ਤੇਜਿੰਦਰ ਚੰਡਿਹੋਕ
(ਸਮਾਜ ਵੀਕਲੀ) ਜੀਣਾ ਮਰਨਾ ਕੁਦਰਤ ਦਾ ਨਿਯਮ ਹੈ ਜਿਸ ਨੂੰ ਕੋਈ ਵੀ ਮਨੁੱਖ ਨਾ ਬਦਲ ਸਕਦਾ ਹੈ ਅਤੇ ਨਾ ਨਹੀਂ ਜਾਣ ਸਕਦਾ ਹੈ। ਆਮ ਹੀ ਕਿਹਾ ਜਾਂਦਾ ਹੈ ਕਿ ਆਦਮੀ-ਇੱਕ ਦਮੀ ਹੈਲੂ ਪਤਾ ਨਹੀਂ ਅਗਲਾ ਸਾਹ ਆਉਣਾ ਹੈ ਕਿ ਨਹੀਂ ਪਰ ਮਨੁੱਖ ਜਾਣਦੇ ਹੋਏ ਵੀ ਅਣਜਾਣ ਬਣ ਕੇ ਸੰਸਾਰਿਕ ਵਸਤਾਂ ਤੇ ਆਪਣੀ ਮਲਕੀਅਤ ਦਾ ਦਾਅਵਾ ਕਰਦਾ ਹੈ। ਮਨੁੱਖ ਦੇ ਸੰਸਾਰ ਵਿੱਚ ਆਉਣ ਭਾਵ ਜਨਮ ਲੈਣ ਦੀ ਬਹੁਤ ਖੁਸ਼ੀ ਹੁੰਦੀ ਹੈ ਪਰ ਤੁਰ ਜਾਣ ਦਾ ਸੱਲ ਜ਼ਿੰਦਗੀ ਭਰ ਦੋਸਤਾਂ ਮਿੱਤਰਾਂਲੂ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਤੇ ਹਾਵੀ ਰਹਿੰਦਾ ਹੈ। ਸਾਲ 2024 ਆਪਣੀਆਂ ਖੱਟੀਆਂ ਮਿੱਠੀਆਂ ਯਾਦਾਂ ਦੇ ਕੇ ਖਤਮ ਹੋ ਗਿਆ ਹੈ। ਸਾਲ ਦੌਰਾਨ ਸਾਡੇ ਵਿਚੋਂ ਕਿੰਨੇ ਹੀ ਸਾਹਿਤਕਾਰਲੂ ਲੇਖਕ ਮਿੱਤਰ ਰੇਤ ਵਾਂਗ ਕਿਰ ਗਏ ਹਨਲੂ ਜਿਨ੍ਹਾਂ ਨੂੰ ਭੁਲਾ ਦੇਣਾ ਮੁਮਕਿਨ ਹੀ ਨਹੀਂ ਅਸੰਭਵ ਵੀ ਜਾਪਦਾ ਹੈ ਭਾਵੇਂ ਕਿਸੇ ਦਾ ਉਹਨਾਂ ਦਾ ਰਾਬਤਾ ਰਿਹਾ ਹੋਵੇ ਜਾਂ ਨਾ ਪਰ ਸਾਹਿਤਕ ਕਿ੍ਰਤਾਂ ਰਾਹੀਂ ਉਹ ਆਪਣੇ ਪਾਠਕਾਂ ਦੇ ਦਿਲਾਂ ਵਿੱਚ ਹਮੇਸ਼ਾ ਜਿੰਦਾ ਰਹਿੰਦੇ ਹਨ। ਜਦੋਂ ਕੋਈ ਸਾਹਿਤਕਾਰ ਸੰਸਾਰ ਯਾਤਰਾ ਪੂਰੀ ਕਰਕੇ ਤੁਰ ਜਾਂਦਾ ਹੈ ਤਾਂ ਉਸ ਵਲੋਂ ਆਪਣੀ ਲਿਖਤਾਂ ਦੀ ਛੱਡੀ ਛਾਪ ਉਸ ਦਾ ਚੇਤਾ ਭੁੱਲਣ ਨਹੀਂ ਦਿੰਦੀਆਂ। ਉਹ ਆਪਣੀ ਲਿਖਤ ਰਾਹੀਂ ਜ਼ਿੰਦਾ ਰਹਿੰਦੇ ਹਨਲੂ ਚਾਹੇ ਉਹ ਸਾਡੇ ਦੇਸ਼ ਦੀ ਧਰਤੀ ਤੇ ਸਨ ਜਾਂ ਵਿਦੇਸ਼ਾਂ ਵਿੱਚ ਜਾ ਵਸੇ ਸਨ।
ਇਸ ਸਾਲ ਦੌਰਾਨ ਜਿਹੜੇ ਸਾਹਿਤਕਾਰਲੂ ਕਹਾਣੀਕਾਰਲੂ ਕਵੀਲੂ ਗੀਤਕਾਰ ਆਦਿ ਸਾਡੇ ਤੋਂ ਵਿਛੜ ਗਏ ਹਨਲੂ ਉਹਨਾਂ ਨੂੰ ਨਮਨ ਕਰਦਿਆਂ ਸ਼ਰਧਾਂਜਲੀ ਭੇਟ ਕਰਦੇ ਹਾਂ। ਇਹਨਾਂ ਵਿੱਚ ਜਿੰਨੇ ਕੁ ਮੇਰੇ ਧਿਆਨ ਵਿੱਚ ਹਨਲੂ ਉਹਨਾਂ ਦੇ ਨਾਮ ਤੁਹਾਡੇ ਨਾਲ਼ ਸਾਝੇ ਕਰਦਿਆਂ ਦੁੱਖ ਮਹਿਸੂਸ ਕਰ ਰਿਹਾ ਹੈ। ਇਹਨਾਂ ਵਿੱਚ ਗੁਰਮੀਤ ਸਿੰਘ ਸਰਾਂਲੂ ਗੀਤਾ ਡੋਗਰਾ ਜਲੰਧਰਲੂ ਮੁਨਵਰ ਰਾਣਾਲੂ ਮੇਜਰ ਸਿੰਘ ਰਾਜਗੜ੍ਹ ਬਰਨਾਲਾਲੂ ਚਰਨਜੀਤ ਉਡਾਰੀ ਸੰਗਰੂਰਲੂ ਡਾ. ਕਰਨਜੀਤ ਸਿੰਘ ਲੇਖਕਲੂ ਅਨੁਵਾਦਕ ਦਿੱਲੀਲੂ ਕੈਲਾਸ਼ ਭਾਰਦਵਾਜਲੂ ਗੀਤਕਾਰ ਹਰੀ ਦੇਵਲੂ ਸੋਨੀਆ ਭਾਰਤੀਲੂ ਰਜਿੰਦਰਪਾਲ ਸ਼ਰਮਾਲੂ ਕਹਾਣੀਕਾਰ ਸੁਖਜੀਤਲੂ ਤੇਜਾ ਸਿੰਘ ਰੌਂਤਾਲੂ ਇਕਬਾਲ ਸਿੰਘ ਕਾਲੀ ਰਾਇ ਉਰਫ ਇਕਬਾਲ ਖਾਂ ਕੈਲਗਰੀਲੂ ਹਰੀ ਸਿੰਘ ਗਰੀਬ ਅਮਿ੍ਰਤਸਰਲੂ ਜੰਗੀਰ ਸਿੰਘ ਜਗਤਾਰ ਬਰਨਾਲਾਲੂ ਮੇਵਾ ਸਿੰਘ ਤੁੰਗ ਪਟਿਆਲਾਲੂ ਮੋਹਨਜੀਤਲੂ ਡਾ. ਸੁਰਜੀਤ ਪਾਤਰ ਕਵੀਲੂ ਕਹਾਣੀਕਾਰ ਮਾਲਤੀ ਜੋਸ਼ੀਲੂ ਸੰਤ ਸਿੰਘ ਪਦਮਲੂ ਰਤਨੀਵਲੂ ਸ਼ੇਰ ਸਿੰਘ ਸ਼ੇਰਪੁਰੀਲੂ ਬਲਵਿੰਦਰ ਸਿੰਘ ਫਤਿਹਪੁਰੀਲੂ ਸ਼ਾਇਰ ਕਰਤਾਰ ਸਿੰਘ ਠੁੱਲੀਵਾਲਲੂ ਬਲਬੀਰ ਸਿੰਘ ਮੋਮੀ ਕਹਾਣੀਕਾਰ ਕੇਨੈਡਾਲੂ ਗੀਤਕਾਰ ਸਰਬਜੀਤ ਸਿੰਘ ਵਿਰਦੀਲੂ ਲੇਖਿਕਾ ਸਵਰਾਜ ਕੌਰਲੂ ਕਵੀਸ਼ਰ ਹਰੀ ਸਿੰਘ ਮਾਨਲੂ ਗਾਇਕ ਪੰਕਜ ਉਦਾਸਲੂ ਈਸ਼ਰ ਸਿੰਘ ਸੋਬਤੀਲੂ ਅਮਰਜੀਤ ਕੌਰ ਨਾਜ਼ਲੂ ਸ਼ਾਇਰ ਮੁੱਖਵਿੰਦਰ ਸਿੰਘ ਸੰਧੂ ਜਲੰਧਰਲੂ ਗ਼ਜ਼ਲਗੋ ਸੁਰਜੀਤ ਸਿੰਘ ਜੀਤਲੂ ਕਵੀ ਰਵਿੰਦਰ ਸਿੰਘ ਦੀਵਾਨਾਲੂ ਗੀਤਕਾਰ ਕਿ੍ਰਪਾਲ ਮਾਣਾਲੂ ਡਾ. ਜਸਬੀਰ ਕੌਰਲੂ ਕਰਮ ਚੰਦ ਰਿਸ਼ੀ ਬਰਨਾਲਾਲੂ ਸ਼ਾਇਰ ਗੁਰਦੀਪ ਸਿੰਘ ਔਲਖਲੂ ਆਦਿ ਦੇ ਨਾਮ ਜਿਕਰਯੋਗ ਹਨ।
ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।
ਸੰਪਰਕ 095010-00224
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj