ਜਖਮ

ਜਸਵੀਰ ਸੋਨੀ

(ਸਮਾਜ ਵੀਕਲੀ)

ਜ਼ਬਰ ਜੁਲਮ ਦੇ ਇਸ ਦੌਰ ਅੰਦਰ,
ਇਸ ਕਦਰ ਇਹ ਲੋਕ ਡਰੇ ਹੋਏ ਨੇ ।

ਚਲਦੇ ਫਿਰਦੇ ਨੇ ਖਾਂਦੇ ਪੀਂਦੇ ਹੱਸਦੇ,
ਜਿਉਂਦੇ ਨੇ ਲੋਕ ਪਰ ਮਰੇ ਹੋਏ ਨੇ ।

ਕਈ ਲੜ ਰਹੇ ਨੇ ਬੰਨ ਸਿਰਾਂ ਤੇ ਕਫਨ,
ਬਹੁਤੇ ਬਾਜੀ ਜ਼ਿੰਦਗੀ ਦੀ ਹਰੇ ਹੋਏ ਨੇ ।

ਬਣਾ ਮੋਹਰੇ ਮਜ਼ਹਬਾਂ ਦੀ ਸ਼ਤਰੰਜ ਅੱਗੇ,
ਮਜ਼ਹਬੀ ਸਾਤਿਰਾਂ ਨੇ ਲੋਕ ਕਰੇ ਹੋਏ ਨੇ ।

ਮਾਨਸ ਕੀ ਜ਼ਾਤ ਨੂੰ ਨਹੀਂ ਇੱਕ ਜਾਣਿਆ,
ਹਿੰਦੂ ਮੁਸਲਿਮ, ਸਿੱਖ ਨਾਮ ਧਰੇ ਹੋਏ ਨੇ।

ਜਿੰਦਗੀ ਜਿੱਲਤ ਦੀ ਭੋਗਦਿਆਂ ਯੁੱਗ ਬੀਤੇ,
ਫਿਰਕੂ ਜ਼ਹਿਰ ਸੋਚਾਂ ਵਿੱਚ ਭਰੇ ਹੋਏ ਨੇ ‌।

ਰੱਬ ਦੇ ਨਾਂ ਤੇ ਸਤਾ ਤੇ ਗਏ ਹੋ ਕਾਬਜ਼,
ਮੁਖੌਟੇ ਸੇਵਕਾਂ ਦੇ ਚੇਹਰੇ ਤੇ ਧਰੇ ਹੋਏ ਨੇ।

ਧਰਮ,ਦੀਨ, ਈਮਾਨ, ਜ਼ਾਤ ਹੈ ਕੁਰਸੀ,
ਪਲ ਵੀ ਕੁਰਸੀ ਤੋਂ ਨਾਂ ਇਹ ਪਰੇ ਹੋਏ ਨੇ।

ਜਾਗੋ ਲੋਕੋ ਅਕਲ ਨੂੰ ਤੁਸੀਂ ਹੱਥ ਮਾਰੋ,
ਇਹ ਫ਼ਕੀਰ ਦੌਲਤਾਂ ਦੇ ਭਰੇ ਹੋਏ ਨੇ।

ਦਾਸਤਾਨ ਇਤਿਹਾਸ ਦੀ ਲਿਖੇਗਾ ਉਹ,
ਉੱਤਰੇ ਜੋ ਕੁਰਬਾਨੀਆਂ ਚ ਖਰੇ ਹੋਏ ਨੇ।

ਹੋਰ ਵੇਖਾਂਗੇ ਜ਼ਬਰ ਦੀ ਇੰਤਹਾ”ਸੋਨੀ”
ਜਖਮ ਪਹਿਲਾਂ ਵੀ ਬਹੁਤ ਜਰੇ ਹੋਏ ਨੇ।

ਜਸਵੀਰ ਸੋਨੀ

94787-76938

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੀ ਟੀ ਆਈ ਅਧਿਆਪਕਾ ਮਨਦੀਪ ਕੌਰ ਨੇ ਰਾਸ਼ਟਰੀ ਪੱਧਰ ਦੇ ਸਰਟੀਫਿਕੇਟ ਕੋਰਸ ਵਿੱਚ ‘ਏ’ ਗਰੇਡ ਪ੍ਰਾਪਤ ਕਰਕੇ ਸਿੱਖਿਆ ਵਿਭਾਗ ਦਾ ਮਾਣ ਵਧਾਇਆ
Next articleਹੁਸੈਨਪੁਰ ਦੇ ਸਾਬਕਾ ਸਰਪੰਚ ਦੇ ਘਰ ਤੋਂ ਚੋਰਾਂ ਦੁਆਰਾ ਕੀਮਤੀ ਸਮਾਨ ਚੋਰੀ