ਤੂੰ ਇਸ਼ਕ ਹੈ

ਬਲਜਿੰਦਰ ਸਿੰਘ " ਬਾਲੀ ਰੇਤਗੜੵ "

(ਸਮਾਜ ਵੀਕਲੀ)

ਬਿਨ ਤੇਰੇ ਅਧੂਰੀ ਜ਼ਿੰਦਗ਼ੀ, ਅਧੂਰੇ ਨੇ ਗੀਤ ਮੇਰੇ
ਤੂੰ ਇਸ਼ਕ ਹੈ ਤੂੰ ਬੰਦਗ਼ੀ, ਸ਼ਿਅਰ ਤੂੰ ਮੀਤ ਮੇਰੇ
ਬਿਨ ਤੇਰੇ ਅਧੂਰੀ ਜ਼ਿੰਦਗ਼ੀ——– ————-

ਹਰ ਸਤਰ ਮੇਰੀ ਉਡੀਕੇ, ਸਤਰ ਤੇਰੀ ਕਲਮ ਦੀ ਹੀ
ਮੁਸਕਰਾਹਟ ਤੇਰੀ ਦਵਾ ਹੈ, ਗਮ ਦਿਲ ਦੇ ਜਖ਼ਮ ਦੀ ਹੀ
ਕੌਣ ਸਮਝੇ ਕੀ ਕਿਸੇ ਨੂੰ, ਫ਼ਿਕਰ ਹੈ ਪਰੀਤ ਮੇਰੇ
ਬਿਨ ਤੇਰੇ ਅਧੂਰੀ ਜ਼ਿੰਦਗ਼ੀ—- ——– ———

ਮੁੱਦਤਾਂ ਤੋਂ ਤਰਸਿਆਂ ਹਾਂ , ਬੋਲ ਨਾ ਸੁਣੇ ਬੁਲਬਲੀ ਮੈਂ
ਨਾ ਸ਼ਰਾਰਤ ਨਜ਼ਰ ਦੀ ਹੀ, ਕੋਈ ਦੇਖੀ ਚੁਲਬਲ਼ੀ ਮੈਂ
ਸੇਕ ਹਿਜਰੀ ਲੂਹ ਰਿਹੈ ਪਰ, ਪੋਹ ਪੁਰਾ ਵਗੇ ਸ਼ੀਤ ਮੇਰੇ
ਬਿਨ ਤੇਰੇ ਅਧੂਰੀ ਜ਼ਿੰਦਗ਼ੀ— — — ——

ਮੰਨਿਆ ਗੁਸਤਾਖ਼ ਹਾਂ ਮੈਂ, ਬੇ-ਵਫ਼ਾ ਨਾ ਮੱਤਲਵੀ ਹਾਂ
ਜੇ ਮਹੁੱਬਤ ਹੀ ਗੁਨਾਹ ਹੈ, ਤਾਂ ਸਜ਼ਾ ਦੇ, ਹੱਲ ਵੀ ਹਾਂ
ਮੁਜ਼ਰਿਮਾਂ ਦੀ ਪੈਰਵੀ ਕਰ, ਸ਼ਿਅਰ ਬਣ ਐ ਅਤੀਤ ਮੇਰੇ
ਬਿਨ ਤੇਰੇ ਅਧੂਰੀ ਜ਼ਿੰਦਗ਼ੀ—————

ਯਾਦ ਤੇਰੀ ਇਕ ਕਹਾਣੀ, ਜਦ ਲਿਖਾਂਗਾ ਪੰਨਿਆਂ ਤੇ
ਰੇਤਗੜੵ ਤੇਰਾ ਏ ਬਾਲੀ, ਗੁਣਗਣਾਏਗਾ ਬੰਨਿਆ ਤੇ
ਪੌਣ ਅੰਦਰ ਮਹਿਕ ਤੇਰੀ, ਫਿਰ ਤਲਾਸ਼ੂ ਤਬੀਦ ਮੇਰੇ
ਬਿਨ ਤੇਰੇ ਅਧੂਰੀ ਜ਼ਿੰਦਗ਼ੀ— —————

ਬਲਜਿੰਦਰ ਸਿੰਘ ” ਬਾਲੀ ਰੇਤਗੜੵ “
+919465129168
+917087629168

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੈਗਾ ਹੈਂ ਤੂੰ
Next articleਅਕ਼ਲ ਮੁਰੀਦੀ