ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਸਕੂਲ ਮੈਨੇਜਮੈਂਟ ਨੇ ਖੁਸ਼ੀ ਮਹਿਸੂਸ ਕਰਦਿਆ ਦੱਸਿਆ ਕਿ ਸੀ ਬੀ ਐਸ ਈ ਕਲੱਸਟਰ ਦੇ ਟੂਰਨਾਮੈਂਟ ਜੋ ਕਿ ਕਪੂਰਥਲਾ ਵਿਖੇ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਵਿੱਚ ਆਯੋਜਿਤ ਕੀਤੇ ਗਏ ਸਨ, ਜਿਸ ਵਿੱਚ ਵਾਲੀਬਾਲ ਯੂ-14 (ਲੜਕੀਆਂ) ਨੇ ਤੀਜਾ ਸਥਾਨ ਪ੍ਰਾਪਤ ਕਰਦੇ ਹੋਏ ਕਾਂਸੀ ਦਾ ਤਗਮਾ ਜਿੱਤਿਆ। ਵਾਲੀਬਾਲ ਵਿੱਚ ਪੰਜਾਬ ਅਤੇ ਹੋਰ ਸਟੇਟਾਂ ਦੀਆਂ ਕੁੱਲ 16 ਟੀਮਾਂ ਨੇ ਹਿੱਸਾ ਲਿਆ। ਮੈਨੇਜਮੈਂਟ ਨੇ ਦੱਸਿਆ ਕਿ ਇਹ ਸਾਡੇ ਵਿਦਿਆਰਥੀਆਂ ਤੇ ਕੋਚਿਸ ਦੀ ਮਿਹਨਤ ਦਾ ਨਤੀਜਾ ਹੈ। ਜਿਨਾਂ ਨੇ ਦ੍ਰਿੜ ਇਰਾਦੇ, ਅਨੁਸ਼ਾਸਨ ਅਤੇ ਸ਼ਾਨਦਾਰ ਖੇਡ-ਭਾਵਨਾ ਦਾ ਪ੍ਰਦਰਸ਼ਨ ਕਰਦਿਆਂ ਤਗਮਾ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਮੈਨੇਜਮੈਂਟ ਨੇ ਅੱਗੇ ਦੱਸਦਿਆਂ ਕਿਹਾ ਕਿ ਸੀ ਬੀ ਐਸ ਈ ਕਲੱਸਟਰ ਦੇ ਟੂਰਨਾਮੈਂਟ ਜੋ ਕਿ ਪਠਾਨਕੋਟ ਵਿਖੇ ਮੌਂਟੇਸੋਰੀ ਕੈਂਬ੍ਰਿਜ ਪਬਲਿਕ ਸਕੂਲ ਵਿਖੇ ਆਯੋਜਿਤ ਹੋਏ ਹਨ, ਵਿੱਚ ਵੀ ਸਾਡੇ ਸਕੂਲ ਦੀ ਬਾਸਕਿਟਬਾਲ ਟੀਮਾਂ ਯੂ-14 (ਲੜਕੇ ਤੇ ਲੜਕੀਆਂ) ਨੇ ਭਾਗ ਲਿਆ ਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਦ ਨੋਰਵੁੱਡ ਸਕੂਲ ਪਹਿਲੇ ਦਿਨ ਤੋਂ ਹੀ ਪੜਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਉਤਸ਼ਾਹਿਤ ਕਰਦਾ ਆ ਰਿਹਾ ਹੈ, ਕਿਉਂਕਿ ਖੇਡਾਂ ਜੀਵਨ ਦੇ ਸਰਵਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






