(ਸਮਾਜ ਵੀਕਲੀ)
ਜ਼ੁਰਾਬਾਂ ਵਾਲਾ
ਬੈਗ ਖੋਲ੍ਹ
ਜੋੜੇ ਬਣਾ ਬਣਾ ਰੱਖਦੀ
ਲਾਲ ਜੁਰਾਬ ਦਾ
ਇੱਕੋ ਪੈਰ
ਹੱਥ ਆਉਂਦਾ
ਫੋਲਦੀ
ਸਾਰਾ ਬੈਗ
ਵਾਰ ਵਾਰ
ਦੂਜਾ ਪੈਰ ਨਜ਼ਰ ਨਾ ਆਉਂਦਾ
ਪਰੇਸ਼ਾਨ ਹੋ
ਰੱਖ ਦਿੰਦੀ
ਇਕੱਲੇ ਪੈਰ ਨੂੰ ਸਾਂਭ
ਕਈ ਦਿਨਾਂ ਬਾਅਦ
ਫੇਰ ਫੋਲਦੀ
ਉਹੀ ਬੈਗ
ਲਾਲ ਜੁਰਾਬ ਦਾ
ਦੂਜਾ ਪੈਰ
ਉਸੇ ਵਿੱਚੋਂ ਥਿਆਉਂਦਾ
ਸਮਝ ਨਹੀਂ ਆਉਂਦੀ
ਸਾਹਮਣੇ ਹੋ ਕੇ ਵੀ
ਪਹਿਲਾਂ ਨਜ਼ਰ ਕਿਉਂ ਨਹੀਂ ਸੀ ਆਉਂਦਾ
ਤੇਰਾ ਮੇਰਾ ਰਿਸ਼ਤਾ
ਇਸੇ ਤਰ੍ਹਾਂ
ਦਾ ਹੋ ਗਿਆ
ਇਕ ਨੂੰ ਦੂਜਾ
ਸਾਹਮਣੇ ਹੁੰਦਿਆਂ ਵੀ
ਨਜ਼ਰ ਨਾ ਆਉਂਦਾ
ਹਰਪ੍ਰੀਤ ਕੌਰ ਸੰਧੂ
(ਕਾਵਿ ਸੰਗ੍ਰਹਿ-ਚੁੱਪ ਨਾ ਰਿਹਾ ਕਰ ਵਿੱਚੋਂ)



