ਹੈਗਾ ਹੈਂ ਤੂੰ

ਦਮਨ ਸਿੰਘ ਬਠਿੰਡਾ

(ਸਮਾਜ ਵੀਕਲੀ)

ਰੋਂਦਿਆਂ ਨੂੰ ਹਸਾਉਣ ਵਾਲਾ ਹੈਗਾ ਤੂੰ
ਸਾਡੀ ਝੋਲੀ ਖੁਸ਼ੀਆਂ ਪਾਉਣ ਵਾਲਾ ਹੈਗਾ ਤੂੰ
ਸਰਬਤ ਦੇ ਦੁੱਖ ਮਿਟਾਉਣ ਵਾਲਾ ਹੈਗਾ ਤੂੰ
ਜ਼ਿੰਦਗੀ ਦਾ ਬੇੜਾ ਪਾਰ ਲਾਉਣ ਵਾਲਾ ਹੈਗਾ ਤੂੰ
ਅਸੀਂ ਪਾਪੀ ਭੁੱਲ ਬਖਸ਼ਾਉਣ ਵਾਲਾ ਹੈਗਾ ਤੂੰ
ਕਿਤੇ ਭਟਕ ਨਾ ਜਾਈਏ,, ਰਾਹ ਦਿਖਾਉਣ ਵਾਲਾ ਹੈਗਾ ਤੂੰ
ਅੱਜ ਜਿੱਥੇ ਮੈਂ ਖੜਿਆ ਹਾਂ ਉਥੇ ਤੱਕ ਲਿਆਉਣ ਵਾਲਾ ਹੈਗਾ ਤੂੰ
ਮੇਰੀਆਂ ਮਿਹਨਤਾਂ ਨੂੰ ਫਲ ਲਾਉਣ ਵਾਲਾ ਹੈਗਾ ਤੂੰ
ਮੈਨੂੰ ਕੱਖ ਵਿੱਚ ਡਿੱਗੇ ਨੂੰ ਉਠਾਉਣ ਵਾਲਾ ਹੈਗਾ ਤੂੰ
ਕਿ ਕਰਾਂ ਸਿਫ਼ਤ ਤੇਰੀ ,,ਮੰਜ਼ਿਲ ਤੱਕ ਪਹੁੰਚਾਉਣ ਵਾਲਾ ਹੈਗਾ ਤੂੰ
ਬੜੇ ਸੁਪਨੇ ਅਧੂਰੇ ਨੇ ਪੂਰੇ ਕਰਾਉਣ ਵਾਲਾ ਹੈਗਾ ਤੂੰ
ਕਦੇ ਸਾਈਕਲ ਅੱਜ ਕਾਰਾਂ ਵਿੱਚ ਬਿਠਾਉਣ ਵਾਲਾ ਹੈਗਾ ਤੂੰ
ਕੱਚੇ ਘਰ ਤੋਂ ਪੱਕਾ ਘਰ ਪਾਉਣ ਵਾਲਾ ਹੈਗਾ ਤੂੰ
ਜਿੱਤ ਦੇ ਝੰਡੇ ਝੁਲਾਉਣ ਵਾਲਾ ਹੈਗਾ ਤੂੰ
ਸਾਨੂੰ ਪੈਰ ਪੈਰ ਤੇ ਬਚਾਉਣ ਵਾਲਾ ਹੈਗਾ ਤੂੰ
ਦਮਨ ਮੈਂ ਤਾਂ ਵੇ ਕੁਝ ਨਹੀਂ ਮੈਨੂੰ ਲਿਖਵਾਉਣ ਵਾਲਾ ਹੈਗਾ ਤੂੰ

– ਦਮਨ ਸਿੰਘ ਬਠਿੰਡਾ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਿਪੋਰਟ ਕਾਰਡ
Next articleਤੂੰ ਇਸ਼ਕ ਹੈ