ਅਫ਼ਗਾਨਿਸਤਾਨ: ਦੋ ਹਮਲਿਆਂ ’ਚ ਨਵਜੰਮਿਆਂ ਸਣੇ 37 ਮਰੇ

ਕਾਬੁਲ/ਜਲਾਲਾਬਾਦ (ਸਮਾਜਵੀਕਲੀ) : ਬੰਦੂਕਧਾਰੀਆਂ ਨੇ ਅੱਜ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਹਸਪਤਾਲ ‘ਤੇ ਹਮਲਾ ਕਰਕੇ ਦੋ ਨਵਜੰਮਿਆਂ ਸਣੇ 13 ਵਿਅਕਤੀਆਂ ਨੂੰ ਮਾਰ ਦਿੱਤਾ। ਇਸ ਦੌਰਾਨ ਇੱਕ ਹੋਰ ਹਮਲੇ ਵਿੱਚ ਆਤਮਘਾਤੀ ਹਮਲਾਵਰ ਨੇ ਪੂਰਬੀ ਸੂਬੇ ਨੰਗਹਰ ਵਿੱਚ ਪੁਲੀਸ ਕਮਾਂਡਰ ਦੇ ਜਨਾਜ਼ੇ ਵਿੱਚ ਸ਼ਾਮਲ ਸਰਕਾਰੀ ਅਧਿਕਾਰੀਆਂ ਅਤੇ ਸੰਸਦ ਮੈਂਬਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਧਮਾਕੇ ਵਿੱਚ ਘੱਟੋ ਘੱਟ 24 ਵਿਅਕਤੀਆਂ ਦੀ ਮੌਤ ਹੋ ਗਈ ਤੇ 68 ਜ਼ਖ਼ਮੀ ਹੋ ਗਏ।

Previous articleਕਰੋਨਾ: ਏਅਰ ਇੰਡੀਆ ਦਾ ਹੈੱਡਕੁਆਰਟਰ ਬੰਦ
Next articleਹੋ ਸਕਦੈ ਕਰੋਨਾ ਰੋਕੂ ਟੀਕਾ ਕਦੇ ਨਾ ਆਏ: ਬੌਰਿਸ ਜੌਹਸਨ