ਹੋ ਸਕਦੈ ਕਰੋਨਾ ਰੋਕੂ ਟੀਕਾ ਕਦੇ ਨਾ ਆਏ: ਬੌਰਿਸ ਜੌਹਸਨ

ਲੰਡਨ (ਸਮਾਜਵੀਕਲੀ) : ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਸਨ ਨੇ ਚੇਤਾਵਨੀ ਦਿੱਤੀ ਹੈ ਕਿ ਕਰੋਨਾਵਾਇਰਸ ਰੋਕੂ ਟੀਕਾ ਆਉਣ ਵਿੱਚ ਸਾਲ ਲੱਗ ਸਕਦਾ ਹੈ ਤੇ ਹੋ ਸਕਦਾ ਹੈ ਕਿ ਇਸ ਦਾ ਕਦੇ ਕੋਈ ਟੀਕਾ ਆਏ ਹੀ ਨਹੀਂ। ਪ੍ਰਧਾਨ ਮੰਤਰੀ ਨੇ ਕੋਵਿਡ-19 ਤੋਂ ਸੁਰੱਖਿਆ ਦੇ ਨਾਲ ਕਾਰੋਬਾਰ ਨੂੰ ਦੁਬਾਰਾ ਖੋਲ੍ਹਣ ਦੀ ਯੋਜਨਾ ਪੇਸ਼ ਕੀਤੀ।ਤਾਲਾਬੰਦੀ ਨੂੰ ਹਟਾਉਣ ਲਈ ਜਾਰੀ ਆਪਣੀ 50 ਪੰਨਿਆਂ ਦੀ ਯੋਜਨਾ ਦੌਰਾਨ ਉਨ੍ਹਾਂ ਕਿਹਾ ਕਿ ਸਮਾਜਿਕ ਦੂਰੀ ਹੀ ਕਰੋਨਾ ਤੋਂ ਬਚਾਅ ਦਾ ਸਭ ਤੋਂ ਕਾਰਗਰ ਤਰੀਕਾ ਹੈ।

Previous articleਅਫ਼ਗਾਨਿਸਤਾਨ: ਦੋ ਹਮਲਿਆਂ ’ਚ ਨਵਜੰਮਿਆਂ ਸਣੇ 37 ਮਰੇ
Next articleਫੀਫਾ ਅੰਡਰ-17 (ਲੜਕੀਆਂ) ਵਿਸ਼ਵ ਕੱਪ ਅਗਲੇ ਸਾਲ 17 ਫਰਵਰੀ ਤੋਂ