ਜਲੰਧਰ ਵਿੱਚ ਅਕਾਲੀ ਦਲ ਦੀ ਉਮੀਦਵਾਰ ਆਪ ਵਿੱਚ ਹੋਈ ਸ਼ਾਮਿਲ

ਤੇਰੀ ਮੇਰੀ ਹੁਣ ਨਹੀਂ ਨਿਭਣੀ….
ਬਲਬੀਰ ਸਿੰਘ ਬੱਬੀ
(ਸਮਾਜ ਵੀਕਲੀ) ਸਿਆਸਤ ਇੱਕ ਅਜਿਹਾ ਮੰਚ ਹੈ ਜਿਸ ਉਪਰ ਇਹ ਪਤਾ ਨਹੀਂ ਲੱਗਦਾ ਕਿ ਕੌਣ ਕਿਸ ਵੇਲੇ ਕਿੱਧਰ ਜਾ ਕੇ ਕਿਸ ਦਾ ਹੋ ਜਾਵੇ। ਦਲ ਬਦਲੂਆਂ ਦੀਆਂ ਟਪੂਸੀਆਂ ਅਸੀਂ ਲੋਕ ਸਭਾ ਚੋਣਾਂ ਦੇ ਵਿੱਚ ਚੰਗੀ ਤਰ੍ਹਾਂ ਦੇਖ ਚੁੱਕੇ ਹਾਂ ਪਰ ਕਈ ਵਾਰ ਆਪਣੇ ਹੀ ਆਗੂਆਂ ਵੱਲੋਂ ਸਤਾਏ ਹੋਏ ਉਮੀਦਵਾਰ ਕਿਸ ਤਰ੍ਹਾਂ ਪਾਲਾ ਬਦਲ ਲੈਂਦੇ ਹਨ ਇਹ ਸਭ ਕੁਝ ਅੱਜ ਜਲੰਧਰ ਵਿੱਚ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਖੜੀ ਕੀਤੀ ਬੀਬੀ ਮਨਜੀਤ ਕੌਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਾਰਟੀ ਵੱਲੋਂ ਬੀਬੀ ਸੁਰਜੀਤ ਕੌਰ ਨੂੰ ਜਲੰਧਰ ਵੈਸਟ ਤੋਂ ਉਮੀਦਵਾਰ ਬਣਾਇਆ ਉਸ ਦੇ ਨਾਮ ਦਾ ਐਲਾਨ ਤੱਕ ਹੋ ਗਿਆ ਪਰ ਬਾਅਦ ਵਿੱਚ ਬੀਬੀ ਨੇ ਭਰੇ ਮਨ ਨਾਲ ਦੱਸਿਆ ਕਿ ਮੈਂ ਅਕਾਲੀ ਦਲ ਵੱਲੋਂ ਖੜੀ ਤਾਂ ਹੋ ਗਈ ਹਾਂ ਪਰ ਮੇਰੀ ਹਮਾਇਤ ਅਕਾਲੀ ਦਲ ਵਾਲੇ ਬਿਲਕੁਲ ਹੀ ਨਹੀਂ ਕਰ ਰਹੇ।
    ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਇਸੇ ਸੀਟ ਦੇ ਉੱਪਰ ਸੁਖਬੀਰ ਸਿੰਘ ਬਾਦਲ ਨੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੂੰ ਆਪਣੀ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਉਧਰ ਅਕਾਲੀ ਦਲ ਤੋਂ ਵੱਖ ਹੋਇਆ ਧੜਾ ਬੀਬੀ ਸੁਰਜੀਤ ਕੌਰ ਦੀ ਦੇ ਨਾਲ ਖੜਾ ਨਜ਼ਰ ਆਇਆ ਅੱਜ ਉਸ ਵੇਲੇ ਜੱਗੋਂ ਤੇਰਵੀਂ ਹੋ ਗਈ ਜਦੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਅੱਕੀ ਹੋਈ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਈ। ਬੀਬੀ ਸੁਰਜੀਤ ਕੌਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ ਤੇ ਉਹਨਾਂ ਨੇ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਕੇ ਉਹਨਾਂ ਦਾ ਸਵਾਗਤ ਕੀਤਾ। ਇਹ ਸਿਆਸੀ ਝਟਕਾ ਆਪਣੇ ਆਪ ਵਿੱਚ ਅਕਾਲੀ ਦਲ ਬਾਦਲ ਲਈ ਤਾਂ ਹੈ ਹੀ ਬਾਕੀ ਸਿਆਸੀ ਪਾਰਟੀਆਂ ਲਈ ਵੀ ਵੱਡਾ ਸੁਨੇਹਾ ਦੇ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਡੀ-ਕਾਰਡ ਵਰਿੰਦਵਾਨ ਕੰਪਨੀ ਮੁਲਾਜਮਾ ਨੂੰ ਬਿਨ੍ਹਾਂ ਪੂੁਰੀਆਂ ਤਨਖਾਹਾਂ ਦਿੱਤੇ ਕੰਮ ਬੰਦ ਕਰਕੇ ਹੋਈ ਰਫੂ ਚੱਕਰ ਕੰਪਨੀ ਵਲੋਂ ਆਪਣੇ ਲਿਖਤੀ ਵਾਅਦਿਆ ਤੋਂ ਭੱਜ ਦੀ ਆਈ ਨਜ਼ਰ – ਮੁਲਾਜ਼ਮ
Next articleਕਰਨਾਲ ‘ਚ ਚੱਲਦੀ ਮਾਲ ਗੱਡੀ ‘ਚੋਂ ਡਿੱਗੇ ਕੰਟੇਨਰ, ਰੇਲਵੇ ਟਰੈਕ ਟੁੱਟਣ ਕਾਰਨ 2 ਐਕਸਪ੍ਰੈਸ ਸਮੇਤ 14 ਟਰੇਨਾਂ ਰੱਦ