ਸਮਾਜਕ ਪਰਿਵਾਰ ਦਾ ਅਤੀਤ, ਵਰਤਮਾਨ ਅਤੇ ਭਵਿੱਖ !

ਰਾਜਿੰਦਰ ਕੌਰ ਚੋਹਕਾ

(ਸਮਾਜ ਵੀਕਲੀ)

ਪਰਿਵਾਰਕ ਵਿਆਹ ਕੀ ਹੈ, ਇਸ ਦੀ ਉਤਪਤੀ, ਵਿਕਾਸ ਅਤੇ ਅੰਤਿਮ ਸਟੇਜ ਬਾਦ ਖੁਦ ਸਥਾਪਤੀ ਦਾ ਕੀ ਅਮਲ ਹੋਵੇਗਾ ? ਮਹਾਨ ਸਮਾਜਕ-ਵਿਗਿਆਨੀ ਫਰੈਡਰਿਕ ਏਂਗਲਜ਼ ਦੀ ਕਿਰਤ,‘‘ਟੱਬਰ, ਨਿੱਜੀ ਜਾਇਦਾਦ ਅਤੇ ਰਾਜ ਦਾ ਮੁੱਢ“ ਵਿੱਚੋਂ ਸੰਖੇਪ ‘ਚ ਇਸਤਰੀ ਦੀ ਮੁਕਤੀ ਦੇ ਮਾਰਗ ਨੂੰ ਉਜਾਗਾਰ ਕਰਦਾ ਇਹ ਲੇਖ ਖਾਠਕਾਂ ਦੀ ਜਾਣਕਾਰੀ ਲਈ ਪੇਸ਼ ਕੀਤਾ ਜਾ ਰਿਹਾ ਹੈ।

ਸੋ, ਅਸੀਂ ਮੋਟੇ ਤੌਰ ‘ਤੇ ਵਿਆਹ ਦੇ ਤਿੰਨ ਰੂਪ ਦੇਖਦੇ ਹਾਂ, ਜਿਹੜੇ ਮਨੁੱਖੀ ਵਿਕਾਸ ਦੇ ਤਿੰਨ ਮੁੱਖ ਪੜਾਵਾਂ ਦੇ ਅਨੁਸਾਰੀ ਹਨ। ਵਹਿਸ਼ਤ ਲਈ -ਟੋਲੀ ਵਿਆਹ; ਜਹਾਲ਼ਤ ਲਈ ਜੋੜਾ ਵਿਆਹ, ਸੱਭਿਅਤਾ ਲਈ ਇੱਕ ਪਤੀ ਇੱਕ ਪਤਨੀ, ਜਿਸ ਵਿੱਚ ਵਿਭਚਾਰ ਅਤੇ ਵੇਸਵਾਗਮਨੀ ਦਾ ਵਾਧਾ ਹੁੰਦਾ ਹੈ। ਜਹਾਲ਼ਤ ਦੇ ਉਪਰਲੇ ਪੜਾਅ ਵਿੱਚ, ਜੋੜੇ ਵਿਆਹ ਅਤੇ ਇੱਕ ਪਤੀ ਇੱਕ ਪਤਨੀ ਪ੍ਰਥਾ ਵਿਚਕਾਰ ਦਾਸੀਆਂ ਉੱਤੇ ਮਰਦਾਂ ਦੇ ਗਲ਼ਬੇ ਅਤੇ ਬਹੁ-ਪਤਨੀ ਪ੍ਰਥਾ ਦਾ ਅੜਿੱਕਾ ਲੱਗਾ ਹੋਇਆ ਹੈ।

ਜਿਹਾ ਕਿ ਸਾਡੀ ਸਾਰੀ ਵਿਆਖਿਆ ਨੇ ਵਿਖਾਇਆ ਹੈ, ਇਸ ਕਰਮ ਵਿੱਚ ਜਿਹੜੀ ਉੱਨਤੀ ਧਿਆਨ ਵਿੱਚ ਰੱਖਣ ਵਾਲੀ ਹੈ ਉਹ ਇਹ ਹੈ ਕਿ ਜਿੱਥੇ ਔਰਤਾਂ ਨੂੰ ਟੋਲੀ ਵਿਆਹ ਦੀ ਲਿੰਗ ਆਜ਼ਾਦੀ ਤੋਂ ਸਦਾ ਵਧੇਰੇ ਵੰਚਿਤ ਕਰ ਦਿੱਤਾ ਜਾਂਦਾ ਹੈ ਪਰ ਇਹ ਮਰਦਾਂ ਤੋਂ ਨਹੀਂ ਖੋਹੀ ਜਾਂਦੀ। ਅਸਲ ਵਿੱਚ, ਮਰਦਾਂ ਲਈ ਟੋਲੀ ਵਿਆਹ ਦੀ ਅੱਜ ਤੱਕ ਹੋਂਦ ਹੈ ; ਜਿਹੜੀ ਗੱਲ ਔਰਤ ਲਈ ਇੱਕ ਅਜਿਹਾ ਜ਼ੁਰਮ ਸਮਝੀ ਜਾਂਦੀ ਹੈ ਜਿਸ ਦੇ ਘੋਰ ਕਾਨੂੰਨੀ ਅਤੇ ਸਮਾਜੀ ਸਿੱਟੇ ਨਿਕਲਦੇ ਹਨ, ਉੱਥੇ ਮਰਦ ਦੀ ਹਾਲਤ ਵਿੱਚ ਇਹਨੂੰ ਮਾਣ ਵਾਲਾ ਜਾਂ ਵੱਧ ਤੋਂ ਵੱਧ ਮਾਮੂਲੀ ਜਿਹਾ ਸਦਾਚਾਰਕ ਦਾਗ਼ ਸਮਝਿਆ ਜਾਂਦਾ ਹੈ, ਜਿਹੜੀ ਮਨੁੱਖ ਮਾਣ ਨਾਲ ਸਹਾਰਦਾ ਹੈ।

ਜਿੰਨਾ ਵਧੇਰੇ ਸਾਡੇ ਸਮੇਂ ਵਿੱਚ ਸਰਮਾਏਦਾਰ ਜਿਣਸ ਉਤਪਾਦਨ ਪੁਰਾਣੇ ਰਵਾਇਤੀ ਹਤੀਰੀਵਾਦ (ਹੈਟੇਰਿਜ਼ਮ) ਨੂੰ ਤਬਦੀਲ ਕਰਦਾ ਹੈ ਅਤੇ ਅਨੁਸਾਰੀ ਬਣਾਉਂਦਾ ਹੈ ਅਤੇ ਜਿੰਨਾ ਵਧੇਰੇ ਇਹ ਉਹਨੂੰ ਖੁੱਲ੍ਹੀ ਵੇਸਵਾਗਮਨੀ ਵਿੱਚ ਤਬਦੀਲ ਕਰਦਾ ਹੈ, ਉਨੇ ਹੀ ਵਧੇਰੇ ਗਿਰਾਵਟ ਨਾਲ ਇਸ ਦੇ ਸਿੱਟੇ ਹੁੰਦੇ ਹਨ ਅਤੇ ਇਹ ਮਰਦਾਂ ਵਿੱਚ ਔਰਤਾਂ ਤੋਂ ਵੱਧ ਗਿਰਾਵਟ ਲਿਆਉਂਦਾ ਹੈ। ਔਰਤਾਂ ਵਿੱਚ ਇਹ ਕੇਵਲ ਉਨ੍ਹਾਂ ਵਿੱਚ ਗਿਰਾਵਟ ਲਿਆਉਂਦਾ ਹੈ ਜਿਹੜੀਆਂ ਮੰਦੇ ਭਾਗੀ ਇਹਦੇ ਚੁੰਗਲ ਵਿੱਚ ਫਸ ਜਾਂਦੀਆਂ ਹਨ ਅਤੇ ਉਨ੍ਹਾਂ ਵਿੱਚ ਵੀ ਉਸ ਨਾਲੋਂ ਕਿਤੇ ਘੱਟ ਗਿਰਾਵਟ ਆਉਂਦੀ ਹੈ ਜਿੰਨੀ ਕਿ ਆਮ ਖਿ਼ਆਲ ਕੀਤੀ ਜਾਂਦੀ ਹੈ। ਇਹਦੇ ਉਲਟ ਇਹ ਸਾਰੇ ਨਰ ਜਗਤ ਵਿੱਚ ਗਿਰਾਵਟ ਲਿਆ ਦਿੰਦਾ ਹੈ। ਸੋ, ਦਸ ਵਿੱਚੋਂ ਨੌਂ ਹਾਲਤਾਂ ਵਿੱਚ ਇੱਕ ਲੰਮੀ ਮੰਗਣੀ ਅਮਲੀ ਤੌਰ ‘ਤੇ ਵਿਆਹ ਵਿੱਚ ਬੇਵਫ਼ਾਈ ਦੀ ਸਿਖਲਾਈ ਹੁੰਦੀ ਹੈ।

ਅਸੀਂ ਹੁਣ ਇੱਕ ਅਜਿਹੀ ਸਮਾਜੀ ਤਬਦੀਲੀ ਦੇ ਨੇੜੇ ਪਹੰੁਚ ਰਹੇ ਹਾਂ ਜਿਸ ਵਿੱਚ ਇੱਕ ਪਤੀ ਇੱਕ ਪਤਨੀ ਦੇ ਵਰਤਮਾਨ ਆਰਥਿਕ ਆਧਾਰ ਉਸੇ ਤਰ੍ਹਾਂ ਅਲੋਪ ਹੋ ਜਾਣਗੇ ਜਿਸ ਤਰ੍ਹਾਂ ਇਹਦੇ ਪੂਰਕ-ਵੇਸਵਾਗਮਨੀ ਦੇ। ਇੱਕ ਪਤੀ ਇੱਕ ਪਤਨੀ ਪ੍ਰਥਾ ਦੇ ਚੋਖੀ ਦੌਲਤ ਇੱਕ ਮਨੁੱਖ ਦੇ ਹੱਥ-ਅਤੇ ਉਹ ਵੀ ਇੱਕ ਮਰਦਾਂ-ਦੇ ਹੱਥ ਵਿੱਚ ਇਕੱਠੀ ਹੋ ਜਾਣ ਕਾਰਨ ਅਤੇ ਇਸ ਇੱਛਾ ਵਿੱਚੋਂ ਉੱਭਰ ਕੇ ਇਹ ਦੌਲਤ ਵਿਰਸੇ ਵਿੱਚ ਉਸੇ ਮਰਦ ਦੇ ਬੱਚਿਆਂ ਨੂੰ ਮਿਲੇ ਅਤੇ ਕਿਸੇ ਹੋਰ ਨੂੰ ਨਹੀਂ।

ਇਸ ਲਈ ਇੱਕ ਪਤੀ ਪ੍ਰਥਾ ਔਰਤ ਲਈ ਜ਼ਰੂਰੀ ਸੀ, ਪਰ ਇੱਕ -ਪਤਨੀ ਪ੍ਰਥਾ ਮਰਦ ਲਈ ਜ਼ਰੂਰੀ ਨਹੀਂ ਸੀ; ਸੋ ਔਰਤਾਂ ਦੀ ਇਸ ਇੱਕ -ਪਤੀ ਪ੍ਰਥਾ ਨੇ ਕਿਸੇ ਵੀ ਤਰ੍ਹਾਂ ਮਰਦਾਂ ਦੀ ਖੁੱਲ੍ਹੀ ਜਾਂ ਗੁੱਝੀ ਬਹੁ-ਪਤਨੀ ਪ੍ਰਥਾ ਵਿੱਚ ਰੋਕ ਨਹੀਂ ਪਾਈ। ਆੳਂੁਦੀ ਸਮਾਜੀ ਤਬਦੀਲੀ ਘੱਟੋ-ਘੱਟ ਵਿਰਸੇ ਵਿੱਚ ਮਿਲਣ ਯੋਗ ਦੌਲਤ ਦੇ ਕਿਤੇ ਵਡੇਰੇ ਹਿੱਸੇ-ਉਤਪਾਦਨ ਦੇ ਸਾਧਨਾਂ-ਨੂੰ ਸਮਾਜੀ ਮਾਲ਼ਕੀ ਬਣਾ ਕੇ ਵਿਰਸੇ ਸੰਬੰਧੀ ਫ਼ਿਕਰ ਨੂੰ ਘੱਟੋ-ਘੱਟ ਹੱਦ ਤੱਕ ਘਟਾ ਦੇਵੇਗੀ ਕਿਉਂਕਿ ਇੱਕ-ਪਤੀ, ਇੱਕ-ਪਤਨੀ ਪ੍ਰਥਾ ਆਰਥਿਕ ਕਾਰਨਾਂ ਕਰਕੇ ਹੋਂਦ ਵਿੱਚ ਲਿਆਂਦੀ ਗਈ। ਕੀ ਜਦੋਂ ਇਹ ਕਾਰਨ ਖ਼ਤਮ ਹੋ ਜਾਣਗੇ ਤਾਂ ਇਹ ਵੀ ਖ਼ਤਮ ਹੋ ਜਾਵੇਗੀ ?

