HOME ਸਵਾਮੀ ਗੁਰਦੀਪ ਗਿਰੀ ਜੀ ਪਠਾਨਕੋਟ ਵਾਲਿਆਂ ਨੇ ਕੰਠ ਕਲੇਰ ਦਾ ਧਾਰਮਿਕ ਗੀਤ...

ਸਵਾਮੀ ਗੁਰਦੀਪ ਗਿਰੀ ਜੀ ਪਠਾਨਕੋਟ ਵਾਲਿਆਂ ਨੇ ਕੰਠ ਕਲੇਰ ਦਾ ਧਾਰਮਿਕ ਗੀਤ ‘ਜੋ ਬੋਲੇ ਸੋ ਨਿਰਭੈ’ ਕੀਤਾ ਰਿਲੀਜ਼

3
ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਉਸਤਤ ਵਿਚ ਵਿਸ਼ਵ ਪ੍ਰਸਿੱਧ ਸੁਰੀਲੇ ਗਾਇਕ ਕੰਠ ਕਲੇਰ ਵਲੋਂ ਹਰ ਸਾਲ ਹੀ ਆਪਣੀ ਗਾਇਕੀ ਨਾਲ ਆਪਣੀ ਸ਼ਰਧਾ ਅਰਪਣ ਕੀਤੀ ਜਾਂਦੀ ਹੈ ਅਤੇ ਇਸ ਵਾਰ ਵੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਹਨਾਂ ਅੱਠ ਗੀਤਾਂ ਦੀ ਇਕ ਐਲਬਮ ‘ਵਿਹੜੇ ਸੰਤਾਂ ਦੇ’ ਗੁਰੂ ਚਰਨਾਂ ਵਿਚ ਭੇਂਟ ਕੀਤੀ ਹੈ । ਜਿਸਦਾ ਦੂਜਾ ਗੀਤ ‘ਜੋ ਬੋਲੇ ਸੋ ਨਿਰਭੈ’ ਅੱਜ ਸਵਾਮੀ ਗੁਰਦੀਪ ਗਿਰੀ ਜੀ ਮਹਾਰਾਜ ਨੇ ਨਕੋਦਰ ਵਿਖੇ ਕੰਠ ਕਲੇਰ ਦੇ ਨਵੇਂ ਦਫ਼ਤਰ ਵਿਖੇ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ। ਸਵਾਮੀ ਜੀ ਨੇ ਇਸ ਮੌਕੇ ਗੀਤ ਨੂੰ ਸੁਣਿਆ ਅਤੇ ਕਿਹਾ ਕਿ ਕੰਠ ਕਲੇਰ ਵਲੋਂ ਜੋ ਸਤਿਕਾਰ ਸ੍ਰੀ ਗੁਰੂ ਰਵਿਦਾਸ ਮਹਾਰਜਾ ਨੂੰ ਭੇਂਟ ਕੀਤਾ ਜਾ ਰਿਹਾ ਹੈ, ਸਮੁੱਚੀ ਕੌਮ ਉਸਦਾ ਮੁੱਲ ਜ਼ਰੂਰ ਪਾਵੇਗੀ। ਉਹਨਾਂ ਸਮੂਹ ਸੰਗਤ ਨੂੰ ਇਹ ਗੀਤ ਸੁਣਨ ਦਾ ਸੁਨੇਹਾ ਵੀ ਦਿੱਤਾ। ਗੀਤਕਾਰ ਸੁਮਨ ਸ਼ਾਮਪੁਰੀ ਦੇ ਲਿਖੇ ਬੋਲਾਂ ਨੂੰ ਸੰਗੀਤਕਾਰ ਅਮਰ ਦਾ ਮਿਊਜ਼ਕ ਮਿਰਰ ਨੇ ਮਧੁਰ ਸੰਗੀਤ ਵਿਚ ਪਰੋਇਆ ਹੈ। ਸੰਗੀਤ ਕੰਪਨੀ ਕੇ.ਕੇ.ਮਿਊਜ਼ਿਕ ਨੇ ਗੀਤ ਨੂੰ ਯੂਟਿਊਬ ਸਮੇਤ ਦੁਨੀਆਂ ਦੇ ਹਰ ਪਲੇਟਫ਼ਾਰਮ ਉੱਤੇ ਰਿਲੀਜ਼ ਕੀਤਾ ਹੈ। ਕਮਲ ਕਲੇਰ ਨੇ ਦੱਸਿਆ ਕਿ ਇਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿਚ ਇਕ ਸਤਿਕਾਰਤ ਭੇਂਟ ਹੈ ਤੇ ਜਲਦ ਹੀ ਇਸ ਗੀਤ ਦਾ ਵੀਡੀਓ ਵੀ ਰਿਲੀਜ਼ ਕੀਤਾ ਜਾਵੇਗਾ। ਇਸ ਮੌਕੇ ਗੀਤਕਾਰ ਮਦਨ ਜਲੰਧਰੀ ਅਤੇ ਸੁਰਿੰਦਰ ਪਾਲ ਸਮਰਾ ਜੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦੁਨੀਆਂ ਦੇ ਰਿਸ਼ਤੇ
Next articleਮੁੰਬਈ ਪੁਲਿਸ ਨੂੰ ਵੱਡੀ ਸਫਲਤਾ, ਸੈਫ ਅਲੀ ਖਾਨ ‘ਤੇ ਹਮਲਾ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫਤਾਰ