HOME ਵਿਸ਼ਵ ਅੱਧਰੰਗ ਦਿਵਸ

ਵਿਸ਼ਵ ਅੱਧਰੰਗ ਦਿਵਸ

ਡਾ. ਸੁਰਿੰਦਰਪਾਲ ਸਿੰਘ
   (ਸਮਾਜ ਵੀਕਲੀ)  ਸੰਸਾਰ ਭਰ ਵਿੱਚ ਮਿਤੀ 29 ਅਕਤੂਬਰ ਨੂੰ ਵਿਸ਼ਵ ਅੱਧਰੰਗ ਦਿਵਸ ਤੇ ਤੌਰ ਤੇ ਮਨਾਇਆ ਜਾਂਦਾ ਹੈ। ਅੱਧਰੰਗ ਦਾ ਪ੍ਰਕੋਪ ਪਿਛਲੇ ਦੋ ਦਹਾਕਿਆਂ ਵਿੱਚ ਬਹੁਤ ਤੇਜ਼ੀ ਨਾਲ ਸਮੁੱਚੀ ਦੁਨੀਆਂ ਵਿੱਚ ਫੈਲਿਆ ਹੈ। ਵਿਸ਼ਵ ਅੱਧਰੰਗ ਦਿਵਸ ਮਨਾਉਣ ਦਾ ਮੰਤਵ ਲੋਕਾਂ ਨੂੰ ਇਸ ਨਾਮੁਰਾਦ ਬਿਮਾਰੀ ਬਾਬਤ ਜਾਣਕਾਰੀ ਇਸ ਬਿਮਾਰੀ ਦੇ ਲੱਛਣ ਅਤੇ ਉਪਚਾਰ ਬਾਬਤ ਜਾਣਕਾਰੀ ਮੁਹੱਈਆ ਕਰਵਾਉਣਾ ਹੈ।ਅੱਧਰੰਗ ਦੀ ਖੋਜ ਹਿਪਕਰੇਟ ਜਿਸ ਨੂੰ ਦਵਾਈਆਂ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ ਦੁਆਰਾ ਤਕਰੀਬਨ 2400 ਸਾਲ ਪਹਿਲਾ ਕੀਤੀ ਗਈ ਸੀ।17ਵੀਂ ਸਦੀ ਦੀ ਸ਼ੁਰੂਆਤ ਵਿੱਚ ਜੋਹਨ ਜੈਕਬ ਵੈਪਫਰ ਨੇ ਅੱਧਰੰਗ ਰੋਗ ਦੀ ਮੁੱਢਲੀ ਜਾਣਕਾਰੀ ਦਿੱਤੀ ਸੀ। ਸਮੇਂ ਦੇ ਨਾਲ-ਨਾਲ ਅੱਧਰੰਗ ਰੋਗ ਬਾਬਤ ਖੋਜਾਂ ਹੁੰਦੀਆ ਗਈਆਂ ਅਤੇ ਵੀਹਵੀਂ ਸਦੀ ਦੇ ਆਖਰੀ ਦਹਾਕਿਆਂ ਵਿੱਚ ਅੱਧਰੰਗ ਰੋਗ ਬਾਬਤ ਦਿਮਾਗ ਦੀ ਹੋਣ ਵਾਲੀ ਸਕੈਨਿੰਗ ਨੇ ਚਾਨਣਾ ਪਾਇਆ।
 ਅੱਧਰੰਗ ਰੋਗ ਕੀ ਹੁੰਦਾ ਹੈ?
ਅੱਧਰੰਗ ਨੂੰ ਮੈਡੀਕਲ ਭਾਸ਼ਾ ਅਨੁਸਾਰ ਸੀ.ਵੀ.ਏ (CEREBRAL VASCULAR ACCIDENT) ਕਿਹਾ ਜਾਂਦਾ ਹੈ। ਅੱਧਰੰਗ ਵਿੱਚ ਦਿਮਾਗ ਦੇ ਨਰਵ ਸੈਂਲਾਂ ਨੂੰ ਖੂਨ ਦਾ ਦੌਰਾ ਸੁਚੱਜੇ ਢੰਗ ਨਾਲ ਨਹੀ ਪਹੁੰਚਦਾ। ਦਿਮਾਗੀ ਨਰਵ ਸੈਂਲਾਂ ਨੂੰ ਖੂਨ ਲੋੜੀਂਦੀ ਮਾਤਰਾ ਵਿੱਚ ਨਹੀ ਮਿਲਦਾ ਜਿਸ ਕਾਰਣ ਉਹਨਾਂ ਨੂੰ ਆਕਸੀਜਨ ਦੀ ਘਾਟ ਹੋ ਜਾਦੀ ਹੈ ਤੇ ਸੈੱਲ ਮਰਨ ਲੱਗ ਪੈਂਦੇ ਹਨ। ਇਸ ਰੋਗ ਨਾਲ ਰੋਗੀ ਨੂੰ ਬੋਲਣ ਅਤੇ ਵੇਖਣ ਵਿੱਚ ਔਖਿਆਈ ਆਉਂਦੀ ਹੈ ਅਤੇ ਸਰੀਰ ਦੇ ਅੰਗ ਪੱਕੇ ਤੌਰ ਤੇ ਅਪਾਹਜ ਹੋ ਜਾਂਦੇ ਹਨ।
ਅੱਧਰੰਗ ਇਕ ਜਾਨਲੇਵਾ ਰੋਗ ਹੈ।
 ਅੱਧਰੰਗ ਦੀਆਂ ਕਿੰਨੀਆਂ ਕਿਸਮਾਂ ਹਨ?
