ਮੂਰਖਾਂ ਦੀ ਦੁਨਿਆਂ

ਪ੍ਰੋਫੈਸਰ ਸਾ਼ਮਲਾਲ ਕੌਸ਼ਲ

(ਸਮਾਜ ਵੀਕਲੀ)

ਇਹ ਮੂਰਖਾਂ ਦੀ ਦੁਨੀਆਂ ਹੈ
ਸਭ ਨੂੰ ਇਹ ਪਤਾ ਹੈ ਕਿ
ਬੰਦੇ ਦੇ ਮਰਨ ਤੋਂ ਬਾਅਦ
ਧਨ ਦੌਲਤ ਸਾਥ ਨਹੀਂ ਜਾਏਗੀ
ਫਿਰ ਵੀ ਲੋਕੀਂ ਰਾਤ ਦਿਨ ਇਸ
ਨੂੰ ਕਮਾਉਣ ਵਿੱਚ ਲੱਗੇ ਹੋਏ ਹਨ।
ਇਹ ਮੂਰਖਾਂ ਦੀ ਦੁਨੀਆਂ ਹੈ
ਸਭ ਜਾਣਦੇ ਹਨ ਕਿ ਮਤਲਬ
ਨਿਕਲਣ ਤੋਂ ਬਾਅਦ ਕੋਈ ਵੀ
ਕਿਸੇ ਦੇ ਕੋਲ ਨਹੀਂ ਠਹਿਰਦਾ
ਫੇਰ ਵੀ ਪਤਾ ਨਹੀ ਲੋਕ ਕਿਉਂ
ਰਿਸ਼ਤੇ ਬਣਾਉਣ ਵਿਚ ਲੱਗੇ ਹੋਏ ਹਨ।
ਇਹ ਮੂਰਖਾਂ ਦੀ ਦੁਨੀਆਂ ਹੈ ਪਿਆਰਿਓ
ਸਭ ਨੂੰ ਪਤਾ ਹੈ ਕਿ ਇਸ ਦੁਨੀਆ ਵਿੱਚ
ਸਾਡੇ ਰਹਿਣ ਦੇ ਗਿਣੇ ਹੋਏ ਦਿਨ ਹਨ
ਫਿਰ ਵੀ ਨਾ ਜਾਣੇ ਕਿਉਂ ਲੋਕ ਪਕੀਆਂ
ਅਤੇ ਉੱਚੀਆਂ ਇਮਾਰਤਾਂ ਬਣਵਾ ਰਹੇ ਹਨ।
ਇਹ ਸੱਚਮੁੱਚ ਮੂਰਖਾਂ ਦੀ ਦੁਨੀਆਂ ਹੈ ਯਾਰੋ
ਸਭ ਨੂੰ ਪਤਾ ਹੈ ਕੀ ਉਸ ਦੇ ਮਰਨ ਦੇ ਬਾਅਦ
ਦਸ ਮਿੰਟ ਦੇ ਅੰਦਰ-ਅੰਦਰ ਉਸ ਦੇ ਘਰ ਵਾਲਿਆਂ
ਨੇ ਉਸ ਨੂੰ ਛੇਤੀ-ਛੇਤੀ ਘਰੋਂ ਕੱਢ ਕੇ ਕਿਸ
ਸ਼ਮਸ਼ਾਨ ਭੂਮੀ ਵਿੱਚ ਉਸਦਾ ਅੰਤਿਮ ਸੰਸਕਾਰ
ਕਰਕੇ ਉਸ ਤੋਂ ਪਿਛਾ ਛੁਡਵਾ ਕੇ ਰਾਖ ਬਣਾਉਣਾ ਹੈ
ਇਸ ਦੇ ਬਾਵਯੂਦ ਵੀ ਉਹ ਆਪਣੇ ਉਹਨਾਂ ਪਰਿਵਾਰ
ਵਾਲਿਆਂ ਨਾਲ ਬੇਹੱਦ ਪਿਆਰ ਵਧਾਈ ਜਾਂਦਾ ਹੈ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ)

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -315
Next articleਸਟੈਚੂ ਆਫ਼ ਲਿਬਰਟੀ।