ਭਾਰਤੀਆਂ ਨੂੰ ਯੂਕਰੇਨ ਛੱਡਣ ਦੇ ਨਵੇਂ ਨਿਰਦੇਸ਼ ਜਾਰੀ

ਨਵੀਂ ਦਿੱਲੀ (ਸਮਾਜ ਵੀਕਲੀ):  ਯੂਕਰੇਨ ’ਚ ਭਾਰਤੀ ਸਫ਼ਾਰਤਖਾਨੇ ਨੇ ਨਵੇਂ ਦਿਸ਼ਾ-ਨਿਰਦੇਸ਼ ਦਿੰਦਿਆਂ ਭਾਰਤੀ ਨਾਗਰਿਕਾਂ ਨੂੰ ਕਿਹਾ ਹੈ ਕਿ ਜੇਕਰ ਮੁਲਕ ’ਚ ਰਹਿਣਾ ਜ਼ਰੂਰੀ ਨਹੀਂ ਹੈ ਤਾਂ ਉਹ ਆਰਜ਼ੀ ਤੌਰ ’ਤੇ ਪੂਰਬੀ ਯੂਰੋਪੀਅਨ ਮੁਲਕ (ਯੂਕਰੇਨ) ਨੂੰ ਛੱਡ ਦੇਣ। ਇਹ ਨਿਰਦੇਸ਼ ਉਸ ਸਮੇਂ ਆਏ ਹਨ ਜਦੋਂ ਯੂਕਰੇਨ ਸੰਕਟ ਕਾਰਨ ਨਾਟੋ ਮੁਲਕਾਂ ਅਤੇ ਰੂਸ ਵਿਚਕਾਰ ਤਣਾਅ ਵਧ ਗਿਆ ਹੈ। ਸਫ਼ਾਰਤਖਾਨੇ ਨੇ ਕਿਹਾ ਹੈ ਕਿ ਸਫ਼ਰ ਲਈ ਜਿਹੜੀ ਵੀ ਉਡਾਣ ਉਪਲੱਬਧ ਹੋਵੇ, ਉਸ ’ਚ ਸਮੇਂ ਸਿਰ ਯੂਕਰੇਨ ਤੋਂ ਬਾਹਰ ਨਿਕਲਿਆ ਜਾਵੇ। ਉਨ੍ਹਾਂ ਭਾਰਤੀ ਵਿਦਿਆਰਥੀਆਂ ਨੂੰ ਚਾਰਟਰ ਉਡਾਣਾਂ ਦੇ ਅਪਡੇਟ ਲਈ ਆਪਣੇ ਕੰਟਰੈਕਟਰਾਂ ਦੇ ਸੰਪਰਕ ’ਚ ਰਹਿਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਉਹ ਕਿਸੇ ਵੀ ਅਪਡੇਟ ਲਈ ਅੰਬੈਸੀ ਦੇ ਫੇਸਬੁੱਕ, ਵੈੱਬਸਾਈਟ ਅਤੇ ਟਵਿੱਟਰ ’ਤੇ ਨਜ਼ਰ ਰੱਖਦੇ ਰਹਿਣ। ਸਾਲ 2020 ਦੇ ਸਰਕਾਰੀ ਦਸਤਾਵੇਜ਼ਾਂ ਮੁਤਾਬਕ ਯੂਕਰੇਨ ’ਚ ਕਰੀਬ 18 ਹਜ਼ਾਰ ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੂਰਬੀ ਯੂਕਰੇਨ ’ਚ ਗੋਲਾਬਾਰੀ ਅਤੇ ਰੂਸੀ ਪਰਮਾਣੂ ਮਸ਼ਕਾਂ ਨੇ ਤਣਾਅ ਵਧਾਇਆ
Next articleਸਮਾਜਵਾਦੀ ਪਾਰਟੀ ਪਰਿਵਾਰਵਾਦੀ ਤੇ ਅਤਿਵਾਦੀਆਂ ਦੀ ਹਮਦਰਦ: ਮੋਦੀ