ਅੰਬੇਡਕਰ ਜੈਅੰਤੀ ਸਬੰਧੀ ਮੰਡਿਆਲਾਂ ‘ਚ ਸਮਾਗਮ ਅੱਜ

ਨਸਰਾਲਾ/ਸ਼ਾਮਚੁਰਾਸੀ (ਚੁੰਬਰ) – ਪਿੰਡ ਮੰਡਿਆਲਾਂ ਵਿਖੇ ਸਮੁੱਚੇ ਇਲਾਕੇ ਦੇ ਸਹਿਯੋਗ ਨਾਲ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 128ਵਾਂ ਜਨਮ ਦਿਵਸ ਸਬੰਧੀ ਸਮਾਗਮ ਅੱਜ 11 ਮਈ ਦਿਨ ਸ਼ਨੀਵਾਰ ਨੂੰ ਸ਼ਾਮ 7 ਵਜੇ ਤੋਂ 11 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਪ੍ਰਗਤੀ ਕਲਾ ਕੇਂਦਰ ਲਾਂਦੜਾ ਦੀ ਟੀਮ ਕੋਰੀਓਗ੍ਰਾਫੀ ਪੇਸ਼ ਕਰੇਗੀ ਇਸ ਤੋਂ ਪਹਿਲਾ ਮਿਸ਼ਨਰੀ ਗਾਇਕ ਕੁਲਦੀਪ ਚੁੰਬਰ ਵਲੋਂ ਮਿਸ਼ਨਰੀ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਧਰਮਿੰਦਰ ਭੁੱਲਾਰਾਈ, ਚੌਧਰੀ ਖੁਸ਼ੀ ਰਾਮ, ਭਗਵਾਨ ਦਾਸ ਸਿੱਧੂ, ਪ੍ਰਸ਼ੋਤਮ ਰਾਜ ਅਹੀਰ, ਇੰਜੀ. ਮਹਿੰਦਰ ਸਿੰਘ ਸੰਧਰ ਸਮੇਤ ਕਈ ਹੋਰ ਬੁਲਾਰੇ ਸਮਾਗਮ ਨੂੰ ਸੰਬੋਧਨ ਕਰਨਗੇ।

Previous articleਢੋਲਣਵਾਲ ਵਿਖੇ ਮਨਾਈ ਜਾਵੇਗੀ 13 ਨੂੰ ਅੰਬੇਡਕਰ ਜੈਅੰਤੀ
Next articleਰੋਜਾ ਸ਼ਰੀਫ ਪੀਰ ਮਾਣੇ ਸ਼ਾਹ ਮਲੰਗ ਦੇ ਮੇਲੇ ਸਬੰਧੀ ਮੀਟਿੰਗ