ਨਵਾਂ ਦੌਰ

ਧੰਨਾ ਧਾਲੀਵਾਲ

(ਸਮਾਜ ਵੀਕਲੀ)

ਦਾਤਣਾਂ ਦੀ ਥਾਂ ਕੋਲਗੇਟ ਵਿੱਕਦੇ।
ਸ਼ਹਿਰਾਂ ਵਿੱਚ ਮਹਿੰਗੇ ਹਾਂ ਫਲੇਟ ਵਿੱਕਦੇ।
ਪੌੜੀਆਂ ਦੀ ਥਾਂ ਲਿਫਟਾਂ ਨੇ ਲੈ ਲਈ।
ਰਾਤ ਵਾਲ਼ੀ ਨੀਂਦ ਸਿਫਟਾਂ ਨੇ ਲੈ ਲਈ।
ਮੋਟਰਾਂ ਤੇ ਗੱਡੀਆਂ ਦਾ ਸ਼ੋਰ ਵੇਖਲੋ।
ਆਜੋ ਵੀਰੋ ਆਜੋ ਨਵਾਂ ਦੌਰ ਵੇਖਲੋ।
ਆਜੋ ਭੈਣੋ ਆਜੋ ਨਵਾਂ ਦੌਰ ਵੇਖਲੋ।

ਗੱਭਰੂ ਜਵਾਨ ਸ਼ੇਖੀਆਂ ਨੇ ਪੱਟਿਆ।
ਵਸਦਾ ਸੀ ਘਰ ਪੇਸ਼ੀਆਂ ਨੇ ਪੱਟਿਆ।
ਬੁੱਢੇ ਮਾਪੇ ਕਹਿਣ ਤੋਂ ਲਾਚਾਰ ਹੋ ਗਏ।
ਚੋਰੀ ਕਰ ਚੋਰ ਵੀ ਫਰਾਰ ਹੋ ਗਏ।?
ਅਮਲੀ ਨੂੰ ਚੜੀ ਹੋਈ ਲੋਰ ਵੇਖਲੋ।
ਆਜੋ ਵੀਰੋ ਆਜੋ ਨਵਾਂ ਦੌਰ ਵੇਖਲੋ।
ਆਜੋ ਭੈਣੋ ਆਜੋ ਨਵਾਂ ਦੌਰ ਵੇਖਲੋ।

ਵੀਰਾਂ ਨਾਲ਼ ਭੈਣਾਂ ਦਾ ਕਲੇਸ਼ ਚੱਲਦਾ।
ਪੈਲ਼ੀ ਵਾਲ਼ੇ ਝਗੜੇ ਦਾ ਕੇਸ਼ ਚੱਲਦਾ।
ਕੱਪੜੇ ਨੂੰ ਵਾਸਿੰਗ ਮਸ਼ੀਨਾਂ ਧੋਂਦੀਆਂ।
ਗੈਸ ਚੁੱਲ੍ਹੇ ਅੱਗੇ ਖੜ੍ਹ ਨੂੰਹਾਂ ਰੋਂਦੀਆਂ।
ਸੋਹਰਿਆਂ ਦਾ ਧੀਆਂ ਉੱਤੇ ਜ਼ੋਰ ਵੇਖਲੋ।
ਆਜੋ ਵੀਰੋ ਆਜੋ ਨਵਾਂ ਦੌਰ ਵੇਖਲੋ।
ਆਜੋ ਭੈਣੋ ਆਜੋ ਨਵਾਂ ਦੌਰ ਵੇਖਲੋ।

ਸਕਿਆਂ ਵੀਰਾਂ ਦੇ ਵਿੱਚ ਪਿਆਰ ਨਾ ਰਿਹਾ।
ਵੱਡਿਆਂ ਦਾ ਉਹ ਸਤਿਕਾਰ ਨਾ ਰਿਹਾ।
ਧੰਨਿਆਂ ਓਏ ਹੱਦੋਂ ਮਹਿੰਗਾਈ ਮਾਰ ਗਈ।
ਫੋਕੀ ਬੱਲੇ ਬੱਲੇ ਤੇ ਚੜਾਈ ਮਾਰ ਗਈ।
ਲੱਚਰ ਸਮਾਜ ਵਾਲ਼ੀ ਤੋਰ ਵੇਖਲੋ।
ਆਜੋ ਵੀਰੋ ਆਜੋ ਨਵਾਂ ਦੌਰ ਵੇਖਲੋ।
ਆਜੋ ਭੈਣੋ ਆਜੋ ਨਵਾਂ ਦੌਰ ਵੇਖਲੋ।

ਧੰਨਾ ਧਾਲੀਵਾਲ

9878235714

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਗਤ ਤਮਾਸ਼ਾ
Next articleਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਭਾਜਪਾ ਵਰਕਰਾਂ ਨੂੰ ਦਿੱਤੇ ਟਿਪਸ