* ਜ਼ਲੀਲ *   ( ਮਿੰਨੀ ਕਹਾਣੀ )

 ਕੁਲਵਿੰਦਰ ਕੁਮਾਰ ਬਹਾਦਰਗੜ੍ਹ 

(ਸਮਾਜ ਵੀਕਲੀ)-  ਮਹਿੰਦਰ ਫਾਹਾ ਲੈਣ ਲੱਗਿਆ ਤਾਂ ਸੁਰਜੀਤ ਨੇ ਮੌਕੇ ਤੇ ਪਹੁੰਚ,ਮਹਿੰਦਰ ਨੂੰ ਬਚਾ ਲਿਆ। 

            ਸੁਰਜੀਤ ਨੇ ਪੁੱਛਿਆ, ” ਬਾਈ ਕਈ ਗੱਲ ਹੋ ਗਈ, ਤੂੰ ਫਾਹਾ ਕਿਓ ਲੈ ਰਿਹੈ ਸੀ ? “
            ਮਹਿੰਦਰ ਬੋਲਿਆ, ” ਕੀ ਦੱਸਾ ਸੁਰਜੀਤ ਸਿਹਾਂ, ਮੇਰੇ ਪੁੱਤ ਦੀਪੂ ਜਿਸ ਨੂੰ ਮੈਂ ਬੇਦਖਲ ਕਰ ਦਿੱਤਾ ਸੀ। ਉਹ ਕਈ ਦੁਕਾਨਦਾਰਾਂ ਤੋਂ ਪੈਸੇ ਲੈ ਆਪ ਤਾਂ ਕੈਨੇਡਾ ਚਲਾ ਗਿਆ। ਪਰ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਕੀਤੇ। ਹੁਣ ਉਹ ਰੋਜ ਮੇਰੇ ਤੋਂ ਪੈਸੇ ਮੰਗਣ ਆ ਜਾਂਦੇ ਹਨ ਅਤੇ ਮੈਨੂੰ ਲੋਕਾਂ ਸਾਹਮਣੇ ਜ਼ਲੀਲ ਕਰਦੇ ਰਹਿੰਦੇ ਹਨ। ਮੇਰੇ ਕੋਲ ਜੋ ਪੈਸਾ ਸੀ ਉਹ ਤਾਂ ਮੈਂ ਪਹਿਲਾ ਹੀ ਦੀਪੂ ਨੂੰ ਦੇ ਦਿੱਤਾ ਸੀ। ਹੁਣ ਮਰ ਤੋਂ ਬਿਨਾਂ ਮੇਰੇ ਕੋਲ ਕੋਈ ਹੋਰ ਹੱਲ ਨਹੀਂ ਸੀ “
         ਮਹਿੰਦਰ ਦੀ ਗੱਲ ਸੁਣ ਕੇ ਸੁਰਜੀਤ ਵੀ ਹੈਰਾਨ ਹੋ ਗਿਆ।
 ਕੁਲਵਿੰਦਰ ਕੁਮਾਰ ਬਹਾਦਰਗੜ੍ਹ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article* ਕੋਰੜਾ ਛੰਦ *
Next articleਹੂਕ     ( ਮਿੰਨੀ ਕਹਾਣੀ )