ਸਸਟੋਬਾਲ ਵਿਸਵ ਕੱਪ ਦੀ ਮੇਜਬਾਨੀ ਕਰਨ ਦਾ ਭਾਰਤ ਨੂੰ ਮਿਲਿਆ ਮਾਣ

ਭਾਰਤੀ ਟੀਮ ਵਿੱਚ ਪੰਜਾਬ ਦੇ ਦੋ ਲੜਕੇ ਇੱਕ ਲੜਕੀ ਨੇ ਲਿਆ ਹਿੱਸਾ

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) : ਭਾਰਤ ਵਿੱਚ ਤੇਜੀ ਨਾਲ ਵਧ ਰਹੀ ਸਸਟੋਬਾਲ ਦੀ ਖੇਡ ਨੂੰ ਦੁਨੀਆਂ ਦੇ ਬਹੁਤ ਸਾਰੇ ਮੁਲਕ ਖੇਡਦੇ ਹਨ। ਪਿਛਲੇ ਸਮੇਂ ਵਿੱਚ ਇਸ ਖੇਡ ਦੇ ਮੁਕਾਬਲੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਦੇਖਣ ਨੂੰ ਮਿਲੇ ਹਨ। ਪੰਜਾਬ ਨੂੰ ਵੀ ਦੋ ਨੈਸਨਲ ਸਸਟੋਬਾਲ ਟੂਰਨਾਮੈਂਟ ਦੀ ਮੇਜਬਾਨੀ ਕਰਨ ਦਾ ਮਿਜਾਜ ਹਾਸਿਲ ਹੋਇਆ ਹੈ। ਪਿਛਲੇ ਦਿਨੀ 21 ਤੋਂ 25 ਮਈ ਤੱਕ ਬੈਂਗਲੌਰ ਕਰਨਾਟਕਾ ਵਿੱਚ ਸਸਟੋਬਾਲ ਦਾ ਵਿਸਵ ਕੱਪ ਹੋਇਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਲ ਇੰਡੀਆ ਸਸਟੋਬਾਲ ਫੈਡਰੇਸ਼ਨ ਦੇ ਕਾਰਜਕਾਰੀ ਪ੍ਧਾਨ ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਹਿਲੀ ਵਾਰ ਭਾਰਤ ਨੂੰ ਮੇਜਬਾਨੀ ਕਰਨ ਦਾ ਮਾਣ ਮਿਲਿਆ। ਇਸ ਟੂਰਨਾਮੈਂਟ ਦੌਰਾਨ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਤੋਂ ਅੱਠ ਮੁੰਡੇ- ਕੁੜੀਆਂ ਦੀਆਂ ਟੀਮਾਂ ਨੇ ਭਾਗ ਲਿਆ। ਤਿੰਨ ਦਿਨ ਚੱਲੇ ਇਸ ਟੂਰਨਾਮੈਂਟ ਦੀ ਅਗਵਾਈ ਆਲ ਇੰਡੀਆ ਸਸਟੋਬਾਲ ਫੈਡਰੇਸ਼ਨ ਦੇ ਚੇਅਰਮੈਨ ਬੀ ਐਸ ਰਫੀਉੱਲਾ, ਜਰਨਲ ਸਕੱਤਰ ਮੁਹੰਮਦ ਅਕੀਬ ਤੇ ਸਮੁੱਚੇ ਅਹੁਦੇਦਾਰਾਂ ਨੇ ਕੀਤੀ। ਸ਼ਾਨਦਾਰ ਪ੍ਰਬੰਧਾ ਹੇਠ ਖਿਡਾਰੀਆਂ ਤੇ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਵੱਖ ਵੱਖ ਮੁਕਾਬਲਿਆਂ ਦੌਰਾਨ ਮਰਦਾਂ ਦੇ ਫਾਈਨਲ ਵਿੱਚ ਅਰਜਨਟੀਨਾ ਨੇ ਭਾਰਤ ਨੂੰ ਹਰਾਇਆ ਜਦਕਿ ਭੂਟਾਨ ਤੀਜੇ ਸਥਾਨ ਉੱਤੇ ਰਿਹਾ ਹੈ। ਇਸ ਤਰ੍ਹਾਂ ਮਹਿਲਾ ਵਰਗ ਵਿੱਚ ਵੀ ਅਰਜਨਟੀਨਾ ਪਹਿਲੇ ਭਾਰਤ ਦੂਜੇ ਅਤੇ ਫਰਾਂਸ ਤੀਜੇ ਸਥਾਨ ਉੱਤੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਲਈ ਅੰਤਰਰਾਸ਼ਟਰੀ ਸਸਟੋਬਾਲ ਫੈਡਰੇਸ਼ਨ ਦੇ ਨੁਮਾਇਂਦੇ ਵੀ ਪਹੁੰਚੇ ਹੋਏ ਸਨ। ਜਿੰਨਾ ਨੇ ਭਾਰਤੀ ਮਹਿਮਾਨ ਨਵਾਜ਼ੀ ਤੇ ਪ੍ਬੰਧਾ ਦੀ ਸਲਾਘਾ ਕੀਤੀ।

ਉਨ੍ਹਾਂ ਦੱਸਿਆ ਕਿ ਸਸਟੋਬਾਲ ਅਰਜਨਟੀਨਾ ਦੀ ਮਾਂ ਖੇਡ ਹੈ ਜਿਸ ਵਿੱਚ ਉਨ੍ਹਾਂ ਦੀ ਪਕੜ ਹਾਲੇ ਵੀ ਮਜਬੂਤ ਹੈ ਪਰ ਭਾਰਤੀ ਖਿਡਾਰੀਆਂ ਨੇ ਪੂਰੇ ਦਮ ਨਾਲ ਖੇਡਦਿਆਂ ਚੰਗਾ ਪ੍ਦਰਸ਼ਨ ਕੀਤਾ ਹੈ। ਭਾਰਤੀ ਟੀਮ ਵਿੱਚ ਪੰਜਾਬ ਦੇ ਤਿੰਨ ਖਿਡਾਰੀਆਂ ਨੇ ਹਿੱਸਾ ਲਿਆ ਜਿੰਨਾ ਵਿੱਚ ਹਰਵਿੰਦਰ ਹੈਰੀ ਬੈਸਟ ਸੂਟਰ ਐਲਾਨਿਆ ਗਿਆ। ਇਸ ਤਰ੍ਹਾਂ ਨੌਜਵਾਨ ਜਸਵਿੰਦਰ ਜੱਸੀ ਅਤੇ ਮਹਿਲਾ ਵਰਗ ਵਿੱਚ ਜੋਤੀ ਨੇ ਪੰਜਾਬ ਵਲੋਂ ਦੇਸ਼ ਦੀ ਨੁਮਾਇੰਦਗੀ ਕੀਤੀ। ਇਹ ਸਾਰੇ ਖਿਡਾਰੀ ਪੰਜਾਬ ਦੇ ਬਠਿੰਡਾ ਜਿਲ੍ਹੇ ਨਾਲ ਸੰਬੰਧਿਤ ਹਨ। ਇਸ ਮੌਕੇ ਭਾਰਤੀ ਟੀਮ ਦੇ ਸ਼ਾਨਦਾਰ ਪ੍ਦਰਸ਼ਨ ਉੱਤੇ ਗੁਰਦੀਪ ਸਿੰਘ ਬਿੱਟੀ ਅਸਟ੍ਰੇਲੀਆ ਜਰਨਲ ਸਕੱਤਰ ਪੰਜਾਬ, ਡਰਾਇਕੈਟਰ ਹਰਪਾਲ ਸਿੰਘ ਖਡਿਆਲ ਚੇਅਰਮੈਨ ਪੀਏਡੀਬੀ ਸੁਨਾਮ, ਰਿਸੀ ਖੈਰਾ ਸੁਨਾਮ, ਇੰਜ ਸੁਖਰਾਜ ਸਿੰਘ ਮਾਨ,ਏਐਸਆਈ ਹਰਵਿੰਦਰ ਸਿੰਘ ਕਾਲਾ, ਸੰਜੀਵ ਬਾਂਸਲ ਸੂਲਰ ਘਰਾਟ, ਬਲਜੀਤ ਸਿੰਘ ਸੈਕਟਰੀ, ਦਵਿੰਦਰ ਸਿੰਘ ਜੇਈ ਭਾਈ ਕੀ ਪਿਸੌਰ, ਜਸਵਿੰਦਰ ਸਿੰਘ ਜੱਸਾ ਪਿਸੌਰ, ਨਰਿੰਦਰ ਸ਼ਰਮਾਂ, ਭੁਪਿੰਦਰ ਸਿੰਘ ਪਟਵਾਰੀ, ਮਾਸਟਰ ਸੁਖਪਾਲ ਸਿੰਘ ਜਖੇਪਲ,ਮੇਜਰ ਸਿੰਘ ਜਖੇਪਲ, ਸੁਰਿੰਦਰ ਸਿੰਘ ਜਖੇਪਲ,ਜਤਿੰਦਰ ਸਿੰਘ ਪੰਨੂੰ,ਬੁੱਧ ਸਿੰਘ ਭੀਖੀ, ਬਲਜੀਤ ਸਿੰਘ ਮਾਨ ਬਰਨਾਲਾ, ਮੁਨੀਸ਼ ਸਿੰਗਲਾ ਦਿੜ੍ਹਬਾ, ਜਸਪਾਲ ਸਿੰਘ ਸੰਗਤਪੁਰਾ, ਰਿੰਕਾ ਢੰਡੋਲੀ ਕਲਾਂ,ਖੇਡ ਬੁਲਾਰੇ ਸਤਪਾਲ ਮਾਹੀ ਖਡਿਆਲ ਆਦਿ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਖੁਸ਼ੀ ਦਾ ਇਜਹਾਰ ਕੀਤਾ ਹੈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਰੀਬੀ ਨਾਲ ਜੂਝ ਰਹੀ ਸਸਟੋਬਾਲ ਦੀ ਅੰਤਰਰਾਸ਼ਟਰੀ ਖਿਡਾਰਨ ਜੋਤੀ ਬਠਿੰਡਾ ਨੂੰ 31000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ- ਬਾਸੀ ਭਲਵਾਨ – ਬਿੱਟੀ ਘੱਗਾ ਅਸਟ੍ਰੇਲੀਆ
Next articleਸੱਜੇ ਪੱਖੀ ਰਾਜਨੀਤਕ ਝੁਕਾਅ ਹੀ ਅਸਮਾਨਤਾ ਲਈ ਜਿੰਮੇਵਾਰ ?