ਗ਼ਜ਼ਲ ਲਿਖ ਜਾ ਗੀਤ ਲਿਖ

ਤਰਸੇਮ ਸਹਿਗਲ

(ਸਮਾਜ ਵੀਕਲੀ)

ਗ਼ਜ਼ਲ ਲਿਖ ਜਾ ਗੀਤ ਲਿਖ ,
ਐਵੇਂ ਨਾ ਕਲਮ ਝਰੀਟ ਲਿਖ l
ਝੂਠ ਦੀ ਹੁੰਦੀ ਹਾਰ ਹਮੇਸ਼ਾ ,
ਸੱਚ ਦੀ ਹੁੰਦੀ ਜੀਤ ਲਿਖ l
ਗ਼ਜ਼ਲ ਲਿਖ ਜਾ ਗੀਤ ਲਿਖ ,
ਐਵੇਂ ਨਾ ਕਲਮ ਝਰੀਟ ਲਿਖ l

ਜਾਤ ਧਰਮ ਦੇ ਝਗੜੇ- ਝੇੜੇ ,
ਕਿਹਨਾਂ ਨੇ ਪਾਏ ਇਹ ਬਖੇੜੇ l
ਫਿਰਕੂਆਂ ਦੀ ਬਦਨੀਤ ਲਿਖ ,
ਐਵੇਂ ਨਾ ਕਲਮ ਝਰੀਟ ਲਿਖ l

ਲਿਖ ਦੇ ਗਰੀਬਾਂ ਦੀ ਦਾਸਤਾਨ ,
ਗੁਰੂਆਂ ਪੀਰਾਂ ਦੇ ਫਰਮਾਨ l
ਮਨ -ਜਿਤਿਆ ਜੱਗ ਜੀਤ ਲਿਖ ,
ਐਵੇਂ ਨਾ ਕਲਮ ਝਰੀਟ ਲਿਖ l

ਜਗ ਤੌਂ ਦੂਰ ਅੰਧੇਰਾ ਹੋਵੇ ,
ਸਭ ਲਈ ਸ਼ੁਭ- ਸਵੇਰਾ ਹੋਵੇ l
ਸਚੀ-ਸੁਚੀ ਪ੍ਰੀਤ ਲਿਖ ,
ਐਵੇਂ ਨਾ ਕਲਮ ਝਰੀਟ ਲਿਖ l

ਤਰਸੇਮ ਸਹਿਗਲ
93578-96207

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਕਮ ਪਬਲਿਕ ਸਕੂਲ ਮਹਿਤਪੁਰ ਦੇ ਅਧਿਆਪਕਰਣਜੋਤ ਬੈਸਟ ਟੀਚਰ ਐਵਾਰਡ ਨਾਲ ਸਨਮਾਨਿਤ
Next articleਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਵੇਂ ਪ੍ਰਕਾਸ਼ ਪੁਰਬ ਮੌਕੇ ਅੰਤਰ ਕਾਲਜ ਆਨਲਾਈਨ ਮੁਕਾਬਲਾ ਕਰਵਾਇਆ