ਸਟੈਚੂ ਆਫ਼ ਲਿਬਰਟੀ।

(ਜਸਪਾਲ ਜੱਸੀ)

(ਸਮਾਜ ਵੀਕਲੀ)

ਹੈਦਰਾਬਾਦ ਡਾਇਰੀ-ਚਾਰ।
ਪੰਨਾ – ਪੰਜ।
ਸਟੈਚੂ ਆਫ਼ ਲਿਬਰਟੀ।

ਹੈਦਰਾਬਾਦ ਇਕੱਲੇ ਆਈ.ਟੀ.ਸੈਕਟਰ ਲਈ ਹੀ ਮਸ਼ਹੂਰ ਨਹੀਂ, ਜਦੋਂ ਤੋਂ ਤੇਲੰਗਾਨਾ ਸਟੇਟ ਹੋਂਦ ਵਿਚ ਆਇਆ ਹੈ ਉਸ ਨੇ ਬੜੀ ਤਰੱਕੀ ਕੀਤੀ ਹੈ। ਰੋਜ਼ਾਨਾ ਨਵੇਂ ਨਵੇਂ ਪੁਲਾਂ ਦੀ ਉਸਾਰੀ ਆਈ.ਟੀ. ਸੈਕਟਰ ਦੇ,ਪਿੰਡਾਂ ਤੱਕ ਉੱਚੀਆਂ ਇਮਾਰਤਾਂ ਦੇ ਰੂਪ ਵਿਚ ਵਧਦੇ ਕਦਮ ਇਸ ਗੱਲ ਦਾ ਲਿਖਾਇਕ ਹਨ ਕਿ ਜੇ ਸਰਕਾਰ ਦੀ ਇੱਛਾ ਸ਼ਕਤੀ ਹੋਵੇ ਤਾਂ ਉਹ ਆਪਣੇ ਸੂਬੇ ਨੂੰ ਜਿੱਥੇ ਚਾਹੇ ਲੈ ਜਾ ਸਕਦੀ ਹੈ। ਜਿਸ ਤਰ੍ਹਾਂ ਹਰਿਆਣਾ ਦੀ ਕਿਸਮਤ ਇਕੱਲੇ ਇੱਕ ਸ਼ਹਿਰ ਗੁਰਗਰਾਮ ਨੇ ਬਦਲ ਦਿੱਤੀ ਹੈ ਉਸੇ ਤਰ੍ਹਾਂ ਹੀ ਤੇਲੰਗਾਨਾ ਦੀ ਕਿਸਮਤ ਇਕੱਲੇ ਹੈਦਰਾਬਾਦ ਨੇ ਬਦਲ ਦਿੱਤੀ ਸੀ। ਸਰਕਾਰ ਰੋਜ਼ਾਨਾ ਆਪਣੀ ਕਮਾਈ ਦੇ ਇਸ ਤਰ੍ਹਾਂ ਦੇ ਪੱਕੇ ਹੀਲੇ-ਵਸੀਲੇ/ ਸਾਧਨ ਤਿਆਰ ਕਰ ਰਹੀ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ।

ਅੱਜ ਗੱਲ‌ ਗਿਆਰਵੀਂ ਸਦੀ ਦੇ ਫਿਲਾਸਫਰ ਜਿਨ੍ਹਾਂ ਨੇ ਸਮਾਜਕ ਜਾਤ ਆਧਾਰਿਤ ਭੇਦ ਭਾਵ ਖਤਮ ਕਰਨ ਲਈ ਉਪਰਾਲੇ ਕੀਤੇ ਸਨ, ਉਸ “ਰਾਮਾਨੁਜਾ ਆਚਾਰੀਆ” ਜੀ ਦਾ, ਸਮਾਨਤਾ ਦਾ ਪ੍ਰਤੀਕ ਬੁੱਤ ਲਗਾ ਕੇ ਸ਼ਰਧਾਂਜਲੀ ਦਿੱਤੀ ਗਈ ਹੈ। ਦੁਨੀਆਂ ਦਾ ਦੂਜੇ ਨੰਬਰ ਦਾ ਸਭ ਤੋਂ ਉੱਚਾ ਬੁੱਤ ਲਗਾ ਕੇ ਜਿੱਥੇ ਸਰਕਾਰ ਨੇ ਆਪਣੀ ਕਮਾਈ ਦਾ ਸਾਧਨ ਬਣਾ ਲਿਆ ਹੈ ਉੱਥੇ ਧਾਰਮਿਕ ਲੋਕ ਇੱਕ ਸੌ ਅੱਠ ਦੂਜੀਆਂ ਮੂਰਤੀਆਂ ਦੇ ਦਰਸ਼ਨ ਵੀ ਕਰਦੇ ਹਨ।

ਤੇਲੰਗਾਨਾ ਦੇ ਕੌਡਾਂ ਪੁਰ ਜ਼ਿਲ੍ਹੇ ਤੋਂ ਬਿਆਲੀ ਕੁ ਕਿਲੋਮੀਟਰ ਦੀ ਦੂਰੀ ਤੇ ਰੰਗਾ ਰੇਡੀ ਜ਼ਿਲ੍ਹੇ ਵਿਚ ਬਣਿਆ ਇਹ “statue of Liberty” “ਸਮਾਨਤਾ ਦਾ ਪ੍ਰਤੀਕ” ਸੈਲਾਨੀਆਂ ਲਈ ਵਿਸ਼ੇਸ ਖਿੱਚ੍ਹ ਦਾ ਕੇਂਦਰ ਬਣਿਆ ਹੋਇਆ ਹੈ।

