ਜਗਤ ਤਮਾਸ਼ਾ

(ਸਮਾਜ ਵੀਕਲੀ)

ਲਉ ਕਰ ਕਰ ਕੇ ਸ਼ਾਫ਼ ਖਜ਼ਾਨੇ, ਠੱਗ ਚਿਹਰੇ ਧੋਵਣ ਲੱਗੇ ਨੇ
ਪੰਜਾਬ ਦੀਆਂ ਕਬਰਾਂ ਤੇ ਹੁਣ, ਇਹ ਧਾਹੀਂ ਰੋਵਣ ਲੱਗੇ ਨੇ

ਮੈਂ ਵੀ ਪੈਨਸ਼ਨ ਨਹੀਂ ਲੈਣੀ , ਲਿਖ ਚਿੱਠੀਆਂ ਨੇ ਭੇਜ ਰਹੇ
ਮਰਦੇ ਹੋਏ ਵੀ ਪਸਮਾ ਕੇ, ਇਹ ਝੋਟੇ ਚੋਵਣ ਲੱਗੇ ਨੇ

ਨਾ ਆਉਂਦੈ ਚੈਨ ਦਿਨੇ ਦਿਲ ਨੂੰ,’ਤੇ ਰਾਤੀਂ ਨੀਂਦ ਨਹੀਂ ਆਉਂਦੀ
ਜ਼ੁਰਮ ਸ਼ਰੇਆਮ ਜੋ ਕੀਤੇ , ਜੁਗਨੂੰ ਫਾਇਲਾਂ ਢੋਵਣ ਲੱਗੇ ਨੇ

ਮਰਦੇ ਆਖ਼ਿਰ ਕੀ ਨਾ ਕਰਦੇ, ਚਲ ਇੱਜਤ ਹੀ ਰੱਖ ਲਈਏ
ਰੰਗ ਬਸੰਤੀ ਵਾਲੇ “ਬਾਲੀ”, ਸਿਰ ਹਾਵੀ ਹੋਵਣ ਲੱਗੇ ਨੇ

ਬਲਜਿੰਦਰ ਸਿੰਘ “ਬਾਲੀ ਰੇਤਗੜੵ “

 

 

 

 

 

 

 

+ 919465129168

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article” ਸ੍ਰੀ ਅਨੰਦਪੁਰ ਸਾਹਿਬ ਦਾ ਪਾਵਨ ਹੋਲਾ – ਮਹੱਲਾ “
Next articleਨਵਾਂ ਦੌਰ