ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ) — ਕਨੇਡਾ ਚ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰਸਿੱਧ ਨਕਸ਼ਾ ਨਵੀਸ ਅਤੇ ਆਰਕੀਟੈਕਟ ਸਟੈਨਲੀ ਕੋਵਾਕ ਜਿਨ੍ਹਾਂ ਨੂੰ ਵੈਨਕੂਵਰ ਦੇ ਫਾਲਸ ਕ੍ਰੀਕ ਦੇ ਖੇਤਰ ਨੂੰ ਆਧੁਨਿਕ ਰੂਪ ਦੇਣ ਦਾ ਮੋਢੀ ਗਿਣਿਆ ਜਾਂਦਾ ਸੀ, ਦਾ 98 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਵਿਕਟੋਰੀਆ ਦੇ ਇੰਨਰ ਹਾਰਬਰ ਦੇ ਕੁਝ ਮਹੱਤਵਪੂਰਨ ਵਿਕਾਸੀ ਪ੍ਰਾਜੈਕਟਾਂ ਲਈ ਵੀ ਜਾਣੇ ਜਾਂਦੇ ਸਨ, ਜਿਨ੍ਹਾਂ ਨੇ ਸੂਬੇ ਦੇ ਸ਼ਹਿਰੀ ਡਿਜ਼ਾਇਨ ਅਤੇ ਰਚਨਾ ’ਚ ਇਤਿਹਾਸਕ ਯੋਗਦਾਨ ਪਾਇਆ। 1927 ਦੇ ਜਨਵਰੀ ਮਹੀਨੇ ਵਿੱਚ ਚੀਨ ਦੇ ਸ਼ਹਿਰ ਸ਼ੰਘਾਈ ਵਿੱਚ ਜਨਮੇ ਕੋਵਾਕ ਨੇ ਯੂਨੀਵਰਸਿਟੀ ਆਫ਼ ਸ਼ੰਘਾਈ ਵਿੱਚ ਆਰਕੀਟੈਕਚਰ ਦੀ ਪੜ੍ਹਾਈ ਕੀਤੀ ਅਤੇ ਉਸ ਤੋਂ ਬਾਅਦ ਆਪਣੇ ਕੈਰੀਅਰ ਦੌਰਾਨ ਕਈ ਦਹਾਕਿਆਂ ਤੱਕ ਸ਼ਹਿਰੀ ਵਿਕਾਸ ਦੇ ਖੇਤਰ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦੀ ਮੌਤ ਨਾਲ ਕਨੇਡਾ ਦੇ ਆਰਕੀਟੈਕਚਰ ਅਤੇ ਸ਼ਹਿਰੀ ਯੋਜਨਾ ਦੇ ਖੇਤਰ ਨੇ ਇੱਕ ਵੱਡੇ ਯੋਗਦਾਨਕਾਰ ਨੂੰ ਗਵਾ ਦਿੱਤਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



