“ਗੇੜੀ ਰੂਟ” ਟ੍ਰੈਕ ਨਾਲ ਭਰੇਗਾ ਹਾਜ਼ਰੀ ਗਾਇਕ ਹਨੀ ਹਰਦੀਪ – ਗੋਲਡਨ ਰਿਕਾਰਡ

ਜਲੰਧਰ / ਹੁਸ਼ਿਆਰਪੁਰ, (ਕੁਲਦੀਪ ਚੁੰਬਰ ) ਸਮਾਜ ਵੀਕਲੀ – ਪ੍ਰਸਿੱਧ ਵੀਡੀਓ ਡਾਇਰੈਕਟਰ , ਅਦਾਕਾਰ ਅਤੇ ਗਾਇਕ ਹਨੀ ਹਰਦੀਪ ਆਪਣੇ ਨਵੇਂ ਟ੍ਰੈਕ “ਗੇੜੀ ਰੂਟ” ਨਾਲ ਸਰੋਤਿਆਂ ਦੀ ਕਚਹਿਰੀ ਵਿਚ ਹਾਜ਼ਰੀ ਭਰ ਰਿਹਾ ਹੈ l ਇਸ ਦੀ ਜਾਣਕਾਰੀ ਦਿੰਦਿਆਂ ਗੋਲਡਨ ਰਿਕਾਰਡ ਦੇ ਗੁਰੀ ਮਾਂਗਟ ਨੇ ਦੱਸਿਆ ਕਿ ਇਸ ਵਿਚ ਫੀਮੇਲ ਵੋਕਲ ਅਨੀਤੇ ਓਲਜ਼ੋਨ ਦੀ ਹੈ l ਇਸਦਾ ਸੰਗੀਤ ਆਰ ਬੀ ਰਾਜਿਤ ਭੱਟ ਅਤੇ ਇਸ ਨੂੰ ਲਿਖਤ ਵਜੋਂ ਨਾਮਵਾਰ ਗੀਤਕਾਰ ਬਿੱਟੂ ਦੌਲਤਪੁਰੀ ਯੂਐਸਏ ਅਤੇ ਮਨਪ੍ਰੀਤ ਮਨੀ ਨੇ ਪਰੋਇਆ ਹੈ l ਇਸਦੇ ਪ੍ਰੋਡਿਊਸਰ ਵਿਜੇ ਰਾਣੀ , ਮਨਦੀਪ ਸਿੰਘ ਅਤੇ ਨਵਜੀਤ ਮਾਂਗਟ ਹਨ l

ਡਾਇਰੈਕਟਰ ਰਾਜੇਸ਼ ਕਪੂਰ, ਪ੍ਰੋਜੈਕਟ ਬੌਬ ਰਾਏ ਯੂਕੇ ਬਿੱਟੂ ਢੇਸੀ ਯੂਕੇ ਦਾ ਹੈ l ਕੰਸੀਵਰ ਹੇਮੰਤ ਕੁਮਾਰ ਯੂਕੇ, ਅਸਿਸਟੈਂਟ ਰਮਨ ਕੁਮਾਰ ਤੋਂ ਇਲਾਵਾ ਮੇਕਅਪ ਰਜਨੀ ਬਾਲਾ ਵਲੋਂ ਇਸ ਟ੍ਰੈਕ ਲਈ ਆਪਣਾ ਯੋਗਦਾਨ ਦਿੱਤਾ ਗਿਆ l ਹਨੀ ਹਰਦੀਪ ਦੀ ਗਾਇਕੀ ਕਲਾ ਨੂੰ ਸਰੋਤਿਆਂ ਦਾ ਪਿਆਰ ਇਸ ਟ੍ਰੈਕ “ਗੇੜੀ ਰੂਟ” ਜ਼ਰੀਏ ਜ਼ਰੂਰ ਲਵੇਗੀ l ਸਾਰੀ ਟੀਮ ਨੂੰ ਇਹੀ ਆਸ ਹੈ l ਜ਼ਿਕਰਯੋਗ ਹੈ ਕਿ ਹਨੀ ਹਰਦੀਪ ਸੰਗੀਤਿਕ ਖੇਤਰ ਵਿਚ ਜਾਣਿਆ ਪਹਿਚਾਣਿਆ ਨਾਮ ਹੈ, ਕਿਉਂਕਿ ਓਸ ਵਲੋਂ ਖੁਦ ਗਾਏ ਅਤੇ ਫ਼ਿਲਮਾਂਏ ਕਈ ਧਾਰਮਿਕ ਤੇ ਪੰਜਾਬੀ ਗੀਤ ਕਾਮਯਾਬੀ ਦੀ ਮੰਜ਼ਿਲ ਸਰ ਕਰ ਚੁੱਕੇ ਹਨ l ਪ੍ਰਮਾਤਮਾ ਇਸ ਗਾਇਕ ਨੂੰ ਤਰੱਕੀ ਤੇ ਬੁਲੰਦੀ ਦੇਵੇ l ਆਮੀਨ !

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮਰ ਚਮਕੀਲਾ ਅਤੇ ਦਿਲਸ਼ਾਦ ਅਖ਼ਤਰ ਦੀਆਂ ਆਖ਼ਰੀ ਸਟੇਜਾਂ ਤੇ ਰਿਦਮ ਪਲੇਅ ਕਰਨ ਵਾਲੇ ਲਾਲ ਚੰਦ ਦਾ ਦੇਹਾਂਤ
Next articleਕਾਲੇ ਕਾਨੂੰਨ ਰੱਦ ਕਰਵਾਉਣ ਤੇ ਇਜਰਾਇਲੀ ਹਮਲਿਆ ਵਿਰੁੱਧ ਕੀਤੀ ਮੀਟਿੰਗ ਭਾਰਤੀ ਕਮਿਊਨਿਸਟ ਪਾਰਟੀ ਪੰਜਾਬ