HOME ਨੌਜਵਾਨ ਪੀੜ੍ਹੀ ਏਡਜ਼ ਦੇ ਭਿਆਨਕ ਨਤੀਜੀਆਂ ਤੋਂ ਖ਼ੌਫ ਖਾਵੇ – ਲਾਇਨ ਦਿਨਕਰ...

ਨੌਜਵਾਨ ਪੀੜ੍ਹੀ ਏਡਜ਼ ਦੇ ਭਿਆਨਕ ਨਤੀਜੀਆਂ ਤੋਂ ਖ਼ੌਫ ਖਾਵੇ – ਲਾਇਨ ਦਿਨਕਰ ਸੰਧੂ

5
ਫੋਟੋ : ਕਲੱਬ ਪ੍ਰਧਾਨ ਲਾਇਨ ਦਿਨਕਰ ਸੰਧੂ ਦੀ ਪ੍ਰਧਾਨਗੀ ਹੇਠ ਏਡਜ਼ ਜਾਗਰੂਕਤਾ ਸੰਬੰਧੀ ਹੱਥਾਂ ਵਿੱਚ ਸਲੋਗਨ ਫੜ੍ਹਕੇ ਦੇਸ਼ ਦੇ ਪ੍ਰਤੀ ਆਪਣਾ ਫਰਜ਼ ਨਿਭਾਉਂਦੇ ਲਾਇਨ ਮੈਂਬਰ ਅਤੇ ਹੋਰ ਸਾਥੀ।

ਸਰਕਾਰਾਂ ਵੱਲੋਂ ਏਡਜ਼ ਪ੍ਰਤੀ ਜਾਗਰੂਕਤਾ ਨਾ ਦਿਖਾਉਣੀ, ਮਨੁੱਖਤਾ ਦਾ ਘਾਣ – ਲਾਇਨ ਅਸ਼ੋਕ ਸੰਧੂ ਨੰਬਰਦਾਰ

