(ਸਮਾਜ ਵੀਕਲੀ)
ਮੀਂਹ, ਹਨੇਰੀ
ਭਾਵੇਂ-
ਝੱਖੜ ,ਤੂਫਾਨ ਹੋਵੇ
ਮਨੁੱਖ ਵਾਂਗ
ਛੋਟੀਆਂ,ਛੋਟੀਆਂ ਗੱਲਾਂ
ਮਾਮੂਲੀ ਗਰਜਾਂ
ਬਦਲੇ ਰੁੱਖ
ਪਾਲ਼ੇ ਨਹੀਂ ਬਦਲਦੇ
ਪੰਛੀ-
ਦੱਸੋ ??
ਕੌਣ ਰੋਕ ਸਕਦੈ-
ਹੱਦਾਂ
ਸਰਹੱਦਾਂ
ਕਡਿਆਲੀਆਂ ਤਾਰਾਂ
ਫੌਜੀ ਚੌਂਕੀਆਂ
ਜਾਂ
ਇੰਮੀਗਰੇਸ਼ਨ ਵਾਲੇ
ਕਿਉਂਕਿ-
ਪੰਛੀਆਂ ਦਾ ਕੋਈ ਦੇਸ ਨਹੀਂ ਹੁੰਦਾ
ਕਬੂਤਰ-
ਖੇਡ ਮੈਦਾਨਾਂ ‘ਚ
ਨਿੱਤਰੇ ਗੱਭਰੂ-
ਲੜ੍ਹਦੇ
ਜੂਝਦੇ
ਜ਼ੋਰ-ਅਜ਼ਮਾਈ ਕਰਦੇ
ਮਰ ਮਿਟਦੇ ਹਨ
ਆਪਣੀ ਆਨ-ਸ਼ਾਨ ਲਈ
ਨਫ਼ਰਤ ਨਹੀਂ ਫੈਲਾਉਂਦੇ
ਲਾਜ਼ ਜੋ ਰੱਖਣੀ-
ਪਿਆਰ, ਸਾਂਤੀ ਦੇ ਪ੍ਰਤੀਕ
ਚੀਨੇ ਕਬੂਤਰਾਂ ਦੀ ।
ਤਕਦੀਰ-
ਟੀ ਵੀ ‘ਤੇ
ਕਾਵਾਂ ਰੌਲੀ ਸੁਣ ਕੇ
ਅੱਧ-ਅਨੀਦਰੇ
ਉੱਡ ਕੇ ਬੱਚਾ
ਪੁੱਛਦੈ –
ਪਾਪਾ ਐਨਾ ਸ਼ੋਰ ਕਿਉਂ ?
ਕੁੱਝ ਨਹੀਂ ਪੁੱਤਰ
ਆਪਣੇ ਦੇਸ ਦੀ ਤਕਦੀਰ ਘੜੀ ਜਾ ਰਹੀ ਹੈ
ਫਲੇਲ ਸਿੰਘ ਸਿੱਧੂ


