ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਡਾ ਜਸਪ੍ਰੀਤ ਕੌਰ ਸਿਵਲ ਸਰਜਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਡਾ ਜਸਵਿੰਦਰ ਸਿੰਘ ਐਸ ਐਮ ਓ ਸਿਵਲ ਹਸਪਤਾਲ ਬੰਗਾ ਜੀ ਦੀ ਰਹਿਨੁਮਾਈ ਹੇਠ ਸਿਵਲ ਹਸਪਤਾਲ ਬੰਗਾ ਵਿਖੇ ਮਮਤਾ ਦਿਵਸ ਮਨਾਇਆ ਗਿਆ। ਜਿਸ ਵਿੱਚ 0 ਸਾਲ ਤੋਂ ਲੈਕੇ 16 ਸਾਲ ਤੱਕ ਦੇ ਬੱਚਿਆਂ ਨੂੰ ਟੀਕੇ ਲਗਾਏ ਗਏ ਅਤੇ ਗਰਭਵਤੀ ਔਰਤਾਂ ਦੇ ਟੈਟਨਸ ਡਿਪਥੀਰੀਆ ਦੇ ਟੀਕੇ ਵੀ ਲਗਾਏ ਗਏ। ਉਹਨਾਂ ਨੂੰ ਡਿਲਿਵਰੀ ਸਰਕਾਰੀ ਹਸਪਤਾਲ ਵਿੱਚ ਕਰਵਾਉਣ ਲਈ ਕਿਹਾ ਗਿਆ, ਆਇਰਨ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਵੀ ਦਿੱਤੀਆਂ ਗਈਆਂ। ਇਸ ਵਿੱਚ ਮੈਡਮ ਮਨਜੀਤ ਕੌਰ ਮਲਟੀ ਪਰਪਜ਼ ਹੈਲਥ ਸੁਪਰਵਾਈਜਰ ਫੀਮੇਲ , ਮੈਡਮ ਬਲਵੀਰ ਕੌਰ ਅਤੇ ਗੁਰਦੀਪ ਕੌਰ ਏ ਐਨ ਐਮ, ਜਗਜੀਤ, ਸੀਮਾ, ਪੂਜਾ, ਪਰਮਜੀਤ, ਸੁਨੀਤਾ, ਗੁਰਬਖ਼ਸ਼ ਕੌਰ, ਜਸਪ੍ਰੀਤ ਕੌਰ ਸਮੂਹ ਆਸ਼ਾ ਵਰਕਰ ਵੀ ਮਮਤਾ ਦਿਵਸ ਵਿੱਚ ਸ਼ਾਮਲ ਹੋਈਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



