ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਮਿਤੀ 2 /5 /2025 ਨੂੰ ਚੌਧਰੀ ਖੁਸ਼ੀ ਰਾਮ, ਆਈਏਐਸ ਰੀਟਾ ਦੇ ਯਤਨਾ ਸਦਕਾ ਬਹੁਜਨ ਸ਼ੋਸ਼ਿਤ ਸਮਾਜ ਦੀ ਬੇਹਤਰੀ ਅਤੇ ਮਜਬੂਤੀ ਲਈ ਇਕ ਮਹੱਤਵਪੂਰਨ ਮੀਟਿੰਗ ਐਰੋ ਸਿਟੀ ਵਿਖੇ ਸ਼੍ਰੀ ਕੁਲਦੀਪ ਸਿੰਘ ਈਸਾਪੁਰੀ, ਕੌਮੀ ਵਾਈਸ ਪ੍ਰਧਾਨ ਬਹੁਜਨ ਮੁਕਤੀ ਪਾਰਟੀ ਨਵੀਂ ਦਿੱਲੀ ( National vice president, BMP New Delhi) ਸਾਬਕਾ ਜਿਲਾ ਵਿਕਾਸ ਅਤੇ ਪੰਚਾਇਤ ਅਫਸਰ ਦੇ ਨਿਵਾਸ ਸਥਾਨ ਤੇ ਕੀਤੀ ਗਈ, ਜਿਸ ਵਿੱਚ ਚੌਧਰੀ ਖੁਸ਼ੀ ਰਾਮ ਆਈ ਏ ਐਸ ਤੋਂ ਇਲਾਵਾ, ਕਰਨਲ ਸ੍ਰੀ ਪ੍ਰਿਥਵੀ ਰਾਜ ਕੁਮਾਰ ਆਈ ਪੀ ਓ ਐਸ (ਰੀਟਾ) ਸ੍ਰੀ ਅਮਰੀਕ ਸਿੰਘ ਮਾਗਟ, ਸ੍ਰੀ ਕੁਲਦੀਪ ਸਿੰਘ ਈਸਾਪੁਰੀ ਕੌਮੀ ਵਾਈਸ ਪ੍ਰਧਾਨ ਬਹੁਜਨ ਮੁਕਤੀ ਪਾਰਟੀ ਨਵੀਂ ਦਿੱਲੀ (National vice president, India BMP New Delhi) ਕੁਆਡੀਨੇਟਰ ਉੱਤਰੀ ਜੋਨ, ਬਹੁਜਨ ਮੁਕਤੀ ਪਾਰਟੀ ਨਵੀਂ ਦਿੱਲੀ, ਸ੍ਰੀ ਹਰਵੰਤ ਸਿੰਘ ਮਾਗਟ, ਡੈਮੋਕਰੇਟਿਕ ਪੀਪਲਜ਼ ਪਾਰਟੀ, ਐਡਵੋਕੇਟ ਹਾਈ ਕੋਰਟ ਸ੍ਰੀ ਕੁਲਵੰਤ ਸਿੰਘ ਕਾਨੂੰਨੀ ਸਲਾਹਕਾਰ ਬੀ ਐਮ ਪੀ ਪੰਜਾਬ, ਸਾਬਕਾ ਡੀ ਡੀ ਪੀ ਓ , ਸ੍ਰੀ ਗਗਨਦੀਪ ਅਤੇ ਮਨਜੀਤ ਸਿੰਘ ਸ਼ਾਮਿਲ ਹੋਏ। ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀ ਆਰਮਬੇਡਕਰ ਜੀ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਵਿਚਾਰਧਾਰਾ ਤੇ ਸਾਡੇ ਬਹੁਤ ਸਾਰੇ ਸਮਾਜਿਕ ਅਤੇ ਰਾਜਨੀਤਿਕ ਸੰਗਠਨ ਪਾਰਟੀਆਂ ਬਣਾਈਆਂ ਹੋਈਆਂ ਹਨ ਅਤੇ ਸਾਰੇ ਹੀ ਕਲੇਮ ਵੀ ਕਰਦੇ ਹਨ ਕਿ ਉਹ ਬਾਬਾ ਸਾਹਿਬ ਦੀ ਵਿਚਾਰਧਾਰਾ ਤੇ ਸਿਧਾਂਤਾਂ ਤੇ ਕੰਮ ਕਰਦੇ ਹਨ, ਜਦ ਕਿ ਉਹ ਆਪਣੀਆਂ ਮੀਟਿੰਗਾਂ ਦੌਰਾਨ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਤੇ ਕੰਮ ਕਰਨ ਰਈਆ ਪਾਰਟੀਆਂ ਅਤੇ ਇੱਕ ਦੂਸਰੇ ਸੰਗਠਨਾਂ ਅਤੇ ਆਗੂਆਂ ਦੇ ਖਿਲਾਫ ਬੋਲਦੇ ਹਨ ਅਤੇ ਉਨਾਂ ਦੀ ਨੁਕਤਾ ਚੀਨੀ ਵੀ ਕਰਦੇ ਹਨ, ਜਿਸ ਨਾਲ ਬਹੁਜਨ ਲਹਿਰ ਤੇ ਭੈੜਾ ਪ੍ਰਭਾਵ ਪੈਂਦਾ ਹੈ ਅਤੇ ਇੱਕ ਤਰ੍ਹਾਂ ਨਾਲ ਅਸੀਂ ਅਜਿਹਾ ਕਰਕੇ ਜਿੱਥੇ ਸੰਵਿਧਾਨ ਅਤੇ ਲੋਕਤੰਤਰ ਵਿਰੋਧੀ ਤਾਕਤਾਂ ਦੇ ਹੱਥ ਮਜਬੂਤ ਕਰਦੇ ਹਾਂ ਉੱਥੇ ਆਪਣੀ ਬਹੁਜਨ ਲਹਿਰ ਨੂੰ ਕਮਜ਼ੋਰ ਕਰਨ ਦਾ ਕੰਮ ਵੀ ਕਰਦੇ ਹਾਂ। ਇਹਨਾਂ ਤੱਥਾਂ ਨੂੰ ਮੁੱਖ ਰੱਖਦੇ ਹੋਏ ਕਿ ਬਾਬਾ ਸਾਹਿਬ ਦੀ ਵਿਚਾਰਧਾਰਾ ਤੇ ਬਣੇ ਸਾਰੇ ਸਮਾਜਿਕ ਅਤੇ ਰਾਜਨੀਤਿਕ ਸੰਗਠਨਾਂ ਵਿੱਚ ਦੂਰੀਆਂ ਅਤੇ ਕੜਤਣ ਹੋਰ ਨਾ ਵਧੇ ਅਤੇ ਅਸੀਂ ਵਿਰੋਧਤਾ ਨੂੰ ਘਟਾ ਕੇ, ਨੇੜਤਾ ਵੱਲ ਵਧਦੇ ਹੋਏ ਸੰਵਿਧਾਨ ਅਤੇ ਲੋਕਤੰਤਰ ਵਿਰੋਧੀ ਤਾਕਤਾਂ ਦੇ ਮੰਡਰਾਉਂਦੇ ਕੋਛੇ ਮਨੂਸੀਆ ਦਾ ਏਕਤਾ ਵੱਲ ਵੱਧਦੇ ਹੋਏ ਇੱਕ ਹੋ ਕੇ ਜਿੱਥੇ ਮੂੰਹ ਤੋੜਵਾਂ ਜਵਾਬ ਦੇ ਸਕੀਏ ਉੱਥੇ ਗਰੀਬੀ ਅਤੇ ਲਾਚਾਰ ਲੋਕਾਂ ਤੋਂ ਹੋ ਰਹੇ ਅੱਤਿਆਚਾਰਾਂ ਨੂੰ ਵੀ ਠੱਲ ਪਾ ਸਕੀਏ ਨੂੰ ਮੁੱਖ ਰੱਖਦੇ ਹੋਏ ਸਰਬ ਸੰਪਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਹਾਜ਼ਰ ਸੰਗਠਨਾਂ ਵੱਲੋਂ ਪੰਜਾਬ ਵਿੱਚ ਕਿਸੇ ਵੀ ਬਹੁਜਨ ਸੰਗਠਨ ਅਤੇ ਉਨਾਂ ਦੇ ਨੇਤਾਵਾਂ ਅਤੇ ਅਹੁਦੇਦਾਰਾਂ ਦੇ ਖਿਲਾਫ ਪ੍ਰਾਪੋਗੰਡਾ ਅਤੇ ਨੁਕਤਾ ਚੀਨੀ ਨਹੀਂ ਕੀਤੀ ਜਾਵੇਗੀ ਅਤੇ ਬਾਕੀ ਸਮਾਜਿਕ ਅਤੇ ਰਾਜਨੀਤਿਕ ਸੰਗਠਨਾਂ ਦੇ ਆਗੂਆਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਵੀ ਇਹ ਬਹੁਜਨ ਹਿਤੂ ਫੈਸਲੇ ਦਾ ਸਨਮਾਨ ਅਤੇ ਸਵਆਗਤ ਕਰਦੇ ਹੋਏ ਆਓ ਸਾਰੇ ਵਿਰੋਧਤਾ ਨੂੰ ਘਟਾਉਣ, ਨੇੜਤਾ ਵੱਲ ਵਧਣ ਅਤੇ ਅੰਤ ਵਿੱਚ ਏਕਤਾ ਕਰਕੇ ਆਪਣੇ ਰੈਵਰਾਂ ਦੇ ਮਿਸ਼ਨ ਨੂੰ ਸਮਰਪਿਤ ਹੋਈਏ ਅਤੇ ਉਨਾਂ ਦੇ ਰਾਜਭਾਗ ਦੇ ਸੁਪਨੇ ਨੂੰ ਪੂਰਾ ਕਰਨ ਵੱਲ ਅੱਗੇ ਵਧੀਏ। ਇਹ ਵੀ ਫੈਸਲਾ ਲਿਆ ਗਿਆ ਕਿ ਹੋਰ ਬਹੁਜਨ ਹਮ ਖਿਆਲ ਜਥੇਬੰਦੀਆਂ ਨੂੰ ਨਾਲ ਲੈ ਕੇ ਚੱਲਣ ਲਈ ਉਹਨਾਂ ਜਥੇਬੰਦੀਆਂ ਦੇ ਆਗੂਆਂ ਨਾਲ ਵੀ ਸੰਪਰਕ ਕੀਤਾ ਜਾਵੇਗਾ। ਅਤੇ ਜਲਦੀ ਹੀ ਇੱਕ ਹੋਰ ਵਿਆਪਕ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਹਮ ਖਿਆਲੀ ਜਥੇਬੰਦੀਆਂ ਵਿਚਕਾਰ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਲਈ ਬਾਬਾ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਵੱਡੀ ਜਿੱਤ ਹਾਸਿਲ ਕਰਨ ਲਈ ਛੋਟੇ ਛੋਟੇ ਨਿੱਜੀ ਹਿੱਤਾਂ ਨੂੰ ਤਿਆਗ ਕੇ ਏਕਤਾ ਦੇ ਸਿਰਫ ਏਕਤਾ ਵੱਲ ਵਧਣਾ ਹੀ ਸਾਡੀਆਂ ਸਾਰੀਆਂ ਸਮੱਸਿਆਵਾਂ ਦੇ ਰਾਜਭਾਗ ਵੱਲੋਂ ਵਧਣ ਦਾ ਇੱਕੋ ਇੱਕ ਤੋੜ ਹੈ।
ਅਪੀਲ
ਆਓ ਵਿਰੋਧਤਾ ਤੋਂ ਗੁਰੇਸ਼ ਕਰੀਏ,
ਨੇੜਤਾ ਵੱਲ ਕਦਮ ਵਧਾਈਏ,
ਏਕਤਾ ਕਰਕੇ ਰਾਜ ਭਾਗ ਪਾਈਏ। ਇਸ ਦੀ ਜਾਣਕਾਰੀ ਡਾ ਸੋਮ ਨਾਥ ਲੋਧੀਪੁਰ ਨੇ ਦਿੱਤੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



