(ਸਮਾਜ ਵੀਕਲੀ)
ਦੁਨੀਆਂ ਆਖਦੀ, “ਉਹ ਨਾ ਕਰ,ਆਹ ਨਾ ਕਰ,”
ਪਰ ਦਿਲ ਕਹਿੰਦਾ, “ਬੋਲਣ ਦੀ ਪਰਵਾਹ ਨਾ ਕਰ।
ਨਿੰਦਦੇ ਮੈਨੂੰ, ਕਮੀਆਂ ਕੱਢੀ ਜਾਂਦੇ ਨੇ,
ਸ਼ੁਕਰ ਹੈ ਰੱਬਾ ਤੇਰਾ, ਜੋ ਅੱਧਵਾਟੇ ਛੱਡੀ ਜਾਂਦੇ ਨੇ।
ਰੋਸਿਆਂ ਦੇ ਮਹਿਲਾਂ ‘ਤੇ ਝੰਡੇ ਝੂਠ ਦੇ ਗੱਡੀ ਜਾਂਦੇ ਨੇ,
ਕਿੱਥੇ, ਕਿੰਨੇ ਤੇ ਕੀਤੇ ਕਿਵੇ,ਕਾਰਜ ਚਿੱਤ ਚੋਂ ਕੱਢੀ ਜਾਂਦੇ,
ਚੱਲ ਮਨਾਂ, ਤਕੜਾ ਹੋ ਕੇ ਕਿਸੇ ਖੂੰਜੇ ਬਹਿ ਜਾਂ।
ਦੁਨੀਆਂ ਮਤਲਬ ਦੀ ਗੱਲ ਸੰਵਾਰ ਕੇ ਕਹਿ ਜਾਂਦੀ,
ਜਿਹੜੇ ਵਹਾ ਨੂੰ ਵੱਗੇ ਦੁਨੀਆਂ, ਤੂੰ ਵੀ ਵਹਿ ਜਾਂ।
ਲੰਘਣ ਦੇ ਅੱਗੇ ਸਵਾਰਥ ਦੀ ਦੌੜ ‘ਚ,
ਤੂੰ ਫਾਡੀ ਰਹਿ ਜਾਂ।।
ਸੁਰਿੰਦਰਪਾਲ ਸਿੰਘ
ਐਮ.ਐਸ.ਸੀ (ਗਣਿਤ)
ਐਮ.ਏ (ਅੰਗ੍ਰੇਜੀ )
ਐਮ.ਏ (ਪੰਜਾਬੀ)
ਐਮ. ਏ ( ਧਾਰਮਿਕ ਸਿੱਖਿਆ)
ਕਿੱਤਾ ਅਧਿਆਪਨ।
ਸ੍ਰੀ ਅੰਮ੍ਰਿਤਸਰ ਸਾਹਿਬ।