(ਸਮਾਜ ਵੀਕਲੀ)
ਇਸ ਦੁਨੀਆ ਵਿੱਚ ਸਭ ਭਿਖਾਰੀ ਹਨ
ਕੋਈ ਰੁਪਏ ਪੈਸੇ ਦੀ ਭੀਖ ਮੰਗ ਰਿਹਾ ਹੈ।
ਕੋਈ ਪਿਆਰ ਮੁਹੱਬਤ ਦੀ ਭੀਖ ਮੰਗ ਰਿਹਾ ਹੈ
ਕੋਈ ਇਮਾਨਦਾਰ ਰਿਸ਼ਤੇ ਦੀ ਭੀਖ ਮੰਗ ਰਿਹਾ ਹੈ।
ਕੋਈ ਰੱਬ ਕੋਲੋਂ ਚੰਗੀ ਸਿਹਤ ਦੀ ਭੀਖ ਮੰਗ ਰਿਹਾ ਹੈ
ਕੋਈ ਰੱਬ ਕੋਲੋਂ ਔਲਾਦ ਦੀ ਭੀਖ ਮੰਗ ਰਿਹਾ ਹੈ।
ਕੋਈ ਚੰਗੀ ਨੂੰਹ ਜਾ ਜਵਾਈ ਦੀ ਭੀਖ ਮੰਗ ਰਿਹਾ ਹੈ।
ਕੋਈ ਬੱਚਿਆਂ ਤੋਂ ਸੇਵਾ ਕਰਾਉਣ ਦੀ ਭੀਖ ਮੰਗ ਰਿਹਾ ਹੈ
ਕੋਈ ਪ੍ਰੀਖਿਆ ਵਿੱਚ ਚੰਗੇ ਨੰਬਰਾਂ ਦੀ ਭੀਖ ਮੰਗ ਰਿਹਾ ਹੈ।
ਕੋਈ ਪਰਿਵਾਰ ਵਿੱਚ ਸੁੱਖ ਸ਼ਾਂਤੀ ਦੀ ਭੀਖ ਮੰਗ ਰਿਹਾ ਹੈ।
ਕੋਈ ਕੰਮ ਧੰਦੇ ਦੇ ਚੰਗੇ ਚਲਣ ਦੀ ਭੀਖ ਮੰਗ ਰਿਹਾ ਹੈ।।
ਕੋਈ ਆਪਣੇ ਮਕਾਨ ਬਣਾਉਣ ਦੀ ਭੀਖ ਮੰਗ ਰਿਹਾ ਹੈ
ਕੋਈ ਆਪਣੀ ਮੰਜ਼ਿਲ ਤੇ ਪਹੁੰਚਣ ਦੀ ਭੀਖ ਮੰਗ ਰਿਹਾ ਹੈ।
ਕੋਈ ਨੇਤਾ ਚੋਣਾਂ ਵਿੱਚ ਜਿੱਤਣ ਦੀ ਭੀਖ ਮੰਗ ਰਿਹਾ ਹੈ।
ਕੋਈ ਨੇਤਾ ਮਲਾਈ ਮਾਰ ਮਨਿਸਟਰੀ ਦੀ ਭੀਖ ਮੰਗ ਰਿਹਾ ਹੈ
ਕੋਈ ਬਿਮਾਰੀ ਤੋਂ ਮੁਕਤੀ ਪਾਉਣ ਦੀ ਭੇਖ ਮੰਗ ਰਿਹਾ ਹੈ।
ਕੋਈ ਜਾ਼ਲਮ ਤੋਂ ਜਾਨ ਬਖਸ਼ਣ ਦੀ ਭੀਖ ਮੰਗ ਰਿਹਾ ਹੈ
ਕੋਈ ਭਿਖਾਰੀ ਪੇਟ ਭਰਨ ਲਈ ਰੋਟੀ ਦੀ ਭੀਖ ਮੰਗ ਰਿਹਾ ਹੈ।
ਦੁਨੀਆਂ ਵਿੱਚ ਜਿਧਰ ਵੀ ਦੇਖੋ ਭਿਖਾਰੀ ਹੀ ਭਿਖਾਰੀ ਹਨ
ਕੋਈ ਕਿਸੇ ਚੀਜ਼ ਦੀ ਭੀਖ ਮੰਗ ਰਿਹਾ ਹੈ, ਕੋਈ ਕਿਸੇ ਚੀਜ਼ ਦੀ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ



