HOME ਪਹਿਲਗਾਮ ਦਹਿਸਤਗਰਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਲੋਕ ਇਨਸਾਫ਼...

ਪਹਿਲਗਾਮ ਦਹਿਸਤਗਰਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਲੋਕ ਇਨਸਾਫ਼ ਮੰਚ ਤਹਿਸੀਲ ਫਿਲੌਰ ਵਲੋਂ ਸ਼ਹਿਰ ਫਿਲੌਰ ਵਿੱਚ ਕੈਂਡਲ ਮਾਰਚ

*ਇਹ ਹਮਲਾ ਕਿਸੇ ਧਰਮ ਜਾਂ ਜਾਤ ਤੇ ਨਹੀਂ ਸਗੋਂ ਦੇਸ਼ ਦੀ ਏਕਤਾ ਅਖੰਡਤਾ ਹੈ- ਆਗੂ*

ਫਿਲੌਰ/ਅੱਪਰਾ  (ਸਮਾਜ ਵੀਕਲੀ)   (ਦੀਪਾ)-ਬੀਤੀ ਰਾਤ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਬੇਸਰਨ ਮੈਦਾਨ (ਮਿੰਨੀ ਸਵਿਟਜ਼ਰਲੈਂਡ) ਵਿੱਚ ਦਹਿਸ਼ਤਗਰਦਾਂ ਵਲੋਂ ਗੋਲੀਆਂ ਚਲਾ ਕੇ 28 ਸੈਲਾਨੀਆਂ ਦੀ ਹੱਤਿਆ ਕਰ ਦਿੱਤੀ ਸੀ ਨੂੰ ਸ਼ਰਧਾਜ਼ਲੀ ਦੇਣ ਹਿੱਤ ਲੋਕ ਇਨਸਾਫ਼ ਮੰਚ ਤਹਿਸੀਲ ਫਿਲੌਰ ਵਲੋਂ ਸ਼ਹਿਰ ਫਿਲੌਰ ਵਿੱਚ ਕੈਂਡਲ ਮਾਰਚ ਕੀਤਾ ਗਿਆ। ਇਸ ਮੌਕੇ ਲੋਕ ਇਨਸਾਫ਼ ਮੰਚ ਤਹਿਸੀਲ ਫਿਲੌਰ ਦੇ ਪ੍ਰਧਾਨ ਜਰਨੈਲ ਫਿਲੌਰ, ਮੁੱਖ ਬੁਲਾਰੇ ਐਡਵੋਕੇਟ ਸੰਜੀਵ ਭੌਰਾ, ਸਕੱਤਰ ਪਰਸ਼ੋਤਮ ਫਿਲੌਰ, ਸੀਨੀਅਰ ਮੀਤ ਪ੍ਰਧਾਨ ਮਾਸਟਰ ਹੰਸ ਰਾਜ ,ਕੈਸ਼ੀਅਰ ਡਾਕਟਰ ਸੰਦੀਪ ਕੁਮਾਰ, ਪ੍ਰੈਸ ਸਕੱਤਰ ਜਸਵੰਤ ਬੋਧ, ਕੋਰ ਕਮੇਟੀ ਮੈਬਰਾਂ ਡਾਕਟਰ ਅਸ਼ੋਕ ਕੁਮਾਰ, ਅਮਰਜੀਤ ਲਾਡੀ, ਹਨੀ ਫਿਲੌਰ, ਬਿਹਾਰੀ ਲਾਲ ਛਿੰਜ਼ੀ, ਗਗਨ ਸਰਪੰਚ ਪੰਜਢੇਰਾ,  ਆਦਿ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਇਸ ਅੱਤ ਘਿਨਾਉਣੇ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਤੇ ਮੰਗ ਕੀਤੀ ਕਿ ਹਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਨਿਰਦੋਸ਼ ਲੋਕਾਂ ਦੇ  ਕਾਤਲਾਂ ਨੂੰ ਫੜ ਕੇ ਫਾਹੇ ਲਗਾਇਆ ਜਾਵੇ ਅਤੇ ਸਾਜਿਸ਼ ਕਰਨ ਵਾਲਿਆਂ ਨੂੰ ਜੱਗ ਜਾਹਿਰ ਕੀਤਾ ਜਾਵੇ। ਓਹਨਾਂ ਕਿਹਾ ਕਿ ਇਹ ਕਿਸੇ ਇੱਕ ਧਰਮ ਜਾਂ ਫਿਰਕੇ ਉੱਪਰ ਹਮਲਾ ਨਹੀਂ ਹੈ ਸਗੋਂ ਦੇਸ਼ ਦੀ ਏਕਤਾ ਅਖੰਡਤਾ ਉੱਪਰ ਹਮਲਾ ਹੈ। ਆਗੂਆਂ ਨੇ ਕਿਹਾ ਕਿ ਸਾਨੂੰ ਆਪਸੀ ਭਾਈਚਾਰਕ ਸਾਂਝ ਤੇ ਸਦਭਾਵਨਾ ਬਣਾਈ ਰੱਖਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਓਹਨਾਂ ਕਿਹਾ ਕਿ ਕੁੱਝ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਇਹਨੂੰ ਹਿੰਦੂ ਧਰਮ ਤੇ ਹਮਲਾ ਗਰਦਾਨ ਕੇ ਦੇਸ਼ ਵਿੱਚ ਫਿਰਕੂ ਜ਼ਹਿਰ ਫੈਲਾਉਣਾ ਚਾਹੁੰਦੀਆਂ ਹਨ ਤੋਂ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਵੰਡ ਪਾਊ ਤਾਕਤਾਂ ਦਾ ਇੱਕਮੁੱਠ ਹੋ ਟਾਕਰਾ ਕਰਨਾ ਚਾਹੀਦਾ ਹੈ। ਓਹਨਾਂ ਖਦਸ਼ਾ ਪ੍ਰਗਟਾਇਆ ਹੈ ਕਿ ਮੀਡੀਆ ਦਾ ਕੁੱਝ ਹਿੱਸਾ ਫਿਰਕੂ ਪਰਚਾਰ ਕਰਕੇ ਦੇਸ਼ ਵਿੱਚ ਭੜਕਾਹਟ ਵਾਲਾ ਮਾਹੌਲ ਸਿਰਜਣਾ ਚੌਹੁੰਦਾ ਹੈ ਤੋਂ ਵੀ ਸਾਵਧਾਨ ਰਹਿਣ ਦੀ ਲੋੜ ਹੈ। ਇਸ ਮੌਕੇ ਰਾਮ ਜੀ ਦਾਸ ਗੰਨਾ ਪਿੰਡ, ਕੁਲਦੀਪ ਲੰਬਰਦਾਰ, ਤਰਸੇਮ ਸਿੰਘ ਜਿਲ੍ਹਾ ਸਕੱਤਰ ਭਾਰਤੀ ਕਿਸਾਨ ਯੂਨੀਅਨ ਦੁਆਬਾ, ਰਣਜੀਤ ਸਿੰਘ ਖੇਲਾ ਸਰਕਲ ਪ੍ਰਧਾਨ ਗੁਰਾਇਆ, ਰਾਜਵਿੰਦਰ ਸਿੰਘ ਮੁਠੱਡਾ ਕਲਾਂ, ਸੁਖਵਿੰਦਰ ਸਿੰਘ, ਗਰੀਬਦਾਸ ਨੀਹਰ, ਦਲਵੀਰ ਚੰਦ ਹੀਰ, ਸ਼ਰਨਜੀਤ ਸਿੰਘ, ਸਤਨਾਮ ਮਹਿਮੀ, ਪਰਮਜੀਤ ਔਜਲਾ, ਸਤਨਾਮ ਸਿੰਘ, ਗੁਰਮੀਤ ਸਿੰਘ ਲੰਬਰਦਾਰ, ਰਮਨ ਭੂਲੇਵਾਲ, ਸੰਦੀਪ ਗੰਨਾ ਪਿੰਡ,  ਬਖਸ਼ੀ ਰਾਮ, ਸੁਸ਼ੀਲ ਕੁਮਾਰ, ਮੱਖਣ ਸੰਤੋਖਪੁਰਾ, ਪ੍ਰੀਤਮ ਰਾਮ ਸਰਪੰਚ ਸੈਫਾਬਦ, ਸੋਢੀ ਸਿੰਘ, ਲਖਵੀਰ ਸਿੰਘ, ਮਨਿੰਦਰ ਸਿੰਘ, ਸਰੂਪ ਕਲੇਰ, ਅਸ਼ੋਕ ਕੁਮਾਰ ਫ਼ੌਜੀ, ਜਸਪਾਲ ਬੰਗੜ, ਜੋਗਿੰਦਰ ਪਾਲ ਕਾਲ਼ਾ, ਸਤਵਿੰਦਰ ਸਿੰਘ, ਰਿੱਕੀ ਮੀਆਂਵਾਲ, ਇਨਸਾਨੀਅਤ ਦੇ ਸੇਵਾਦਾਰ ਸੰਥਸਥਾ ਤੋਂ ਦਵਿੰਦਰ ਭੱਟੀ, ਪ੍ਰਿੰਸ ਕੁਮਾਰ, ਕੇਸਵ ਮਹਿਤਾ, ਜਗਦੀਸ ਪਾਸੀ, ਦਾਮਨ ਅਰੋੜਾ, ਰਵੀ ਭੱਟੀ, ਪਵਨ ਰਹੇਜਾ, ਇੰਦਰਜੀਤ ਸਿੰਘ, ਲੱਕੀ ਸੋਢੀ, ਤੋਂ ਇਲਾਵਾ ਸੁਨੀਤਾ ਫਿਲੌਰ, ਹੰਸ ਕੌਰ ਕਲੇਰ, ਕਮਲਜੀਤ ਬੰਗਰ, ਕਮਲ ਕੌਰ, ਮਮਤਾ ਰਾਣੀ, ਆਸ਼ਾ ਰਾਣੀ, ਸੁਰਜੀਤ ਕੌਰ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਹਿਲਗਾਮ ਵਿੱਚ ਸੈਲਾਨੀਆਂ ‘ਤੇ ਹੋਏ ਕਾਇਰਤਾਪੂਰਨ ਅੱਤਵਾਦੀ ਹਮਲਾ ਇੱਕ ਨਕਾਰਾਤਮਕ ਅਤੇ ਅਣਮਨੁੱਖੀ ਮਾਨਸਿਕਤਾ ਦੀ ਨਿਸ਼ਾਨੀ-ਸਲੀਮ ਸੁਲਤਾਨੀ
Next articleਲਿਖਾਰੀ ਸਭਾ ਮਕਸੂਦੜਾ ਵੱਲੋਂ ਗੀਤਕਾਰ ਜੀਤ ਕੱਦੋਂ ਵਾਲਾ ਨਾਲ ਰੂ-ਬ-ਰੂ ਸ਼ਨੀਵਾਰ ਨੂੰ