(ਸਮਾਜ ਵੀਕਲੀ)
ਹਰ ਗੱਲ ਉਤੇ ਇੰਝ ਇਤਰਾਨਾ ਬੱਸ ਵੀ ਕਰ l
ਨਿਤ ਦੇ ਰੋਸੇ ਫ਼ਿਰ ਮੁਸਕਰਾਣਾ ਬੱਸ ਵੀ ਕਰ l
ਹੁਣ ਤੱਕ ਪੀੜ ਪੁਰਾਣੀ ਵੀ ਨਾ ਖ਼ਤਮ ਹੋਈ,
ਜ਼ਖਮ ਨਵਾਂ ਤੇ ਦਰਦ ਪੁਰਾਣਾ ਬੱਸ ਵੀ ਕਰ l
ਕਿੰਨਾ ਅਲੱਗ ਏ ਅੰਦਾਜ਼ ਅਪਣੀ ਮੁਹੱਬਤ ਦਾ,
ਰੁੱਸ ਜਾਣਾ ਤੇਰਾ ਮੇਰਾ ਮਨਾਣਾ ਬੱਸ ਵੀ ਕਰ l
ਬੈਠੀ ਦਰਾਂ ‘ਚ ਕਰ ਕਰ ਉਡੀਕਾਂ ਥੱਕ ਗਈ ਹਾਂ,
ਅਪਣੇ ਘਰ ਦਾ ਰਸਤਾ ਭੁੱਲ ਜਾਣਾ ਬੱਸ ਵੀ ਕਰ l
ਦਿਲ ਤੋੜ ਦੇਣਾ ਹਰ ਰੋਜ਼ ਮੇਰਾ ਹਾਸੇ ਦੇ ਵਿੱਚ,
ਗ਼ਲਤੀ ਤੇ ਗ਼ਲਤੀ ਉਸਤੇ ਬਹਾਨਾ ਬੱਸ ਵੀ ਕਰ l
ਪਰਜਿੰਦਰ ਕੌਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly