ਪੰਜਾਬੀ ਸੱਭਿਆਚਾਰ ਦੀ ਸੇਵਾ ਕਰਨ ਵਾਲੇ ਕਲਾਕਾਰ ਭਾਈਚਾਰੇ ਦੇ ਲੋਕ ਕਠਿਨਾਈਆਂ ਦਾ ਕਰ ਰਹੇ ਨੇ ਸਾਹਮਣਾ

ਸਮਾਜ ਵੀਕਲੀ (ਕੌੜਾ)- ਪੰਜਾਬੀ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਪੂਰੀ ਦੁਨੀਆ ਤ੍ਰਾਹੀ ਤ੍ਰਾਹੀ ਕਰ ਰਹੀ ਹੈ. ਉੱਥੇ ਹੀ ਸਰਕਾਰੀ ਹਦਾਇਤਾਂ ਅਨੁਸਾਰ ਕਲਾਕਾਰ ਭਾਈਚਾਰੇ ਦੇ ਲੋਕਾਂ ਨੂੰ ਪ੍ਰੋਗਰਾਮ ਲਾਉਣ ਦੀ ਮਨਾਹੀ ਹੈ. ਲੋਕ ਗਾਇਕ ਰਮਨ ਪੰਨੂ ਤੇ ਪ੍ਰਸਿੱਧ ਖੇਡ ਤੇ ਸੱਭਿਆਚਾਰਕ ਪ੍ਰਮੋਟਰ ਜਸਕਰਨ ਸਿੰਘ ਜੌਹਲ ਨੇ ਕਲਾਕਾਰ ਭਾਈਚਾਰੇ ਦੀ ਹਮਾਇਤ ਕਰਦੇ ਹੋਏ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਇਸ ਔਖੇ ਸਮੇਂ ਵਿੱਚ ਕਲਾਕਾਰ ਭਾਈਚਾਰੇ ਦੀ ਬਾਂਹ ਸਰਕਾਰ ਫੜੇ. ਉਨ੍ਹਾਂ ਕਿਹਾ ਕਿ ਸੰਗੀਤ ਖੇਤਰ ਨਾਲ ਜੁੜੇ ਹੋਏ ਬਹੁਤ ਸਾਰੇ ਲੋਕ ਹਰ ਰੋਜ਼ ਦਿਹਾੜੀ ਨਾਲ ਆਪਣੇ ਘਰਾਂ ਨੂੰ ਚਲਾ ਰਹੇ ਹਨ.

ਜੇਕਰ ਪੰਜਾਬ ਸਰਕਾਰ ਸੰਗੀਤ ਖੇਤਰ ਨਾਲ ਜੁੜੇ ਹੋਏ ਲੋਕਾਂ ਨੂੰ ਘੱਟੋ ਘੱਟ ਸੌ ਜਾਂ ਪੰਜਾਹ ਲੋਕਾਂ ਦੇ ਇਕੱਠ ਕਰਨ ਅਤੇ ਪ੍ਰੋਗਰਾਮ ਲਾਉਣ ਦੀ ਇਜਾਜ਼ਤ ਦੇ ਦੇਵੇ ਤਾਂ ਸਾਡੀਆਂ ਕੁਝ ਮੁਸ਼ਕਲਾਂ ਦਾ ਹੱਲ ਹੋ ਸਕਦਾ ਹੈ. ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬੇਨਤੀ ਹੈ ਕਿ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਨ ਵਾਲੇ ਕਲਾਕਾਰ ਭਾਈਚਾਰੇ ਦੇ ਲੋਕ ਬਹੁਤ ਜ਼ਿਆਦਾ ਕਠਿਨਾਈਆਂ ਦਾ ਸਾਹਮਣਾ ਕਰਨ ਲਈ ਮਜਬੂਰ ਹਨ. ਜੇਕਰ ਇਨ੍ਹਾਂ ਨੂੰ ਛੋਟੇ ਛੋਟੇ ਪ੍ਰੋਗਰਾਮ ਲਾਉਣ ਦੀ ਇਜਾਜ਼ਤ ਮਿਲ ਜਾਵੇ ਤਾਂ ਇਨ੍ਹਾਂ ਨੂੰ ਕੁਝ ਹੱਦ ਤੱਕ ਰਾਹਤ ਮਿਲ ਸਕਦੀ ਹੈ. ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਕਲਾਕਾਰਾਂ ਨੂੰ ਰਾਸ਼ਨ ਅਤੇ ਨਗਦ ਰਾਸ਼ੀ ਦਿੱਤੀ ਜਾਵੇ ਤਾਂ ਜੋ ਇਹ ਕਲਾਕਾਰ ਭਾਈਚਾਰੇ ਦੇ ਲੋਕ ਆਪਣੀਆਂ ਘਰੇਲੂ ਜ਼ਰੂਰਤਾਂ ਨੂੰ ਤਾਂ ਪੂਰੀਆਂ ਕਰ ਸਕਣ.

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਈ ਨੂੰ ਕਾਲਾ ਦਿਨ ਮਨਾਉਂਣ ਦੇ ਸੱਦੇ ’ਤੇ ਇਪਟਾ ਦੇ ਕਾਰਕੁਨ ਕਰਨਗੇ ਸ਼ਮੂਲੀਅਤ — ਸੰਜੀਵਨ ਸਿੰਘ
Next articleਅਮਰ ਚਮਕੀਲਾ ਅਤੇ ਦਿਲਸ਼ਾਦ ਅਖ਼ਤਰ ਦੀਆਂ ਆਖ਼ਰੀ ਸਟੇਜਾਂ ਤੇ ਰਿਦਮ ਪਲੇਅ ਕਰਨ ਵਾਲੇ ਲਾਲ ਚੰਦ ਦਾ ਦੇਹਾਂਤ