ਮੋਟੇ ਤੌਰ ਤੇ ਅੱਧਰੰਗ ਦੀਆਂ ਨਿਮਨਲਿਖਤ ਪੰਜ ਕਿਸਮਾਂ ਹੁੰਦੀਆਂ ਹਨ।
1.Ischemic stroke.
ਇਸ ਕਿਸਮ ਵਿੱਚ ਦਿਮਾਗ ਨੂੰ ਖੂਨ ਪਹੁੰਚਾਉਣ ਵਾਲੀ ਨਾੜੀ ਵਿੱਚ ਰੁਕਾਵਟ ਜਾਂ ਥੱਕਾ ਆ ਜਾਂਦਾ ਹੈ।ਅੱਧਰੰਗ ਦੇ ਤਕਰੀਬਨ 80% ਰੋਗੀ ਇਸ ਕਿਸਮ ਤੋਂ ਪੀੜਤ ਹੁੰਦੇ ਹਨ।
2.Hemorrhagic stroke
ਇਸ ਕਿਸਮ ਵਿੱਚ ਦਿਮਾਗ ਦੀ ਕਿਸੇ ਨਾੜੀ ਵਿੱਚੋਂ ਖੂਨ ਦਾ ਰਿਸਾਵ ਹੋ ਜਾਂਦਾ ਹੈ ਤੇ ਥੱਕਾ ਬਣ ਜਾਂਦਾ ਹੈ।ਤਕਰੀਬਨ 10% ਤੋਂ 15% ਰੋਗੀ ਇਸ ਕਿਸਮ ਤੋਂ ਪੀੜਤ ਹੁੰਦੇ ਹਨ।
3.Transient ischemic attack (mini-stroke)
ਅੱਧਰੰਗ ਦੀ ਇਸ ਕਿਸਮ ਵਿੱਚ ਦਿਮਾਗ ਦੀ ਨਾੜੀ ਵਿੱਚ ਆਰਜ਼ੀ ਰੁਕਾਵਟ ਆ ਜਾਂਦੀ ਹੈ ਜੋ ਕੁਦਰਤੀ 24 ਘੰਟਿਆਂ ਬਾਅਦ ਦੂਰ ਹੋ ਜਾਂਦੀ ਹੈ । ਜੇਕਰ ਇਹ ਰੁਕਾਵਟ ਦੂਰ ਨਾ ਹੋਵੇ ਤਾਂ ਰੋਗੀ ਨੂੰ ਅੱਧਰੰਗ ਹੋ ਜਾਂਦਾ ਹੈ।
4.Brain stem stroke.
ਇਸ ਕਿਸਮ ਵਿੱਚ ਦਿਮਾਗ ਦੇ ਸਟੈਮ ਸੈਂਲਾਂ ਨੂੰ ਨੁਕਸਾਨ ਪਹੁੰਚਦਾ ਹੈ ਜੋ ਸਰੀਰ ਦੇ ਦੋਵੇ ਹਿੱਸਿਆਂ ਨੂੰ ਪ੍ਰਭਾਵਿਤ ਕਰਦਾ ਹੈ।
5.Cryptogenic stroke (stroke of unknown cause)
ਇਸ ਕਿਸਮ ਵਿੱਚ ਅੱਧਰੰਗ ਦੇ ਮੂਲ ਕਾਰਣ ਦਾ ਪਤਾ ਲਗਾਉਣਾ ਔਖਾ ਹੁੰਦਾ
 ਹੈ ।
 ਅੱਧਰੰਗ ਦੇ ਲੱਛਣ
ਅੱਧਰੰਗ ਇਕ ਜਾਨਲੇਵਾ ਬਿਮਾਰੀ ਹੈ ਅਤੇ ਇਸ ਨਾਲ ਇਨਸਾਨੀ ਸਰੀਰ ਦੇ ਅੰਗਾਂ ਨੂੰ ਥੋੜੀ ਤੋਂ ਭਾਰੀ ਹਾਨੀ ਪਹੁੰਚਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਜੇਕਰ ਅੱਧਰੰਗ ਦੇ ਲੱਛਣਾਂ ਦਾ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਰੋਗੀ ਦਾ ਵੱਡਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਹੈ।
ਆਓ ਇਸ ਦੇ ਬੁਨਿਆਦੀ ਲੱਛਣਾਂ ਦੀ ਜਾਂਚ ਲਈ ਕੁਝ ਅਹਿਮ ਨੁਕਤਿਆਂ ਤੇ ਵਿਚਾਰ ਕਰੀਏ।