ਖ਼ਤਮ ਹੋਣਾ ਤਾਂ ਦੂਰ ਰਿਹਾ, ਇਹ ਤਾਂ ਹੀ ਪੂਰੀ ਤਰ੍ਹਾਂ ਅਮਲ ਵਿੱਚ ਆਉਣੀ ਸ਼ੁਰੂ ਹੋਵੇਗੀ ਕਿਉਂਕਿ ਉਤਪਾਦਨ ਦੇ ਸਾਧਨਾਂ ਦੇ ਸਮਾਜੀ ਮਾਲ਼ਕੀ ਬਣਨ ਨਾਲ, ਉਜ਼ਰਤੀ ਕਿਰਤ, ਪ੍ਰੋਲੇਤਾਰੀ ਦਾ ਵੀ ਅੰਤ ਹੋ ਜਾਦਾ ਹੈ ਅਤੇ ਇਹਦੇ ਨਾਲ ਹੀ ਨਾਲ ਔਰਤਾਂ ਦੀ ਇੱਕ ਖ਼ਾਸ ਗਿਣਤੀ ਦੀ-ਜਿਸਦਾ ਅੰਕੜਿਆਂ ਅਨੁਸਾਰ ਹਿਸਾਬ ਲਗਾਇਆ ਜਾ ਸਕਦਾ ਹੈ-ਪੈਸੇ ਲਈ ਆਪਣਾ ਸਰੀਰ ਮਰਦਾਂ ਦੇ ਹੱਥੀ ਦੇਣ ਦੀ ਲੋੜ ਵੀ ਖ਼ਤਮ ਹੋ ਜਾਂਦੀ ਹੈ। ਵੇਸਵਾਗਮਨੀ ਖ਼ਤਮ ਹੋ ਜਾਂਦੀ ਹੈ; ਇੱਕ-ਪਤੀ ਇੱਕ ਪਤਨੀ ਪ੍ਰਥਾ ਕਮਜ਼ੋਰ ਪੈਣ ਦੀ ਥਾਂ ਮਰਦਾਂ ਲਈ ਵੀ ਯਥਾਰਥ ਬਣ ਜਾਂਦੀ ਹੈ।

