ਅਧਿਆਪਕ ਉਡੀਕ ਰਹੇ ਹਨ ਮੁੱਖ ਮੰਤਰੀ ਦੇ ਗੈਰ ਵਿੱਦਿਅਕਕੰਮਾਂ ਤੋਂ ਛੋਟ ਦੇ ਵਾਇਦੇ ਕਦੋਂ ਵਫ਼ਾ ਹੋਣਗੇ – ਡੀ.ਟੀ.ਐਫ

ਅਧਿਆਪਕਾਂ ਦੀ ਡਿਊਟੀਆਂ ਕੱਟਣ ਦੀ ਮੰਗ ਕੀਤੀ

ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਪੰਜਾਬ ਸਰਕਾਰ ਸਿੱਖਿਆ ਵਿੱਚ ਇਨਕਲਾਬ ਲਿਆਉਣ ਦੇ ਨਾਂ ਤੇ ਸੱਤਾ ਵਿੱਚ ਆਈ ਹੈ ।ਮੁੱਖ ਮੰਤਰੀ ਪੰਜਾਬ ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਅਧਿਆਪਕਾਂ ਤੋਂ ਲਏ ਜਾ ਰਹੇ ਗ਼ੈਰ ਵਿੱਦਿਅਕ ਕੰਮਾਂ ਨੂੰ ਏਜੰਡੇ ਉੱਪਰ ਰੱਖ ਰਹੇ ਹਨ ।ਪਰ ਅਮਲੀ ਰੂਪ ਵਿੱਚ ਅਧਿਆਪਕਾਂ ਤੋਂ ਲਗਾਤਾਰ ਗੈਰ ਵਿੱਦਿਅਕ ਕੰਮ ਲਏ ਜਾ ਰਹੇ ਹਨ ।ਬੀਤੇ ਦਿਨ ਉਪ ਮੰਡਲ ਮਜਿਸਟਰੇਟ ਕਪੂਰਥਲਾ ਵੱਲੋਂ ਵੱਡੀ ਪੱਧਰ ਤੇ ਬੀ. ਐਲ.ਓ ਦੀਆਂ ਲੱਗੀਆਂ ਡਿਉਟੀਆਂ ਕੱਟ ਕੇ ਅਧਿਆਪਕਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ।

ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਸਕੱਤਰ ਸਰਵਣ ਸਿੰਘ ਔਜਲਾ ਤੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਦੀ ਅਗਵਾਈ ਹੇਠ ਮਾਣਯੋਗ ਡਿਪਟੀ ਕਮਿਸ਼ਨਰ ਦੇ ਨਾਂ ਮੰਗ ਪੱਤਰ ਲੈ ਕੇ ਵਫਦ ਤਹਿਸੀਲਦਾਰ ਕਪੂਰਥਲਾ ਨੂੰ ਮਿਲਿਆ ਤੇ ਤੁਰੰਤ ਅਧਿਆਪਕਾਂ ਦੀ ਡਿਊਟੀਆਂ ਕੱਟਣ ਦੀ ਮੰਗ ਕੀਤੀ । ਇਸ ਮੌਕੇ ਜ਼ਿਲ੍ਹਾ ਸਕੱਤਰ ਜਯੋਤੀ ਮਹਿੰਦਰੂ,ਦਵਿੰਦਰ ਸਿੰਘ ਵਾਲੀਆ, ਕਮਲ ਕੁਮਾਰ, ਰਾਜਿੰਦਰ ਸੈੰਣੀ , ਮਨੀ ਪਾਠਕ, ਸਿਮਰਨਜੀਤ ਸਿੰਘ, ਨਵਜੋਤ ਸਿੰਘ ਆਦਿ ਹਾਜ਼ਰ ਸਨ।

Previous articleਸ਼ੋਸ਼ਲ ਮੀਡੀਆ ਤੇ ਜਰਾ ਸੋਚ ਕੇ..
Next articleਨਿਰਪੱਖ ਤੇ ਨਿਡਰ ਪੱਤਰਕਾਰਤਾ ਨੂੰ ਸਮਰਪਿਤ -ਮੇਜਰ “ਹੰਬੜਾਂ”