ਅਖਿਲ ਭਾਰਤੀਯ ਬੱਸ ਪ੍ਰਦਰਸ਼ਨੀ ਅਭਿਆਨ ਦਾ ਪ੍ਰੋਗਰਾਮ ਹੋਇਆ ਸਫਲਤਾ ਪੂਰਵਕ ਸੰਪੰਨ

ਨਕੋਦਰ – (ਰੋਹਿਤ ਪੁਰੀ) ਪ੍ਰਜਾਪਿਤਾ ਬ੍ਰਹਮ ਕੁਮਾਰੀ ਵਿਸ਼ਵਰੀਯ ਵਿਸ਼ਵ ਵਿਦਿਆਲਿਆਂ ਦੇ ਯੁਵਾ ਪ੍ਰਭਾਵ ਵੱਲੋਂ ਮੇਰਾ ਭਾਰਤ ਸਵਰਨਿਮ ਭਾਰਤ ਅਖਿਲ ਭਾਰਤੀਯ ਬੱਸ ਪ੍ਰਦਰਸ਼ਨੀ ਅਭਿਆਨ ਦਾ ਪ੍ਰੋਗਰਾਮ ਆਰੀਆ ਸਕੂਲ ਨਕੋਦਰ ਵਿਖੇ ਕਰਵਾਇਆ ਗਿਆ ਇਹ ਅਭਿਆਨ ਦਾ ਸਵੇਰੇ ਸ਼ੰਕਰ ਰੋਡ ਬਾਈਪਾਸ ਤੇ ਜ਼ੋਰਦਾਰ ਬੱਸ ਦਾ ਸਵਾਗਤ ਕੀਤਾ ਗਿਆ। ਫਿਰ ਵੱਖ ਵੱਖ ਸਕੂਲਾਂ, ਕਾਲਜਾਂ ਅਤੇ ਬੈਂਕਾਂ ਵਿੱਚ ਲੈਕਚਰ ਅਤੇ ਨਾਟਕ ਦਾ ਆਯੋਜਨ ਹੋਇਆ। ਜਿੱਥੇ ਸਕੂਲਾਂ, ਕਾਲਜਾਂ ਅਤੇ ਬੈਂਕਾਂ ਦੇ ਪ੍ਰਬੰਧਕਾਂ ਨੇ ਪ੍ਰੋਗਰਾਮ ਦੀ ਕਾਫੀ ਸ਼ਲਾਘਾ ਕੀਤੀ।

ਸੈਂਟਰ ਸੰਚਾਲਕਾ ਬੀ. ਕੇ ਸੰਗੀਤਾ ਭੈਣ ਨੇ ਅਭਿਆਨ ਦੇ ਨਾਲ ਨਾਲ ਆਏ ਹੋਏ ਭਰਾਵਾਂ ਦਾ ਧੰਨਵਾਦ ਕੀਤਾ ਇਹ ਅਭਿਆਨ ਨੌਜਵਾਨਾਂ ਨੂੰ ਸਕਾਰਾਤਮ, ਚਰਿੱਤਰ, ਨਿਰਮਾਣ, ਸਵੱਛ ਭਾਰਤ ਦਾ ਸੰਦੇਸ਼ ਦਿੰਦੇ ਹੋਏ ਅਗਲੇ ਪੜਾਅ ਲਈ ਰਵਾਨਾ ਹੋ ਗਿਆ। ਇਸ ਮੌਕੇ ਬੀ. ਕੇ ਸੁਮਨ ਭੈਣ ,ਰਾਜਿੰਦਰ ਕੁਮਾਰ, ਹਰਜੋਤ ਕੁਮਾਰ, ਚੰਨਣ ਲਾਲ, ਧਰਮਿੰਦਰ ਕੁਮਾਰ, ਸੁਮਿਤ ਕੁਮਾਰ, ਗੁਰਜੀਤ ਸਿੰਘ ,ਗੀਤਾ, ਸੀਮਾ, ਸੋਨੀਆ ਆਦਿ ਸੰਸਥਾ ਦੇ ਮੈਂਬਰ ਹਾਜ਼ਰ ਸਨ ।

Previous articleਵਿਰਾਸਤ-ਏ-ਕੁਰਬਾਨੀ ਸੰਸਥਾ ਵਲੋ ਗੁਰਬਾਣੀ ਕੰਠ ਮੁਕਾਬਲਾ ਕਰਾਇਆ ਗਿਆ  
Next articleMurtagh stars as Ireland end dream first day with 122-run lead over England