ਇੱਕ ਹਜ਼ਾਰ ਕਰੋੜ ਦੀ ਲਾਗਤ ਨਾਲ ਬਣਿਆ ਇਹ ਪਿਕਨਿਕ ਸਪੋਟ ਦੱਖਣੀ ਪਠਾਰ ਦੇ ਰੰਗਾ ਰੇਡੀ ਜ਼ਿਲ੍ਹੇ ਦੇ ਪੱਥਰਾਂ ਵਿੱਚ ਸਥਿਤ ਹੈ। ਇਸ ਵਿਚ ਜੋ ਪੱਥਰਾ ‘ਤੇ ਨਿਕਾਸ਼ੀ ਕੀਤੀ ਗਈ ਹੈ ਉਹ ਹਜ਼ਾਰਾਂ ਸਾਲ ਪਹਿਲਾਂ ਦੱਖਣ ਦੇ ਮੰਦਰਾਂ ‘ਤੇ ਕੀਤੀ ਨਿਕਾਸ਼ੀ ਤੋਂ ਇੱਕ ਪ੍ਰਤੀਸ਼ਤ ਵੀ ਘੱਟ ਨਹੀਂ।

“ਰਾਮਨੁਜਾ ਆਚਾਰੀਆ” ਜੀ ਦਾ ਬੁੱਤ 216 ਫੁੱਟ ਉੱਚਾ ਸੁਨਿਹਰੀ ਬੁੱਤ, ਤੁਹਾਨੂੰ ਦੂਰੋਂ ਹੀ ਸੈਨਤਾਂ ਮਾਰਦਾ ਹੈ।

ਬੁੱਤ ਦੀ ਉਚਾਈ ਦੇ ਥੱਲੇ ਦੋ ਮੰਜ਼ਿਲਾ ਹੋਰ ਹਨ ਭਾਵ ਕੁਲ ਤਿੰਨ ਮੰਜ਼ਿਲਾ।

ਪਹਿਲੀ ਮੰਜ਼ਲ ਧਾਰਮਿਕ ਪ੍ਰਵਚਨਾਂ ਲਈ, ਦੂਜੀ ਮੰਜ਼ਿਲ ਤੇ ਡੇਢ ਸੌ ਕਿਲੋ ਦੀ ਸੋਨੇ ਦੀ ਫਿਰ ਇੱਕ ਮੂਰਤੀ ਤੇ ਤੀਜੀ ਮੰਜ਼ਲ ਤੇ ਖੋਜ ਕਾਰਜ ਕਰਨ ਲਈ ਯੂਨੀਵਰਸਿਟੀ ਜਿਹਾ ਮਾਹੌਲ ਤੁਹਾਨੂੰ ਆਪਣੇ ਵੱਲ ਖਿੱਚ੍ਹਦਾ ਹੈ।

ਜਦੋਂ ਤੁਸੀਂ ਦੋ ਸੌ ਰੁਪਏ ਦੀ ਟਿਕਟ ਲੈ ਕੇ ਅੰਦਰ ਪ੍ਰਵੇਸ਼ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਡੇ ਜੂਤੇ ਤੇ ਮੋਬਾਇਲ ਫ਼ੋਨ ਜਮਾਂ ਕਰ ਲਏ ਜਾਂਦੇ ਹਨ। ਤੁਸੀਂ ਜੇ ਫੋਟੋ ਕਰਨੀ ਹੈ ਜਾਂ ਕਰਵਾਉਣੀ ਹੈ ਤੁਹਾਨੂੰ ਅੰਦਰ ਹੀ ਕੈਮਰਾਮੈਨ, ਗਾਈਡ ਮਿਲ ਜਾਵੇਗਾ। ਫ਼ੋਟੋ ਦਾ ਰੇਟ ਦੋ ਸੌ ਰੁਪਏ‌ ਤੇ ਢਾਈ ਸੌ ਰੁਪਏ ਹੈ।

ਵਿਕਲਾਂਗ ਤੇ ਸੀਨੀਅਰ ਸਿਟੀਜਨ ਲਈ ਲਿਫਟ, ਖਾਣ ਪੀਣ ਲਈ ਇੱਕ ਬਾਜ਼ਾਰ,

ਰਾਤ ਨੂੰ ਲਾਈਟਾਂ ਵਿਚ ਲੇਜਰ ਸੌ਼ਅ ਦੇਖਣ ਵਾਲਾ ਹੁੰਦਾ ਹੈ।

ਭਾਰਤ ਦੇ ਦੂਜੇ ਮੰਦਰਾਂ/ ਘੁੰਮਣ ਵਾਲੇ ਸਥਾਨਾਂ ਦੇ ਮੁਕਾਬਲੇ ਇੱਥੇ ਸਫ਼ਾਈ ਦਾ ਪ੍ਰਬੰਧ, ਬਹੁਤ ਵਧੀਆ ਸੀ।

(ਜਸਪਾਲ ਜੱਸੀ)

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੂਰਖਾਂ ਦੀ ਦੁਨਿਆਂ
Next articleਬੁੱਢਾਪਾ ਪੈਨਸ਼ਨ ਲਈ ਲਗਾਈ ਸਕੂਲ ਸਰਟੀਫਿਕੇਟ