
(ਸਮਾਜ ਵੀਕਲੀ) ਦੋ ਕੁ ਸਾਲ ਪਹਿਲਾਂ ਟਰਾਂਟੋ ਸ਼ਹਿਰ ਵਿੱਚ ਰਹਿੰਦੀ ਮੇਰੀ ਬੇਟੀ ਅਤੇ ਮੇਰੇ ਦਾਮਾਦ ਨੇ ਇੱਕ ਬਿਲਕੁਲ ਨਵੀਂ ਆਵਾਜ਼ ਦੋ -ਚਾਰ ਪੰਜਾਬੀ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਸੁਣੀ। ਉਹਨਾਂ ਨੇ ਉਸ ਆਵਾਜ਼ ਨੂੰ ਬਹੁਤ ਸਲਾਹਿਆ ਅਤੇ ਮੈਨੂੰ ਦੱਸਿਆ। ਮੇਰੀ ਵੀ ਰਣਜੀਤ ਕੌਰ ਟਰਾਂਟੋ ਜੀ ਨਾਲ ਮਿਲਣ ਦੀ ਬਹੁਤ ਦੇਰ ਦੀ ਰੀਝ ਸੀ। ਮੇਰੀ ਉਹਨਾਂ ਨਾਲ ਕੁਝ ਦਿਨ ਪਹਿਲਾਂ ਗੱਲਬਾਤ ਹੋਈ। ਉਹ ਮੈਂ ਪਾਠਕਾਂ ਦੇ ਨਾਲ ਸਾਂਝੀ ਕਰ ਰਿਹਾ ਹਾਂ। ਰਣਜੀਤ ਕੌਰ ਟਰਾਂਟੋ ਦਾ ਜਨਮ ਕ੍ਰਾਂਤੀਕਾਰੀ ਕਵੀ ਪਾਸ਼ (ਅਵਤਾਰ ਸਿੰਘ ਸੰਧੂ) ਦੇ ਪਿੰਡ ਤਲਵੰਡੀ ਸਲੇਮ ਜ਼ਿਲ੍ਹਾ ਜਲੰਧਰ ਵਿੱਚ ਵਿਖੇ ਹੋਇਆ। ਬਚਪਨ ਵਿੱਚ ਸਕੂਲ ਦੀ ਪ੍ਰੇਰਨਾ ਸਭਾ ਵਿੱਚ ਕੀਰਤਨ ਅਤੇ ਕਾਲਜ ਵਿੱਚ ਗੀਤ ਸੰਗੀਤ ਤੇ ਪ੍ਰੋਗਰਾਮਾਂ ਵਿੱਚ ਭਾਗ ਲੈਂਦੀ ਸੀ। ਬੀ.ਏ. ਪੰਜਾਬ ਵਿੱਚੋਂ ਪਾਸ ਕੀਤੀ। 2017 ਵਿੱਚ ਕਨੇਡਾ ਜੇ ਸਭ ਤੋਂ ਵੱਡੇ ਸ਼ਹਿਰ ਟਰਾਂਟੋ ਵਿੱਚ ਆ ਕੇ ਸਭ ਤੋਂ ਪਹਿਲਾਂ
ਲੀਗਲ ਆਫਿਸ ਐਡਮਿਨਿਸਟਰੇਸ਼ਨ ਦਾ ਡਿਪਲੋਮਾ ਅਤੇ ਮੇਕਅਪ ਆਰਟਿਸਟ ਦਾ ਡਿਪਲੋਮਾ ਹਾਸਲ ਕੀਤਾ। ਕਹਿੰਦੇ ਹਨ, ਇਨਸਾਨ ਜੋ ਸੋਚਦਾ ਹੈ ,ਉਹ ਪੂਰਾ ਨਹੀਂ ਹੁੰਦਾ ਇਸ ਦੀ ਡੋਰ ਵਾਹਿਗੁਰੂ ਜੀ ਦੇ ਹੱਥ ਵਿੱਚ ਹੀ ਹੁੰਦੀ ਹੈ। ਰਣਜੀਤ ਕੌਰ ਟਰਾਂਟੋ ਵੀ ਅਫ਼ਸਰ ਬਣਨਾ ਚਾਹੁੰਦੀ ਸੀ। ਪਰ ਜ਼ਿੰਦਗੀ ਨੇ ਇਹੋ ਜਿਹਾ ਮੋੜ ਕੱਟਿਆ ਕਿ ਰਣਜੀਤ ਕੌਰ ਟਰਾਂਟੋ ਨੇ 2019 ਵਿੱਚ ਸਾਹਿਤ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਲਿਖਤਾਂ ਨਾਲ ਵਿਸ਼ੇਸ਼ ਰੁਤਬਾ ਛੇਤੀ ਹੀ ਬਣਾ ਲਿਆ। 2019 ਵਿੱਚ ‘ਛੰਭ ਦੀ ਜਾਈਂ’ ਕਿਤਾਬ ਜਿਸ ਵਿੱਚ ਕਹਾਣੀਆਂ, ਵੱਡੀ ਭੈਣ ਜੀ ਕੈਂਸਰ ਨਾਲ ਹੋਈ ਮੌਤ ਦਾ ਦੁੱਖ ਸਵੈ -ਜੀਵਨੀ ਰਾਹੀ ਦੇ ਅੰਸ਼ ਸਾਮਲ ਕੀਤੇ ਹਨ ਛੱਪੀ, ਅਤੇ ਬਹੁਤ ਚਰਚਿਤ ਹੋਈ। 2022 ਵਿੱਚ ਦੂਸਰੀ ਪੁਸਤਕ ‘ਖੁੱਲਾ ਅਸਮਾਨ’ ਛੱਪੀ। ਜਿਸ ਵਿੱਚ ਗੀਤ ,ਗਜ਼ਲਾਂ ,ਛੋਟੀਆਂ ਕਵਿਤਾਵਾਂ, ਆਦਿ ਹਨ ।ਜੋ ਕਿ ਪਾਠਕਾਂ ਦੁਆਰਾ ਬਹੁਤ ਪਸੰਦ ਕੀਤੀ ਗਈ ਅਤੇ ਸਾਹਿਤਕ ਖੇਤਰ ਵਿੱਚ ਚਰਚਾ ਦਾ ਵਿਸ਼ਾ ਬਣੀ।ਰਣਜੀਤ ਕੌਰ ਟਰਾਂਟੋ ਦੇ ਗੀਤਾਂ , ਕਵਿਤਾਵਾਂ, ਗ਼ਜ਼ਲਾਂ ਵਿੱਚ ਰਿਸ਼ਤਿਆਂ ਦਾ ਸੱਚ ਸੱਭਿਆਚਾਰਕ , ਵਾਤਾਵਰਣ ਬਚਾਉਣ ,ਤੀਆਂ, ਤ੍ਰਿੰਜਣ, ਗਿੱਧੇ , ਸਮਾਜਿਕ ਬੁਰਾਈਆਂ ,ਕ੍ਰਾਂਤੀਕਾਰੀ ਦਾ ਵਿਸ਼ਾ ਭਾਰੂ ਹੈ। ਸ਼ੁਰੂ ਸ਼ੁਰੂ ਵਿੱਚ ਰਣਜੀਤ ਕੌਰ ਟਰਾਂਟੋ ਜੀ ਨੇ ਕਈ ਨਾਮੀ ਗਾਇਕਾਂ ਨਾਲ ਆਪਣੇ ਗੀਤਾਂ ਨੂੰ ਆਵਾਜ਼ ਦੇਣ ਲਈ ਸੰਪਰਕ ਕੀਤਾ। ਪਰ ਇੱਕ ਗਾਇਕ ਨੇ ਉਸਨੂੰ ਸਲਾਹ ਦਿੱਤੀ ਕਿ ਰਣਜੀਤ ਤੇਰੀ ਆਵਾਜ਼ ਤਾਂ ਬਹੁਤ ਸੁਰੀਲੀ ਹੈ, ਤੂੰ ਆਪ ਕਿਉਂ ਨਹੀਂ ਗਾਉਂਦੀ ? ਫਿਰ ਚੱਲ ਸੋ ਚੱਲ ਰਣਜੀਤ ਕੌਰ ਟਰਾਂਟੋ ਨੇ ਆਪਣੀ ਸੁਰੀਲੀ ਆਵਾਜ਼ ਵਿੱਚ 20 ਦੇ ਲਗਭਗ ਸੱਭਿਆਚਾਰਕ, ਕ੍ਰਾਂਤੀਕਾਰੀ, ਗੀਤ ਗਾਏ । ਜੋ ਰਿਕਾਰਡ ਹੋ ਚੁੱਕੇ ਹਨ ਤੇ ਸਾਰੇ ਹੀ ਬਹੁਤ ਸੁਣੇ ਜਾਂਦੇ ਹਨ । ਇੱਥੋਂ ਤੱਕ ਕਿ ਗੋਰੇ ਅਤੇ ਗੋਰੀਆਂ ਵੀ ਸੁਣਦੀਆਂ ਹਨ। ਸੱਤ ਅੱਠ ਗੀਤਾਂ ਦੀਆਂ ਵੀਡੀਓ ਵੀ ਬਹੁਤ ਵਧੀਆ ਬਣੀਆਂ ਹਨ। ਜੋ ਕਿ ਮੀਡੀਏ ਦੇ ਹਰ ਪਲੇਟਫਾਰਮ ਤੇ ਰਿਲੀਜ਼ ਹੋ ਚੁੱਕੇ ਹਨ। ਉਹ ਗੀਤ ਵੀ ਆਪ ਲਿਖਦੀ ਹੈ ਗਾਉਂਦੀ ਵੀ ਆਪ ਹੈ ਕੰਪੋਜਿੰਗ ਵੀ ਆਪ ਕਰਦੀ ਹੈ। ਆਪਣੇ ਪਤੀ ਅਤੇ ਬੱਚਿਆਂ ਨਾਲ ਟੋਰਾਂਟੋ ਵਿਖੇ ਰਹਿ ਰਹੀ ਹੈ। ਉਸਦੇ ਗਾਏ ਚਰਚਿਤ ਗੀਤਾਂ ਵਿੱਚ ਰੂਹ, ਸੋਚਕੇ ਜਵਾਬ ਦੇਈਂ ,ਪੂਰਾ ਨਾਮ, ਤਾਰੇ ਸਿਤਾਰੇ, ਮਰਦ ਅਗੰਮੜਾ, ਦਿਲ ਵੇ ਪੰਜਾਬ ਵਾਲਾ, ਮੁੱਖ ਦੇ ਹਾਸੇ, ਸੱਚ ਦਾ ਜਲੌ, ਗਲਤ ਵਿਅਕਤੀ, ਧੀ ਪੰਜਾਬ ਦੀ, ਸੱਚ ਦੇ ਪਾਂਧੀ, ਆਦਿ ਹਨ। ਧੀਆਂ ਦਾ ਹਮੇਸ਼ਾ ਆਪਣੇ ਬਾਪੂ ਨਾਲ ਬਹੁਤ ਮੋਹ ਹੁੰਦਾ ਹੈ ਦੋ ਮਹੀਨੇ ਪਹਿਲਾਂ ਉਸ ਪਿਤਾ ਜੀ ਕਾਲ ਚਲਾਣਾ ਕਰ ਗਏ ਤਾਂ ਉਹਨਾਂ ਨੇ ਆਪਣੇ ਪਿਤਾ ਜੀ ਦੇ ਵਿਛੋੜੇ ਵਿੱਚ ਲਿਖਿਆ ਗੀਤ ਜੋ, ਇਸ ਤਰ੍ਹਾਂ ਹੈ, ਬਾਪੂ ਤੁਰ ਗਿਆ ਦੁਨੀਆਂ ਦਿਖਾਉਣ ਵਾਲਾ, ਮੈਨੂੰ ਮੋਢਿਆਂ ਤੇ ਚੁੱਕ ਕੇ ਖਿਡਾਉਣ ਵਾਲਾ। ਰਣਜੀਤ ਕੌਰ ਟੋਰਾਂਟੋ, ਦੇ ਲਿਖੇ ਤੇ ਗਾਇਕੀ ਤੇ ਸੱਚਾਈ ਨੂੰ ਬਿਆਨ ਕਰਦੇ ਹਨ, ਜਿੰਦਗੀ ਦੀ ਤਲਖ਼ ਸੱਚਾਈ ਪੇਸ਼ ਕਰਦੇ ਹਨ। ਗੀਤਾਂ ਵਿੱਚ ਨਵੀਆਂ ਤਸਬੀਹਾਂ ਦੀ ਵਰਤੋਂ ਕੀਤੀ ਹੈ। ਉਸਦੀਆਂ ਪ੍ਰਾਪਤੀਆਂ ਕਰਕੇ ਉਸਨੂੰ ਯੂਰਪ ਦੇ ‘ਸਿੰਘ ਡਿਜ਼ੀਟਲ ਮੀਡੀਆ ਹਾਊਸ’ ਦੀ ਟੀਮ ਨੇ ਸੁਪਰ ਪੰਜਾਬਣ ਦਾ ਮਾਣ -ਮੱਤਾ ਖ਼ਿਤਾਬ ਦੇਣ ਲਈ ਨੋਮੀਨੇਟ ਕੀਤਾ ਹੈ । ਜਿਸ ‘ਤੇ ਸਾਰੇ ਪੰਜਾਬੀਆਂ ਨੂੰ ਮਾਣ ਹੈ ।ਕਨੇਡਾ ਦੇ ਟਰਾਂਟੋ ਤੇ ਹੋਰ ਸ਼ਹਿਰਾਂ ਵਿੱਚ ਪੰਜਾਬੀ ਗਾਇਕੀ ਦੀ ਮਿੱਠੀ ਮਿੱਠੀ ਮਹਿਕ ਖਲਾਰ ਰਹੀ ਹੈ। ਰਣਜੀਤ ਕੌਰ ਟਰਾਂਟੋ ਸੁਨੇਹਾ ਇਹ ਦਿੰਦੇ ਹਨ ਕਿ, ਆਪਣੇ ਨਾਂ ਨਾਲ ਕੌਰ ਜਾਂ ਸਿੰਘ ਜ਼ਰੂਰ ਲਾਓ, ਕਿਉਂਕਿ ਦਸਮੇਸ਼ ਪਿਤਾ ਜੀ ਨੇ ਇਹ ਆਪਾਂ ਨੂੰ ਦਾਤ ਬਖਸ਼ਿਸ਼ ਕੀਤੀ ਹੈ। ਆਪਣੇ ਕੰਮ ਨੂੰ ਸਮਰਪਿਤ ਰਹੋ, ਸੱਚ ਬੋਲੋ, ਬਾਣੀ ਪੜ੍ਹੋ ,ਸੁਣੋ, ਇਹੀ ਰਣਜੀਤ ਕੌਰ ਟਰਾਂਟੋ ਜੀ ਦੀ ਸਫਲਤਾ ਦਾ ਮੁੱਖ ਹਿੱਸਾ ਹੈ। ਸ਼ਾਲਾ ! ਰਣਜੀਤ ਕੌਰ ਟਰਾਂਟੋ ਆਪਣੀ ਲੇਖਣੀ ,ਗੀਤ ਸੰਗੀਤ ਦੇ ਖੇਤਰ ਵਿੱਚ ਹੋਰ ਬੁਲੰਦੀਆਂ ਛੂਹੇ ।ਮੈਂ ਇਹੀ ਕਾਮਨਾ ਕਰਦਾ ਹਾਂ।
ਸ਼ੁਭ ਚਿੰਤਕ ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ।
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj