ਪਟਵਾਰੀ ਚਮਨ ਲਾਲ ਵਲੋਂ ਲਿਖੀ ਕਹਾਣੀਆਂ ਦੀ ਕਿਤਾਬ ‘ਜੀਵਨ ਦਾਨ’ ਲੋਕ ਅਰਪਣ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਜੀਂਦੋਵਾਲ ਦੇ ਸੇਵਾ ਮੁਕਤ ਪਟਵਾਰੀ ਚਮਨ ਲਾਲ ਵਲੋਂ ਲਿਖੀ ਕਹਾਣੀਆਂ ਦੀ ਪੁਸਤਕ ‘ਜੀਵਨ ਦਾਨ’ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿਹੜੇ ਵਿੱਚ ਕਾਲਜ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੀ ਅਗਵਾਈ ਹੇਠ ਲੋਕ ਅਰਪਣ ਕੀਤੀ ਗਈ। ਇਸ ਮੌਕੇ ਉਹਨਾਂ ਨੇ ਜਿੱਥੇ ਪੁਸਤਕ ਦੇ ਲੇਖਕ ਨੂੰ ਵਧਾਈ ਦਿੱਤੀ ਉੱਥੇ ਪਾਠਕਾਂ ਨੂੰ ਚੰਗਾ ਸਾਹਿਤ ਪੜ੍ਹਨ ਦਾ ਸੁਨੇਹਾ ਵੀ ਦਿੱਤਾ। ਇਸ ਮੌਕੇ ਪੁਸਤਕ ਦੇ ਲੇਖਕ ਚਮਨ ਲਾਲ ਪਟਵਾਰੀ ਨੇ ਦੱਸਿਆ ਕਿ ਇਹ ਹੱਥਲੀ ਪੁਸਤਕ ਉਹਨਾਂ ਵਲੋਂ ਲਿਖੀ ਤੀਸਰੀ ਕਿਤਾਬ ਹੈ। ਜਿਸ ਵਿੱਚ 18 ਕਹਾਣੀਆਂ ਹਨ ਜੋ ਕਿ ਸਮਾਜ ਨੂੰ ਵੱਖਰੀ ਤਰਾਂ ਦਾ ਸੁਨੇਹਾ ਦਿੰਦੀਆਂ ਹਨ। ਉਹਨਾਂ ਦੱਸਿਆ ਕਿ ਇਸਤੋਂ ਪਹਿਲਾਂ ਗੀਤਾਂ ਦੀਆਂ ਦੋ ਕਿਤਾਬਾਂ ਲਿਖਕੇ ਸਾਹਿਤ ਦੀ ਝੋਲ਼ੀ ਪਾ ਚੁੱਕੇ ਹਨ। ਉਹਨਾਂ ਦੱਸਿਆ ਕਿ ਕਾਲਜ ਪੜ੍ਹਦੇ ਸਮੇਂ ਉਹਨਾਂ ਨੂੰ ਲਿਖਣ ਦੀ ਚੇਟਕ ਗੀਤਕਾਰ ਸ਼ਮਸ਼ੇਰ ਸੰਧੂ ਜੀ ਦੀ ਛਤਰ ਛਾਇਆ ਹੇਠ ਪੜ੍ਹਨ ਮੌਕੇ ਲੱਗੀ। ਇਸ ਮੌਕੇ ਪਿੰਡ ਦੇ ਨੰਬਰਦਾਰ ਰਣਜੀਤ ਸਿੰਘ ਪੂੰਨੀ ਵਲੋਂ ਵੀ ਲੇਖਕ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ। ਇਸ ਮੌਕੇ ਪਰਮਜੀਤ ਸਿੰਘ ਪੂੰਨੀ, ਹਰਜੀਤ ਸਿੰਘ ਮਾਹਲ ਸਾਬਕਾ ਹੈਡਮਾਸਟਰ ਖਾਲਸਾ ਸਕੂਲ ਬੰਗਾ, ਪਰਮਵੀਰ ਸਿੰਘ ਰਾਏ ਮੋਰਾਂਵਾਲੀ, ਪਰਮਜੀਤ ਸਿੰਘ ਪੂੰਨੀ, ਅਮਰੀਕ ਸਿੰਘ ਨੰਬਰਦਾਰ, ਰਣਜੀਤ ਸਿੰਘ ਪੂੰਨੀ ਨੰਬਰਦਾਰ, ਬਲਵਿੰਦਰ ਸਿੰਘ ਟੋਨੀ, ਲਖਵੀਰ ਸਿੰਘ ਸਾਬਕਾ ਸਰਪੰਚ, ਸੰਤੋਸ਼ ਕੁਮਾਰੀ ਸਰਪੰਚ ਜੀਂਦੋਵਾਲ, ਤਰਸੇਮ ਲਾਲ, ਸੰਤ ਰਾਮ, ਮਾਸਟਰ ਸ਼ਿੰਗਾਰਾ ਰਾਮ, ਭੁਪਿੰਦਰ ਸਿੰਘ ਪ੍ਰਧਾਨ, ਕਮਲਜੀਤ ਸਿੰਘ ਬਾਬਾ, ਚਮਨ ਲਾਲ ਪਟਵਾਰੀ, ਕੁਲਵਿੰਦਰ ਸਿੰਘ, ਮਨਜੀਤ ਸਿੰਘ, ਜੋਗਾ ਸਿੰਘ, ਜਸਪ੍ਰੀਤ ਸਿੰਘ ਜੱਸਾ ਪੰਚ, ਅਮਰਜੀਤ ਸਿੰਘ, ਦੀਪਕ ਕੁਮਾਰ, ਪ੍ਰਿੰਸ, ਸੁਖਨਿੰਦਰ ਸਿੰਘ, ਕੁਲਦੀਪ ਸਿੰਘ ਦੀਪਾ, ਹਰਦੀਪ ਕੌਰ ਪੰਚ, ਮਨਜੀਤ ਕੌਰ ਪੰਚ, ਮਨਜੀਤ ਸਿੰਘ ਲਾਲੀ ਪੰਚ, ਹਰੀਦਿਆਲ ਪੰਚ, ਜੋਗਾ ਸਿੰਘ ਪੰਚ, ਕਮਲਜੀਤ ਕੌਰ ਪੰਚ, ਮੀਲਾ ਸਿੰਘ ਆਦਿ ਹਾਜਰ ਸਨ।ਪਟਵਾਰੀ ਚਮਨ ਲਾਲ ਦੀ ਪੁਸਤਕ ਜੀਵਨ ਦਾਨ ਨੂੰ ਲੋਕ ਅਰਪਣ ਕਰਦੇ ਹੋਏ ਪਿੰਡ ਦੇ ਪਤਵੰਤੇ ਸੱਜਣ ਤੇ ਬੀਬੀਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸਿਵਲ ਹਸਪਤਾਲ ਬੰਗਾ ਵਿਖੇ ਮਮਤਾ ਦਿਵਸ ਮਨਾਇਆ ਗਿਆ
Next articleਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਪੋਰਟਸ ਕਲੱਬ ਜੀਂਦੋਵਾਲ ਵਲੋਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਟੂਰਨਾਮੈਂਟ ਵਿੱਚ ਜੀਂਦੋਵਾਲ ਦੀਆਂ ਤਿੰਨਾਂ ਟੀਮਾਂ ਨੇ ਜਿੱਤੇ ਫਾਈਨਲ ਮੁਕਾਬਲੇ