ਢੋਲਣਵਾਲ ਵਿਖੇ ਮਨਾਈ ਜਾਵੇਗੀ 13 ਨੂੰ ਅੰਬੇਡਕਰ ਜੈਅੰਤੀ

ਨਸਰਾਲਾ/ਸ਼ਾਮਚੁਰਾਸੀ  (ਚੁੰਬਰ) – ਭਾਰਤ ਰਤਨ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ 128ਵੇਂ ਜਨਮ ਦਿਨ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਪਿੰਡ ਢੋਲਣਵਾਲ ਵਿਖੇ ਸ਼ਾਮ 7 ਵਜੇ ਤੋਂ ਰਾਤ 12 ਵਜੇ ਤੱਕ 13 ਮਈ ਦਿਨ ਸੋਮਵਾਰ ਨੂੰ ਡਾ. ਬੀ ਆਰ ਅੰਬੇਡਕਰ ਯੂਥ ਕਲੱਬ ਵਲੋਂ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਪ੍ਰਗਤੀ ਕਲਾ ਕੇਂਦਰ ਲਾਂਦੜਾ ਵਲੋਂ ਮਿਸ਼ਨਰੀ ਨਾਟਕ ਖੇਡੇ ਜਾਣਗੇ। ਜਦ ਕਿ ਹੋਰਨਾਂ ਤੋਂ ਇਲਾਵਾ ਇਸ ਸਮਾਗਮ ਵਿਚ ਮਿਸ਼ਨਰੀ ਗਾਇਕ ਕੁਲਦੀਪ ਚੁੰਬਰ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਅਤੇ ਮਿਸ਼ਨਰੀ ਬੁਲਾਰੇ ਧਰਮਿੰਦਰ ਭੁੱਲਾਰਾਈ, ਬਾਬਾ ਸੁੱਖਾ ਸਿੰਘ ਖਾਲਸਾ ਸੰਗਤਾਂ ਨੂੰ ਬਾਬਾ ਸਾਹਿਬ ਜੀ ਦੇ ਜੀਵਨ ਇਤਿਹਾਸ ਤੋਂ ਜਾਣੂ ਕਰਵਾਉਣਗੇ।

Previous articleਆਯੂਰਵੈਦਿਕ ਕੈਂਪ ਵਿਚ 350 ਮਰੀਜਾਂ ਨੇ ਲਿਆ ਕੈਂਪ ਦਾ ਲਾਹਾ
Next articleਅੰਬੇਡਕਰ ਜੈਅੰਤੀ ਸਬੰਧੀ ਮੰਡਿਆਲਾਂ ‘ਚ ਸਮਾਗਮ ਅੱਜ