ਅੰਮ੍ਰਿਤਸਰ: ਹਵਾਈ ਅੱਡੇ ’ਤੇ ਯਾਤਰੀਆਂ ਦੀ ਕਰੋਨਾ ਜਾਂਚ ਵਿੱਚ ਦੇਰੀ ਖ਼ਿਲਾਫ਼ ਪ੍ਰਦਰਸ਼ਨ

ਅੰਮ੍ਰਿਤਸਰ (ਸਮਾਜ ਵੀਕਲੀ) : ਬਰਤਾਨੀਆਂ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੇ ਯਾਤਰੀਆਂ ਨੇ ਆਪਣੀ ਕਰੋਨਾ ਵਾਇਰਸ ਦੀ ਜਾਂਚ ’ਚ ਕਥਿਤ ਤੌਰ ’ਤੇ ਦੇਰੀ ਹੋਣ ’ਤੇ ਅਧਿਕਾਰੀਆਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ। ਯਾਤਰੀਆਂ ਦੇ ਪਰਿਵਾਰਕ ਮੈਂਬਰਾਂ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਜਾਂਚ ਲਈ ਘੰਟਿਆਂ ਤੱਕ ਇੰਤਜ਼ਾਰ ਕਰਨਾ ਪਿਆ। ਅਧਿਕਾਰੀਆਂ ਨੇ ਕਿਹਾ ਕਿ ਰਸਮੀ ਕਾਰਵਾਈਆਂ ਕਾਰਨ ਅਜਿਹਾ ਹੋ ਰਿਹਾ ਹੈ। ਜਹਾਜ਼ ਬਾਅਦ ਦੁਪਹਿਰ 12.30 ਵਜੇ ਇਥੇ ਪੁੱਜਿਆ। ਇਸ ਵਿੱਚ ਅਮਲੇ ਦੇ 18 ਮੈਂਬਰ ਤੇ 250 ਯਾਤਰੀ ਸਨ।

Previous articleਫਰਵਰੀ ਤੋਂ ਪਹਿਲਾਂ ਨਹੀਂ ਹੋਣਗੀਆਂ ਬੋਰਡ ਪ੍ਰੀਖਿਆਵਾਂ: ਪੋਖਰਿਆਲ
Next articleਦਿੱਲੀ ਦੰਗੇ: ਇਸ਼ਰਤ ਜਹਾਂ ਵੱਲੋਂ ਜੇਲ੍ਹ ’ਚ ਮਾਰਨ ਕੁੱਟਣ ਦਾ ਦਾਅਵਾ