ਅਮਰ ਚਮਕੀਲਾ ਅਤੇ ਦਿਲਸ਼ਾਦ ਅਖ਼ਤਰ ਦੀਆਂ ਆਖ਼ਰੀ ਸਟੇਜਾਂ ਤੇ ਰਿਦਮ ਪਲੇਅ ਕਰਨ ਵਾਲੇ ਲਾਲ ਚੰਦ ਦਾ ਦੇਹਾਂਤ

ਜਲੰਧਰ /ਲੁਧਿਆਣਾ , ਸਮਾਜ ਵੀਕਲੀ (ਕੁਲਦੀਪ ਚੁੰਬਰ ) – ਵਿਸ਼ਵ ਪ੍ਰਸਿੱਧ ਸਵਰਗੀ ਦੋਗਾਣਾ ਜੋੜੀ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਦੇ ਨਾਲ ਆਖਰੀ ਸਮੇਂ ਤੱਕ ਸਾਜ਼ਿੰਦੇ ਵਜੋਂ ਕੰਮ ਕਰਨ ਵਾਲੇ ਲਾਲ ਚੰਦ ਦਾ ਵੀਰਵਾਰ ਰਾਤ ਨੂੰ ਕਾਫੀ ਬੀਮਾਰ ਰਹਿਣ ਤੋ ਬਾਅਦ ਦੇਹਾਂਤ ਹੋ ਗਿਆ ਓਹਨਾ ਨੂੰ ਅੱਜ ਦੁਪਹਿਰ ਬਾਅਦ ਤਾਜਪੁਰ ਰੋਡ ਲੁਧਿਆਣਾ ਵਿਖੇ ਪਰਵਾਰਿਕ ਮੈਂਬਰਾਂ ਅਤੇ ਕਲਾਕਾਰਾਂ ,ਸਜਿੰਦਿਆ ਦੀ ਹਾਜਰੀ ਵਿੱਚ ਸੁਪਰਦ ਏ ਖਾਕ ਕਰ ਦਿੱਤਾ ਗਿਆ। ਇਸ ਸਬੰਧੀ ਮਨੋਹਰ ਧਾਰੀਵਾਲ ਤੇ ਅਮਨ ਫੁੱਲਾਂਵਾਲ ਨੇ ਦੱਸਿਆ ਕਿ ਸੁਪਰਦ ਏ ਖਾਕ ਕਰਨ ਦੀਆਂ ਰਸਮਾਂ ਉਹਨਾਂ ਦੇ ਪਰਿਵਾਰ ਵੱਲੋ ਨਿਭਾਈਆਂ ਗਈਆਂ।

ਓਹਨਾ ਨੂੰ ਅੰਤਿਮ ਵਿਦਾਇਗੀ ਦੇਣ ਸਮੇਂ ਪੁੱਜੇ ਗਾਇਕ ਦਲੇਰ ਪੰਜਾਬੀ ,,ਸੁਰੇਸ਼ ਯਮਲਾ,ਚਮਕ ਚਮਕੀਲਾ,ਕੇਸਰ ਸਿੰਘ ਟਿਕੀ ,ਅਮਨ ਫੁੱਲਾਂਵਾਲ ,ਸੁਰਜੀਤ ਸਿੰਘ ਨਾਰੰਗਪੁਰ ,ਸੂਬਾ ਉਦੇਸੀਆਂ ,ਜਸਵੀਰ ਭੰਵਰਾ, ਸੱਤਾ ਸਤਨੌਰ ਵਾਲਾ ,ਅਤੇ ਅਮਰ ਸਿੰਘ ਚਮਕੀਲਾ ਗਰੁੱਪ ਨਾਲ ਕੰਮ ਕਰ ਚੁੱਕੇ ਸਾਰੇ ਮੈਂਬਰਾਂ ਦੀਆਂ ਅੱਖਾਂ ਨਮ ਹੋ ਗਈਆਂ। ਲਾਲ ਚੰਦ ਦੇ ਦੇਹਾਂਤ ਤੇ ਲੋਕ ਗਾਇਕ ਸੁਖਵਿੰਦਰ ਪੰਛੀ , ਦਲਵਿੰਦਰ ਦਿਆਲਪੁਰੀ ,ਸੁਰਿੰਦਰ ਸੇਠੀ ,ਸਰਬਜੀਤ ਚਿਮਟੇ ਵਾਲੀ ,ਰਿੰਪੀ ਗਰੇਵਾਲ ਬਠਿੰਡਾ , ਸੋਹਣ ਸਿਕੰਦਰ ,ਪ੍ਰੈਸ ਮੀਡੀਆ ਗੋਬਿੰਦ ਸੁਖੀਜਾ,ਸਰਵਨ ਹੰਸ , ਗਾਇਕ ਅਦਾਕਾਰ ਪ੍ਰੋਡਿਊਸਰ ਮਨੋਹਰ ਧਾਰੀਵਾਲ,ਸ਼੍ਰੀ ਹਰੀ ਦੱਤ ਸ਼ਰਮਾ , ਸ਼੍ਰੀ ਵਿਨੋਦ ਕੁਮਾਰ ਗਰਗ ਚੀਫ ਐਡੀਟਰ ਗੋਲਡ ਸਟਾਰ , ਕੁਲਦੀਪ ਚੁੰਬਰ, ਤਾਜ ਨਗੀਨਾ, ਹਨੀ ਹਰਦੀਪ, ਸੁਖਜੀਤ ਝਾਂਸ, ਦਿਨੇਸ਼ ਅਤੇ ਰਾਜ ਦੀਪ ਵੱਲੋ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਏਥੇ ਜਿਕਰਯੋਗ ਹੈ ਕਿ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਦੀ ਹੱਤਿਆ ਵਾਲੇ ਦਿਨ ਲਾਲ ਬਚ ਗਏ ਸਨ ਅਤੇ ਦਿਲਸ਼ਾਦ ਅਖ਼ਤਰ ਦੇ ਆਖਰੀ ਦਿਨ ਵੀ ਲਾਲ ਚੰਦ ਨਾਲ ਸਨ। ਉਹਨਾਂ ਦੇ ਦੇਹਾਂਤ ਨਾਲ ਸੰਗੀਤ ਜਗਤ ਵਿਚ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਸੱਭਿਆਚਾਰ ਦੀ ਸੇਵਾ ਕਰਨ ਵਾਲੇ ਕਲਾਕਾਰ ਭਾਈਚਾਰੇ ਦੇ ਲੋਕ ਕਠਿਨਾਈਆਂ ਦਾ ਕਰ ਰਹੇ ਨੇ ਸਾਹਮਣਾ
Next article“ਗੇੜੀ ਰੂਟ” ਟ੍ਰੈਕ ਨਾਲ ਭਰੇਗਾ ਹਾਜ਼ਰੀ ਗਾਇਕ ਹਨੀ ਹਰਦੀਪ – ਗੋਲਡਨ ਰਿਕਾਰਡ