ਨੂਰਮਹਿਲ ਨਕੋਦਰ ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੇ ਪ੍ਰਧਾਨ ਲਾਇਨ ਦਿਨਕਰ ਸੰਧੂ ਨੇ ਆਪਣਾ ਜਨਮ ਦਿਨ ਏਡਜ਼ ਵਰਗੀ ਭਿਆਨਕ ਬਿਮਾਰੀ ਤੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਇਰਾਦੇ ਨਾਲ ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ਚੂਹੇਕੀ ਵਿਖੇ ਪੈਟਰੋਲ ਪੰਪ ‘ਤੇ ਮਨਾਇਆ। ਕਲੱਬ ਪ੍ਰਧਾਨ ਨੇ ਜਿੱਥੇ ਚਾਵਾਂ ਸੱਧਰਾਂ ਨਾਲ ਕੇਕ ਕੱਟਿਆ ਉੱਥੇ ਲੋਕ ਕਲਿਆਣ ਹਿੱਤ ਸੈਂਕੜੇ ਲੋਕਾਂ ਦੇ ਰੈੱਡ ਰਿਬਨ ਲਗਾਕੇ ਆਪਣੇ ਡਿਸਟ੍ਰਿਕ 321- ਡੀ ਦੇ ਅਫਸਰ ਹੋਣ ਦਾ ਫਰਜ਼ ਵੀ ਨਿਭਾਇਆ, ਉਹਨਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਏਡਜ਼ ਤੋਂ ਖਾਸ ਤੌਰ ‘ਤੇ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਇਸਦੇ ਭਿਆਨਕ ਨਤੀਜਿਆਂ ਤੋਂ ਖ਼ੌਫ ਖਾਣਾ ਚਾਹੀਦਾ ਹੈ। ਨੰਬਰਦਾਰ ਯੂਨੀਅਨ ਜ਼ਿਲਾ ਜਲੰਧਰ ਦੇ ਪ੍ਰਧਾਨ ਅਤੇ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੇ ਸਰਕਾਰਾਂ ਪ੍ਰਤੀ ਆਪਣਾ ਰੋਸ ਦਰਜ ਕਰਵਾਉਂਦਿਆਂ ਕਿਹਾ ਕਿ ਏਡਜ਼ ਦੀ ਬਿਮਾਰੀ ਇੱਕ ਲਾਇਲਾਜ਼ ਬਿਮਾਰੀ ਹੈ ਅਤੇ ਏਡਜ਼ ਦਾ ਰੋਗੀ ਤੜਪ-ਤੜਪ ਕੇ ਖੁਦ ਹੀ ਨਹੀਂ ਮਰਦਾ ਬਲਕਿ ਸਗੋਂ ਕਈ ਘਰ ਬਰਬਾਦ ਕਰ ਦਿੰਦਾ ਹੈ, ਸਰਕਾਰਾਂ ਨੂੰ ਚਾਹੀਦਾ ਹੈ ਏਡਜ਼ ਤੋਂ ਬਚਣ ਦਾ ਪ੍ਰਚਾਰ ਜੰਗੀ ਪੱਧਰ ‘ਤੇ ਕਰਨ ਤਾਂ ਕਿ ਲੋਕ ਖੁਦ ਵੀ ਨਾ ਮਰਨ, ਹੋਰਾਂ ਨੂੰ ਵੀ ਨਾ ਮਾਰਨ ਅਤੇ ਮਨੁੱਖਤਾ ਦਾ ਘਾਣ ਵੀ ਨਾ ਹੋਵੇ। ਏਡਜ਼ ਜਾਗਰੂਕਤਾ ਪ੍ਰੋਗਰਾਮ ਵਿੱਚ ਸ਼੍ਰੀਮਤੀ ਪਰਵੀਨ ਰਾਣੀ ਸੰਧੂ ਕੈਨੇਡਾ, ਸੁਨੀਤਾ ਦੇਵੀ, ਮਿਸ ਪ੍ਰਿਯੰਕਾ ਸੰਧੂ, ਰਿਸ਼ੀ ਸੰਧੂ ਮਨੀਲਾ, ਸੁਰਜੀਤ ਸਿੰਘ, ਸਰਬਜੀਤ ਕੌਰ, ਮਨੋਜ ਸੰਧੂ, ਰਮਾ ਸੋਖਲ, ਜਸਦੀਪ ਸਿੱਧੂ, ਸਿਮਰਨ ਸਿੱਧੂ ਤੋਂ ਇਲਾਵਾ ਕਲੱਬ ਦੇ ਅਫਸਰ ਲਾਇਨ ਆਂਚਲ ਸੰਧੂ ਸੋਖਲ ਇਮੀਡੇਟ ਕਲੱਬ ਪ੍ਰਧਾਨ, ਲਾਇਨ ਜਸਪ੍ਰੀਤ ਕੌਰ ਸੰਧੂ ਸੈਕਟਰੀ, ਲਾਇਨ ਬਬਿਤਾ ਸੰਧੂ ਟਰੈਜਰਰ ਨੇ ਉਚੇਚੇ ਤੌਰ ਲੋਕਾਂ ਨੂੰ ਏਡਜ਼/ਐਚ.ਆਈ.ਵੀ ਤੋਂ ਬਚਣ ਦਾ ਹੋਕਾ ਦਿੱਤਾ। ਸਮਾਜ ਸੇਵੀ ਲਾਇਨ ਸੀਤਾ ਰਾਮ ਸੋਖਲ ਨੇ ਦੀਪ ਜਗਾਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਨੰਨ੍ਹੇ ਮੁੰਨ੍ਹੇ ਬੱਚਿਆਂ ਗੁਰਛਾਇਆ ਸੋਖਲ, ਗੁਰਅੰਸ਼ ਸੋਖਲ ਅਤੇ ਸ਼ਿਵਵੰਸ਼ ਸੰਧੂ ਨੇ ਐਚ.ਆਈ.ਵੀ/ ਏਡਜ਼ ਤੋਂ ਬਚੇ ਰਹਿਣ ਲਈ ਹੱਥਾਂ ਵਿੱਚ ਸਲੋਗਨ ਫੜ੍ਹਕੇ ਵੱਡਮੁੱਲਾ ਯੋਗਦਾਨ ਪਾਇਆ। ਕਲੱਬ ਦੇ ਅਫਸਰ ਲਾਇਨ ਸੋਮਿਨਾਂ ਸੰਧੂ ਸਾਬਕਾ ਕਲੱਬ ਪ੍ਰਧਾਨ, ਲਾਇਨ ਰਣਜੀਤ ਸਿੰਘ ਪੀ.ਆਰ.ਓ, ਕਲੱਬ ਦੇ ਚੇਅਰਪਰਸਨ ਲਾਇਨ ਯੋਗੇਸ਼ ਗੁਪਤਾ ਐਡਵੋਕੇਟ ਅਤੇ ਵਿਸ਼ੂ ਗੁਪਤਾ ਨੇ ਵੀ ਸਰਬੱਤ ਦੇ ਭਲੇ ਲਈ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਆਪਣੇ ਨਵੇਂ ਗੀਤ “ਮੁੰਡਾ ਕਾਲੇ ਰੰਗ ਦਾ ” ਨਾਲ ਪੰਜਾਬੀ ਗਾਇਕਾ ਮਮਤਾਪ੍ਰੀਤ: ਅਮਰੀਕ ਮਾਇਕਲ ।
Next articleਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਮੰਡੀ ਕਲਾਂ ਵਿਚ ਵਿਸ਼ਾਲ ਮੈਡੀਕਲ ਕੈਂਪ