ਲੇਖਕ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੋਣ: ਦਰਸ਼ਨ ਬੁੱਟਰ

 ‘ਬੰਦ ਦਰਵਾਜ਼ੇ ਦੀ ਝਾਤ’ ਅਤੇ ‘ਚਾਨਣ ਦੀ ਚੋਗ’ ਪੁਸਤਕਾਂ ਵੱਡੇ ਇਕੱਠ ਵਿੱਚ ਲੋਕ ਅਰਪਣ

ਸੰਗਰੂਰ, (ਸਮਾਜ ਵੀਕਲੀ) (ਰਮੇਸ਼ਵਰ ਸਿੰਘ ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਆਪਣਾ ਪਲੇਠਾ ਸਾਹਿਤਕ ਸਮਾਗਮ ਲੇਖਕ ਭਵਨ ਸੰਗਰੂਰ ਵਿਖੇ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਸ਼੍ਰੋਮਣੀ ਪੰਜਾਬੀ ਕਵੀ ਸ੍ਰੀ ਦਰਸ਼ਨ ਬੁੱਟਰ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਨਾਲ ਡਾ. ਮੀਤ ਖਟੜਾ, ਮੂਲ ਚੰਦ ਸ਼ਰਮਾ, ਰਣਜੀਤ ਸਿੰਘ ਧੂਰੀ, ਪਵਨ ਕੁਮਾਰ ਹੋਸ਼ੀ, ਸਾਧੂ ਸਿੰਘ ਅਤੇ ਕਰਮ ਸਿੰਘ ਜ਼ਖ਼ਮੀ ਸ਼ਾਮਲ ਹੋਏ। ਸਮਾਗਮ ਵਿੱਚ ਉੱਭਰਦੇ ਕਵੀ ਪਵਨ ਕੁਮਾਰ ਹੋਸ਼ੀ ਦਾ ਪਲੇਠਾ ਕਾਵਿ-ਸੰਗ੍ਰਹਿ ‘ਬੰਦ ਦਰਵਾਜ਼ੇ ਦੀ ਝਾਤ’ ਅਤੇ ਉੱਘੇ ਲੇਖਕ ਸੁਰਜੀਤ ਦੇਵਲ ਦਾ ਬਾਲ ਕਾਵਿ-ਸੰਗ੍ਰਹਿ ‘ਚਾਨਣ ਦੀ ਚੋਗ’ ਲੋਕ ਅਰਪਣ ਕੀਤਾ ਗਿਆ। ਪਵਨ ਕੁਮਾਰ ਹੋਸ਼ੀ ਨੇ ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਸਬੰਧੀ ਯਾਦਾਂ ਸਾਂਝੀਆਂ ਕਰਦਿਆਂ ਪ੍ਰਕਾਸ਼ਿਤ ਪੁਸਤਕ ਵਿੱਚੋਂ ਕੁੱਝ ਚੋਣਵੀਆਂ ਰਚਨਾਵਾਂ ਵੀ ਸੁਣਾਈਆਂ। ਸੁਰਜੀਤ ਦੇਵਲ ਸਿਹਤ ਠੀਕ ਨਾ ਹੋਣ ਕਰਕੇ ਨਹੀਂ ਆ ਸਕੇ। ਪੁਸਤਕ ਸਬੰਧੀ ਚਰਚਾ ਕਰਦਿਆਂ ਕਰਮ ਸਿੰਘ ਜ਼ਖ਼ਮੀ ਨੇ ਕਿਹਾ ਕਿ ਪਵਨ ਕੁਮਾਰ ਹੋਸ਼ੀ ਦੀ ਪੁਸਤਕ ਦੀਆਂ ਕਵਿਤਾਵਾਂ ਬੁਲੰਦ ਆਵਾਜ਼ ਵਿੱਚ ਆਮ ਆਦਮੀ ਦੀ ਗੱਲ ਕਰਦੀਆਂ ਹਨ। ਗੱਲਬਾਤ ਨੂੰ ਅੱਗੇ ਤੋਰਦਿਆਂ ਮੂਲ ਚੰਦ ਸ਼ਰਮਾ ਨੇ ਕਿਹਾ ਕਿ ਪਵਨ ਕੁਮਾਰ ਹੋਸ਼ੀ ਦੀ ਪੁਸਤਕ ਹਰ ਪੱਖੋਂ ਮੁਕੰਮਲ ਅਤੇ ਸ਼ਲਾਘਾਯੋਗ ਹੈ। ਪੁਸਤਕ ‘ਚਾਨਣ ਦੀ ਚੋਗ’ ਸਬੰਧੀ ਗੱਲਬਾਤ ਕਰਦਿਆਂ ਰਣਜੀਤ ਆਜ਼ਾਦ ਕਾਂਝਲਾ ਨੇ ਕਿਹਾ ਕਿ ਸੁਰਜੀਤ ਦੇਵਲ ਬਾਲ ਮਨੋਵਿਗਿਆਨ ਦੀ ਸੂਖਮ ਸੂਝ ਰੱਖਣ ਵਾਲੇ ਬਾਲ ਕਵੀ ਹਨ। ਪ੍ਰਸਿੱਧ ਬਾਲ ਗ਼ਜ਼ਲਕਾਰ ਜਗਜੀਤ ਸਿੰਘ ਲੱਡਾ ਨੇ ਕਿਹਾ ਕਿ ਸੁਰਜੀਤ ਦੇਵਲ ਦੀਆਂ ਬਾਲ ਕਵਿਤਾਵਾਂ ਬੱਚਿਆਂ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਸਹੀ ਸੇਧ ਦਿੰਦੀਆਂ ਹਨ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਸ੍ਰੀ ਦਰਸ਼ਨ ਬੁੱਟਰ ਨੇ ਕਿਹਾ ਕਿ ਲੇਖਕਾਂ ਨੂੰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਲੇਖਕ ਭਵਨ ਦੀ ਉਸਾਰੀ ਕਰਨ ਲਈ ਮਾਲਵਾ ਲਿਖਾਰੀ ਸਭਾ ਸੰਗਰੂਰ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਇਸ ਕਾਰਜ ਨੂੰ ਸਿਰੇ ਚਾੜ੍ਹਨ ਲਈ ਉਨ੍ਹਾਂ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਕਰਮ ਸਿੰਘ ਜ਼ਖ਼ਮੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਸਨਮਾਨਿਤ ਵੀ ਕੀਤਾ। ਉਨ੍ਹਾਂ ਨੇ ਸਭਾ ਦੀ ਲਾਇਬ੍ਰੇਰੀ ਲਈ ਕੁੱਝ ਕਿਤਾਬਾਂ ਵੀ ਦਿੱਤੀਆਂ ਅਤੇ ਦੋ ਸੌ ਕਿਤਾਬਾਂ ਹੋਰ ਦੇਣ ਦਾ ਵਾਅਦਾ ਕੀਤਾ। ਸਮਾਗਮ ਤੋਂ ਪਹਿਲਾਂ ਸੁਰਜੀਤ ਸਿੰਘ ਮੌਜੀ ਦੀ ਪਤਨੀ ਸ੍ਰੀਮਤੀ ਸੁਖਵਿੰਦਰ ਕੌਰ ਅਤੇ ਸ਼ਿਵ ਕੁਮਾਰ ਅੰਬਾਲਵੀ ਦੀ ਪਤਨੀ ਸ੍ਰੀਮਤੀ ਭਾਵਨਾ ਸ਼ਰਮਾ ਨੂੰ ਉਨ੍ਹਾਂ ਦੇ ਅਕਾਲ ਚਲਾਣੇ ’ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਜਲੀ ਦਿੱਤੀ ਗਈ।
