ਦਿੱਲੀ ਦੰਗੇ: ਇਸ਼ਰਤ ਜਹਾਂ ਵੱਲੋਂ ਜੇਲ੍ਹ ’ਚ ਮਾਰਨ ਕੁੱਟਣ ਦਾ ਦਾਅਵਾ

ਨਵੀਂ ਦਿੱਲੀ (ਸਮਾਜ ਵੀਕਲੀ) :ਉੱਤਰ-ਪੂਰਬੀ ਦਿੱਲੀ ਦੰਗਿਆਂ ਦੇ ਕੇਸ ’ਚ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ ਤਹਿਤ ਗ੍ਰਿਫ਼ਤਾਰ ਕਾਂਗਰਸ ਦੀ ਸਾਬਕਾ ਕੌਂਸਲਰ ਇਸ਼ਰਤ ਜਹਾਂ ਨੇ ਅੱਜ ਸਥਾਨਕ ਅਦਾਲਤ ’ਚ ਦਾਅਵਾ ਕੀਤਾ ਕਿ ਮੰਡੋਲੀ ਜੇਲ੍ਹ ’ਚ ਉਸ ਨੂੰ ਕਥਿਤ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ ਤੇ ਜੇਲ੍ਹ ਵਿੱਚ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹੈ। ਵਧੀਕ ਸੈਸ਼ਨ ਜੱਜ ਅਮਿਤਾਭ ਰਾਵਤ ਨੇ ਜੇਲ੍ਹ ਪ੍ਰਸ਼ਾਸਨ ਨੂੰ ਜਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ। ਜੱਜ ਨੇ ਕਿਹਾ ਕਿ ਜੇਲ੍ਹ ਦੇ ਅਧਿਕਾਰੀ ਇਹ ਵੀ ਯਕੀਨੀ ਕਰਨ ਕਿ ਉਸ ਨੂੰ ਆਪਣੀ ਸ਼ਿਕਾਇਤ ਅਦਾਲਤ ਅੱਗੇ ਰੱਖਣ ਲਈ ਹੋਰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ। ਕੋਰਟ ਨੇ ਜੇਲ੍ਹ ਅਥਾਰਿਟੀਜ਼ ਨੂੰ ਭਲਕ (ਬੁੱਧਵਾਰ) ਤੱਕ ਤਫਸੀਲੀ ਰਿਪੋਰਟ ਦਾਖ਼ਲ ਕਰਨ ਲਈ ਵੀ ਕਿਹਾ ਹੈ।

Previous articleਅੰਮ੍ਰਿਤਸਰ: ਹਵਾਈ ਅੱਡੇ ’ਤੇ ਯਾਤਰੀਆਂ ਦੀ ਕਰੋਨਾ ਜਾਂਚ ਵਿੱਚ ਦੇਰੀ ਖ਼ਿਲਾਫ਼ ਪ੍ਰਦਰਸ਼ਨ
Next articleਨਵੀਂ ਰਣਨੀਤੀ ਘੜਨ ਲਈ ਕਿਸਾਨ ਨੇਤਾਵਾਂ ਦੀ ਅਹਿਮ ਮੀਟਿੰਗ ਜਾਰੀ