ਕੁੱਝ ਵੀ ਹੋਵੇ, ਇਉਂ ਮਰਦਾਂ ਦੀ ਪ੍ਰਸਥਿਤੀ ਵਿੱਚ ਚੋਖੀ ਤਬਦੀਲੀ ਆ ਜਾਂਦੀ ਹੈ। ਪਰ ਔਰਤਾਂ, ਸਭਨਾਂ ਔਰਤਾਂ ਦੀ ਪ੍ਰਸਥਿਤੀ ਵਿੱਚ ਹੀ ਮਹੱਤਵਪੂਰਨ ਤਬਦੀਲੀ ਆਉਂਦੀ ਹੈ। ਉਤਪਾਦਨ ਦੇ ਸਾਧਨ ਸਾਂਝੀ ਮਾਲਕੀ ਬਣ ਜਾਣ ਨਾਲ ਵਿਕੋਲਤਰਾ ਟੱਬਰ ਸਮਾਜ ਦੀ ਆਰਥਿਕ ਇਕਾਈ ਨਹੀਂ ਰਹਿੰਦਾ। ਘਰ ਦਾ ਨਿੱਜੀ ਪ੍ਰਬੰਧ ਇਕ ਸਮਾਜੀ ਸਨਅਤ ਵਿੱਚ ਤਬਦੀਲ ਹੋ ਜਾਂਦਾ ਹੈ। ਬੱਚਿਆਂ ਦਾ ਧਿਆਨ ਅਤੇ ਵਿੱਦਿਆ ਇੱਕ ਸਰਵਜਨਕ ਮਾਮਲਾ ਬਣ ਜਾਂਦੇ ਹਨ। ਸਮਾਜ ਸਭਨਾਂ ਬੱਚਿਆਂ ਦਾ ਇੱਕੋ ਜਿਹਾ ਧਿਆਨ ਰੱਖਦਾ ਹੈ ਪਾਵੇਂ ਉਹ ਵਿਆਹੁਤਾ ਜੀਵਨ ਵਿੱਚ ਪੈਦਾ ਹੋਏ ਹਨ ਭਾਵੇਂ ਨਹੀਂ।

ਸੋ ‘‘ਸਿੱਟਿਆਂ“ ਸਬੰਧੀ ਫ਼ਿਕਰ, ਜਿਹੜਾ ਉਹ ਮਹੱਤਵਪੂਰਨ ਸਦਾਚਾਰਕ ਵੀ, ਆਰਥਿਕ ਵੀ-ਸਮਾਜੀ ਅੰਸ਼ ਹੈ, ਜਿਹੜਾ ਕਿਸੇ ਮੁਟਿਆਰ ਨੂੰ ਆਪਣੇ ਆਪ ਨੂੰ ਪੂਰਨ ਆਜ਼ਾਦੀ ਨਾਲ ਉਸ ਮਰਦ ਦੇ ਹਵਾਲੇ ਕਰਨੋਂ ਰੋਕਦਾ ਹੈ ਜਿਸ ਨੂੰ ਉਹ ਪਿਆਰ ਕਰਦੀ ਹੈ, ਖ਼ਤਮ ਹੋ ਜਾਂਦਾ ਹੈ। ਕੀ ਇਹ ਹੌਲੀ-ਹੌਲੀ ਵਧੇਰੇ ਬੇਰੋਕ-ਟੋਕ ਲਿੰਗ ਸੰੰਬੰਧਾਂ ਦੇ ਉਭਾਰ ਅਤੇ ਇਹਦੇ ਨਾਲ ਹੀ ਨਾਲ ਕੰਵਾਰ ਦੀ ਪੱਤ ਅਤੇ ਔਰਤਾਂ ਦੀ ਬੇਪੱਤੀ ਵੱਲ ਵਧੇਰੇ ਸਹਿਣਸ਼ੀਲ ਲੋਕ ਰਾਇ ਦੇ ਉੱਭਰਨ ਲਈ ਚੋਖਾ ਕਾਰਨ ਨਹੀਂ ਹੋਵੇਗਾ ? ਅਤੇ ਅੰਤ,

ਰਾਜਿੰਦਰ ਕੌਰ ਚੋਹਕਾ

 

Previous articleश्री गुरु हरकृष्ण स्कूल आर.सी.एफ को ब्रिटिश कौंसिल ने आई डी एस अवार्ड से किया सम्मानित
Next articleਮਿਆਦ ਖਤਮ ਹੋ ਚੁਕੇ ਓ.ਸੀ.ਆਈ ਕਾਰਡ ਦੇ ਨਵੀਨੀਕਰਣ ਦੀ ਤਰੀਕ 31 ਦਸੰਬਰ 2021 ਤਕ ਕੀਤੀ ਜਾਵੇ-ਸਤਨਾਮ ਸਿੰਘ ਚਾਹਲ