ਇਸ ਮੌਕੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਵੀ ਹੋਇਆ, ਜਿਸ ਵਿੱਚ ਜੰਗੀਰ ਸਿੰਘ ਰਤਨ, ਮੂਲ ਚੰਦ ਸ਼ਰਮਾ, ਅਮਰ ਗਰਗ ਕਲਮਦਾਨ, ਗੁਰੀ ਚੰਦੜ, ਜਗਦੇਵ ਸ਼ਰਮਾ, ਰਣਜੀਤ ਆਜ਼ਾਦ ਕਾਂਝਲਾ, ਸੁਖਵਿੰਦਰ ਸਿੰਘ ਲੋਟੇ, ਰਣਜੀਤ ਸਿੰਘ ਧੂਰੀ, ਕੁਲਦੀਪ ਸਿੰਘ ਦੀਪ, ਕੁਲਵੰਤ ਖਨੌਰੀ, ਡਾ. ਮਨਜਿੰਦਰ ਸਿੰਘ, ਗੁਰਪ੍ਰੀਤ ਸਿੰਘ ਸਹੋਤਾ, ਬਲਜੀਤ ਸਿੰਘ ਬਾਂਸਲ, ਬਲੀ ਬਲਜਿੰਦਰ, ਜਗਤਾਰ ਨਿਮਾਣਾ, ਮਨੀਸ਼ਾ ਰਾਣੀ, ਗੁਰਵੀਰ ਅਤਫ਼, ਗਗਨਦੀਪ ਕੌਰ ਸੱਪਲ, ਰਾਜ ਰਾਣੀ, ਨੂਰਪ੍ਰੀਤ ਕੌਰ, ਰਾਜਦੀਪ ਸਿੰਘ, ਖੁਸ਼ਪ੍ਰੀਤ ਕੌਰ, ਗੁਰਸਿਮਰ ਕੌਰ, ਬਲਵੀਰ ਕੌਰ, ਗੁਰਮੀਤ ਸਿੰਘ ਸੋਹੀ, ਜਗਜੀਤ ਸਿੰਘ ਲੱਡਾ, ਰਜਿੰਦਰ ਸਿੰਘ ਰਾਜਨ, ਕਰਮ ਸਿੰਘ ਜ਼ਖ਼ਮੀ, ਪੰਮੀ ਫੱਗੂਵਾਲੀਆ, ਰੇਣੂ ਬਾਲਾ, ਸੁਖਨਦੀਪ ਕੌਰ, ਜਸਪ੍ਰੀਤ ਕੌਰ ਉਗਰਾਹਾਂ, ਮਨਪ੍ਰੀਤ ਕੌਰ ਉਗਰਾਹਾਂ, ਸਾਧੂ ਸਿੰਘ, ਜਸਪਾਲ ਸਿੰਘ ਸੰਧੂ, ਨੈਬ ਸਿੰਘ ਭਵਾਨੀਗੜ੍ਹ, ਪਵਨ ਕੁਮਾਰ ਹੋਸ਼ੀ, ਮੀਤ ਸਕਰੌਦੀ, ਗੋਬਿੰਦ ਸਿੰਘ ਤੂਰਬਨਜਾਰਾ, ਜਰਨੈਲ ਸਿੰਘ ਸੱਗੂ, ਸਤਨਾਮ ਸਿੰਘ, ਕੁਲਦੀਪ ਸਿੰਘ, ਲਵਪ੍ਰੀਤ ਸਿੰਘ, ਸਰਬਜੀਤ ਸੰਗਰੂਰਵੀ, ਰਮੇਸ਼ਵਰ ਸਿੰਘ, ਡਾ. ਰਣਜੀਤ ਬਰਿਆਹ, ਲਛਮਣ ਸਿੰਘ, ਬਹਾਦਰ ਸਿੰਘ ਧੌਲਾ, ਪੇਂਟਰ ਸੁਖਦੇਵ ਧੂਰੀ, ਭੁਪਿੰਦਰ ਸਿੰਘ, ਬਰਿੰਦਰ ਮਸੌਣ, ਜਸਪ੍ਰੀਤ ਸਿੰਘ, ਦਰਸ਼ਨ ਵਧਵਾ, ਸੁਰਜੀਤ ਸਿੰਘ ਮਿਸਤਰੀ, ਮੱਘਰ ਸਿੰਘ ਕਰਤਾਰਪੁਰਾ ਅਤੇ ਸ਼ਿੰਦਰਪਾਲ ਸਿੰਘ, ਗਿਆਨੀ ਗੁਰਮੁੱਖ ਸਿੰਘ ਆਦਿ ਕਵੀਆਂ ਨੇ ਹਿੱਸਾ ਲਿਆ। ਅੰਤ ਵਿੱਚ ਰਜਿੰਦਰ ਸਿੰਘ ਰਾਜਨ ਨੇ ਸਾਰੇ ਆਏ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਮੰਚ ਸੰਚਾਲਨ ਦੀ ਭੂਮਿਕਾ ਸੁਖਵਿੰਦਰ ਸਿੰਘ ਲੋਟੇ ਨੇ ਬਾਖ਼ੂਬੀ ਨਿਭਾਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗੀਤ
Next articleਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਮਨਾਇਆ 117ਵਾਂ ਜਨਮ ਦਿਵਸ