ਅੰਤਰਰਾਸ਼ਟਰੀ ਇਨਕਲਾਬੀ ਮੰਚ ਪਿੰਡ ਘੜਾਮਾਂ (ਪਟਿਆਲਾ) ਵੱਲੋਂ ਡਾ. ਅੰਬੇਡਕਰ ਦੀ ਬਰਸੀ ਮਨਾਉਣ ਦਾ ਫ਼ੈਸਲਾ

(ਸਮਾਜ ਵੀਕਲੀ)

ਰਾਜਪੁਰਾ,(ਰਮੇਸ਼ਵਰ ਸਿੰਘ) – ਆਪਣੀ ਇਨਕਲਾਬੀ ਵਿਚਾਰਧਾਰਾ ਅਤੇ ਕਾਰਜਾਂ ਲਈ ਪ੍ਰਸਿੱਧ ਅੰਤਰਰਾਸ਼ਟਰੀ ਇਨਕਲਾਬੀ ਮੰਚ ਦੀ ਗ੍ਰਾਮ ਟੀਮ ਪਿੰਡ ਘੜਾਮਾਂ ਕਲਾਂ/ਖੁਰਦ ਦੀ ਮੀਟਿੰਗ ਅੱਜ ਮੰਚ ਦੇ ਕੌਮਾਂਤਰੀ ਕੋਆਰਡੀਨੇਟਰ ਰੋਮੀ ਘੜਾਮੇਂ ਵਾਲ਼ਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਬਾਬਾ ਸਾਹਬ ਡਾ. ਬੀ. ਆਰ. ਅੰਬੇਡਕਰ ਜੀ ਦੀ ਬਰਸੀ 6 ਦਿਸੰਬਰ ਐਤਵਾਰ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਗਿਆ।

ਮੰਚ ਦੇ ਸੂਬਾ ਪੰਜਾਬ ਜਥੇਬੰਦਕ ਸਕੱਤਰ ਰਣਜੀਤ ਸਿੰਘ (ਸਾਬਕਾ ਸਰਪੰਚ) ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਘੜਾਮਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਕਰਵਾਏ ਜਾ ਰਹੇ ਇਸ ਸਮਾਗਮ ਵਿੱਚ ਇਨਕਲਾਬੀ ਗਾਇਕ ਜਗਸੀਰ ਜੀਦਾ ਅਤੇ ਸਾਥੀ ਪ੍ਰੋਗਰਾਮ ਪੇਸ਼ ਕਰਨਗੇ, ਮੁੱਖ ਮਹਿਮਾਨ ਸੁਖਬੀਰ ਚੰਦ ਡਰੱਗ ਇੰਸਪੈਕਟਰ ਮੋਹਾਲੀ ਅਤੇ ਮੁੱਖ ਬੁਲਾਰੇ ਵਜੋਂ ਪ੍ਰੀਤਮ ਸਿੰਘ ਅੰਬਾਲਾ ਸਾਬਕਾ ਸੀਨੀਅਰ ਬੈਂਕ ਮੈਨੇਜਰ ਸ਼ਾਮਲ ਹੋਣਗੇ। ਇਸ ਮੌਕੇ ਮੰਚ ਦੇ ਸੂਬਾ ਪੰਜਾਬ ਮੀਤ ਪ੍ਰਧਾਨ ਅੰਗਰੇਜ਼ ਸਿੰਘ, ਗ੍ਰਾਮ ਟੀਮ ਦੇ ਉੱਪ ਚੇਅਰਮੈਨ ਗੁਰਜੀਤ ਸਿੰਘ ਮੁੰਨਾ, ਸੀਨੀਅਰ ਮੀਤ ਨਰਮੈਲ ਸਿੰਘ, ਮੀਤ ਪ੍ਰਧਾਨ ਜੋਧਵੀਰ ਸਿੰਘ, ਖਜ਼ਾਨਚੀ ਮਨਦੀਪ ਸਿੰਘ ਮੰਦੀ, ਉੱਪ ਖਜ਼ਾਨਚੀ ਗੁਰਧਿਆਨ ਸਿੰਘ ਧਿਆਨਾ, ਬਲਜਿੰਦਰ ਸਿੰਘ, ਕੋਆਰਡੀਨੇਟਰ ਪਰਮਜੀਤ ਸਿੰਘ, ਜਸ਼ਨਪ੍ਰੀਤ ਸਿੰਘ ਅਤੇ ਸਤਵਿੰਦਰ ਸਿੰਘ ਸੱਤੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

Previous articleਮੰਨਦੇ ਨਹੀਂ ਗੁਰੂ ਨਾਨਕ ਨੂੰ
Next article‘ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ’