ਅਜੋਕੀ ਗੱਲ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)
ਜਿਹੜੇ ਗੱਲ ਨਾ ਸੁਣਨੀ ਚਾਹੁੰਦੇ ਸੀ
ਅੱਜ ਖ਼ੁਦ ਮਨਜ਼ੂਰੀਆਂ ਦਿੰਦੇ ਨੇ  ।
ਚੱਲ ਕੇ ਤਰਾਂ ਤਰਾਂ ਦੀਆਂ ਚਾਲਾਂ ਉਹ
ਸਾਨੂੰ ਮਸ਼ਹੂਰੀਆਂ ਦਿੰਦੇ ਨੇ  ।
ਅੱਧੀ ਰਾਤ ਨੂੰ ਉਠ ਉਠ ਸੋਚਦੇ ਨੇ
ਅੈਵੇਂ ਸੁੱਤੇ ਸ਼ੇਰ ਜਗਾ ਬੈਠੇ  ;
ਉਂਜ ਅੰਦਰੋਂ ਥਰ ਥਰ ਕੰਬਦੇ ਨੇ
ਅੈਪਰ ਬਾਹਰੋਂ ਘੂਰੀਆਂ ਦਿੰਦੇ ਨੇ  ।
               ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
                148024
Previous articleਭਾਰਤ ਦੇਸ਼ ਸੀ ਸੋਨੇ ਦੀ ਚਿੜੀ ਕਹਿੰਦੇ
Next articleਅੰਨਦਾਤਿਆਂ ਦਾ ਇਤਿਹਾਸ