‘ਨੌਜਵਾਨ ਸਾਹਿਤ ਸਭਾ ਭਲੂਰ’ ਵੱਲੋਂ ਸ਼ਾਇਰ ਚਰਨ ਲਿਖਾਰੀ ਨਾਲ ਰੂ-ਬ-ਰੂ ਭਲਕੇ

ਢਾਡੀ ਨਵਜੋਤ ਸਿੰਘ ਮੰਡੇਰ ਤੇ ਸਾਥੀ ਬਿਖੇਰਨਗੇ ਵਿਰਾਸਤੀ ਗਾਇਕੀ ਦੇ ਖੂਬਸੂਰਤ ਰੰਗ
(ਸਮਾਜ ਵੀਕਲੀ) ਭਲੂਰ/ਬੇਅੰਤ ਗਿੱਲ:- ਗੀਤਕਾਰੀ ਦੇ ਖੇਤਰ ਵਿਚ ਸ਼ਾਨਦਾਰ ਤੇ ਵਜ਼ਨਦਾਰ ਗੀਤ ਦੇਣ ਵਾਲੀ ਸ਼ਖ਼ਸੀਅਤ ਸ਼ਾਇਰ ਚਰਨ ਲਿਖਾਰੀ ਮਿਤੀ 2 ਮਾਰਚ 2025 ਦਿਨ ਐਤਵਾਰ ਨੂੰ ‘ਨੌਜਵਾਨ ਸਾਹਿਤ ਸਭਾ ਭਲੂਰ’  ਅਤੇ ’35 ਅੱਖਰ ਲੇਖਕ ਮੰਚ ਭਲੂਰ’ ਦੇ ਵਿਹੜੇ ਸ਼ਿਰਕਤ ਕਰ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਨੌਜਵਾਨ ਸਾਹਿਤ ਸਭਾ ਭਲੂਰ’ ਦੇ ਨੁਮਾਇੰਦੇ ਬੇਅੰਤ ਗਿੱਲ, ਅਨੰਤ ਗਿੱਲ ਅਤੇ ਸਤਨਾਮ ਸ਼ਦੀਦ ਨੇ ਦੱਸਿਆ ਪਿੰਡ ਭਲੂਰ ਦੀ ਨਿੱਘੀ ਸ਼ਖ਼ਸੀਅਤ ਮਾਸਟਰ ਕੁਲਦੀਪ ਚੰਦ ਮੈਂਗੀ ਹੋਰਾਂ ਦੀ ਯਾਦ ਨੂੰ ਸਮਰਪਿਤ ਕਰਵਾਏ ਜਾ ਰਹੇ ਇਸ ਸਾਹਿਤਕ ਸਮਾਗਮ ਦੌਰਾਨ ਨੌਜਵਾਨ ਸ਼ਾਇਰ ਚਰਨ ਲਿਖਾਰੀ ਨੂੰ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਰੂ-ਬ-ਰੂ ਕੀਤਾ ਜਾਵੇਗਾ। ਇਸ ਮੌਕੇ ਉਹ ਆਪਣੇ ਕਲਮ ਸਫਰ ਬਾਰੇ ਗੱਲਾਂ ਬਾਤਾਂ ਸਾਂਝੀਆਂ ਕਰਨ ਦੇ ਨਾਲ ਨਾਲ ਆਪਣੇ ਜੀਵਨ ਦੇ ਸੰਘਰਸ਼ਮਈ ਦੌਰ ਦੀ ਕਹਾਣੀ ਵੀ ਸਾਂਝੀ ਕਰਨਗੇ। ਨਾਮਵਰ ਗੀਤਕਾਰ ਲਖਵਿੰਦਰ ਮਾਨ ਮਰਾੜ੍ਹਾਂ ਵਾਲਾ, ਨਾਮਵਰ ਗੀਤਕਾਰ ਕੁਲਦੀਪ ਕੰਡਿਆਰਾ, ਨਾਮਵਰ ਗੀਤਕਾਰ ਸੇਖੋਂ ਜੰਡਵਾਲਾ, ਨਾਮਵਰ ਗਾਇਕ ਦਿਲਬਾਗ ਚਹਿਲ ਅਤੇ ਕਹਾਣੀਕਾਰ ਜਸਕਰਨ ਲੰਡੇ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ। ਇਸ ਮੌਕੇ 35 ਅੱਖਰ ਲੇਖਕ ਮੰਚ ਭਲੂਰ’ ਵੱਲੋਂ ਰੱਖੇ ਗਏ ਕਵੀ ਦਰਬਾਰ ਵਿਚ ਖੂਬਸੂਰਤ ਕਵਿਤਾਵਾਂ ਦਾ ਦੌਰ ਵੀ ਜਾਰੀ ਰਹੇਗਾ। ਸਮਾਗਮ ਦੇ ਦੂਜੇ ਪੜਾਅ ਵਿੱਚ ਨਾਮਵਰ ਲੋਕ ਢਾਡੀ ਨਵਜੋਤ ਸਿੰਘ ਮੰਡੇਰ ਤੇ ਸਾਥੀ ਵਿਰਾਸਤੀ ਗਾਇਕੀ ਦਾ ਖੂਬਸੂਰਤ ਰੰਗ ਪੇਸ਼ ਕਰਨਗੇ। ਜਾਣਕਾਰੀ ਲਈ ਦੱਸ ਦੇਈਏ ਕਿ ਪਹਿਲੇ ਪੜਾਅ ਦਾ ਸਮਾਗਮ ਸਵੇਰੇ 9: 30 ਵਜੇ ਤੋਂ 1: 30 ਵਜੇ ਤੱਕ ਹੋਵੇਗਾ ਅਤੇ ਦੂਜੇ ਪੜਾਅ ਦਾ ਵਿਰਾਸਤੀ ਗਾਇਕੀ ਦਾ ਰੰਗ 2 ਵਜੇ ਤੋਂ ਸ਼ਾਮ ਤਕ ਪੂਰ ਚੜ੍ਹੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭਿਖਾਰੀ ਹੀ ਭਿਖਾਰੀ ਨੇ ਇੱਥੇ
Next articleਦੂਰ ਦੇ ਢੋਲ