ਅੱਜ ਵੀ ਔਰਤ

ਬਿੰਦਰ ਇਟਲੀ
(ਸਮਾਜ ਵੀਕਲੀ)

ਸਦੀ ਇੱਕੀਵੀਂ ਚੜ ਗਈ ਭਾਵੇ
ਅੱਜ ਵੀ ਪੱਛੇ  ਰਹਿੰਦੀ  ਔਰਤ
ਲੱਖਾਂ ਦਿਲ ਵਿੱਚ ਦਰਦ ਸਮੋਏ
ਮੁੰਹੋ ਨਾ  ਕੁਝ  ਕਹਿੰਦੀ  ਔਰਤ
ਅਵਲਾ,ਧੋਖੇਬਾਜ,ਬਾਂਝ,ਵੈਸ਼ਿਆ
ਬੋਲ ਸਿਨੵੇ ਤੇ  ਸਹਿੰਦੀ  ਔਰਤ
ਮਜਬੂਰੀ ਦਾ   ਚੁੱਕਣ  ਫਾਈਦਾ
ਵੇਖੀ ਡਿੱਗਦੀ  ਢਹਿੰਦੀ ਔਰਤ
ਪਲਕਾ ਉਤੇ  ਬਿਠਾਵੇ  ਪਤੀ ਨੂੰ
ਫੇਰ ਮਨੋੰ ਕਿਓ ਲ਼ਹਿੰਦੀ ਔਰਤ
ਮਹੀਵਾਲ  ਉਸ  ਪਾਰ ਕਿਨਾਰੇ
ਵਿੱਚ ਝਨਾ ਦੇ  ਵਹਿੰਦੀਂ  ਔਰਤ
ਸੁੱਨੇ  ਵਿਹੜੇ  ਰੰਗ  ਲਗਾਉਂਦੀ
ਬਣ ਹੱਥਾਂ  ਦੀ  ਮਹਿੰਦੀ ਔਰਤ
ਲੁੱਟਦੀ,ਰੱਲਦੀ,ਜੱਲ਼ਦੀ,ਵਿੱਕਦੀ
ਕੋਠਿਆਂ ਉਤੇ  ਬਹਿਦੀ  ਔਰਤ
ਦਰਦ ਹਢਾ ਕੇ ਦੀਪ ਜਗਾਉਦੀ
ਮੌਤ ਨਾਲ ਹੈ  ਖਹਿੰਦੀ    ਔਰਤ
ਬਿੰਦਰ ਇਟਲੀ   (ਜਾਨ ਏ ਸਾਹਿਤ)
00393278159218
Previous articleਕਾਲਾ ਕਾਨੂੰਨ
Next articleਅਣਥੱਕ ਯੋਧੇ