ਅੱਧਰੰਗ ਰੋਗ ਦੇ ਲੱਛਣਾਂ ਲਈ ਅੰਗ੍ਰੇਜ਼ੀ ਬੋਲੀ ਦਾ ਸ਼ਬਦ BEFAST ਯਾਦ ਰੱਖਣਾ ਚਾਹੀਦਾ ਹੈ।
B BALANCE ਸੰਤੁਲਨ
E EYESIGHT ਨਿਗਾਹ
F FACE DROOPING ਚਿਹਰੇ ਦਾ ਲਟਕਣਾ ਜਾਂ ਟੇਢਾ ਹੋਣਾ
A ARM WEAKNESS ਬਾਂਹ ਦੀ ਕਮਜ਼ੋਰੀ
S SPEECH DIFFICULTY ਬੋਲਣ ਦੀ ਸ਼ੈਲੀ
T TIME TO ACT ਸਮੇਂ ਸਿਰ ਰੋਗ ਦੀ ਪਹਿਚਾਣ ਤੇ ਡਾਕਟਰੀ ਸਹਾਇਤਾ
ਜੇਕਰ ਉਪਰੋਕਤ ਦਿੱਤੇ ਲੱਛਣਾਂ ਅਨੁਸਾਰ ਰੋਗੀ ਨੂੰ ਕਿਸੇ ਵੀ ਪ੍ਰਕਾਰ ਦੀ ਸ਼ਿਕਾਇਤ ਮਹਿਸੂਸ ਹੁੰਦੀ ਹੈ ਤਾਂ ਬਿਨਾ ਵਕਤ ਗੁਆਏ ਜਲਦੀ ਤੋਂ ਜਲਦੀ ਡਾਕਟਰੀ ਸਹਾਇਤਾ ਲੈਣੀ ਲਾਜ਼ਮੀ ਹੁੰਦਾ ਹੈ। ਡਾਕਟਰੀ ਰਿਪੋਰਟਾਂ ਜਿਵੇ ਸੀ ਟੀ ਸਕੈਨ,ਖੂਨ ਦੇ ਟੈਸਟ,ਐਮ ਆਰ ਆਈ,ਈ ਸੀ ਜੀ ,ਕਲਰ ਡਾਪਲਰ ਆਦਿ ਅਨੇਕਾਂ ਟੈਸਟਾਂ ਦੀ ਮਦਦ ਨਾਲ ਡਾਕਟਰ ਰੋਗੀ ਦਾ ਘੱਟ ਤੋਂ ਘੱਟ ਨੁਕਸਾਨ ਹੋਣ ਦਿੰਦੇ ਹਨ। ਵਿਸ਼ਵ ਅੱਧਰੰਗ ਦਿਵਸ ਮਿਤੀ 29 ਅਕਤੂਬਰ ਨੂੰ ਵਿਸ਼ਵ ਭਰ ਵਿੱਚ ਇਸ ਕਰਕੇ ਹੀ ਮਨਾਇਆ ਜਾਂਦਾ ਹੈ ਕਿ ਲੋਕਾਂ ਨੂੰ ਇਸ ਨਾਮੁਰਾਦ ਰੋਗ ਪ੍ਰਤੀ ਮੁੱਢਲੀ ਜਾਣਕਾਰੀ,ਲੱਛਣ ਅਤੇ ਉਪਚਾਰ ਸੰਬੰਧੀ ਜਾਗਰੂਕ ਕੀਤਾ ਜਾ ਸਕੇ।
 ਅੱਧਰੰਗ ਤੋਂ ਬਚਾਅ
ਅੱਧਰੰਗ ਤੋਂ ਬਚਾਅ ਸੰਬੰਧੀ ਲੋਕਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਨਿਮਨਲਿਖਤ ਤਬਦੀਲੀਆਂ ਲਿਆਉਣੀਆਂ ਚਾਹੀਦੀਆਂ ਹਨ।
1.ਸਿਗਰੇਟ ਜਾਂ ਤਬਾਕੂ ਸੇਵਨ ਤੋਂ ਪਰਹੇਜ਼
2.ਸ਼ੂਗਰ ਰੋਗ ਨੂੰ ਕਾਬੂ ਰੱਖਣਾ
3.ਸਰੀਰਕ ਕਸਰਤ ਕਰਨਾ
4.ਖੂਨ ਦਾ ਦਬਾਅ
5.ਸ਼ਰਾਬ ਦੇ ਸੇਵਨ ਤੋਂ ਪ੍ਰਹੇਜ
6.ਸਰੀਰ ਦਾ ਭਾਰ
7.ਤੰਦਰੁਸਤ ਆਹਾਰ
8.ਬੇਲੋੜੀ ਚਿੰਤਾਵਾਂ
 ਵਿਗਿਆਨ ਅਨੁਸਾਰ ਜੇਕਰ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਉਪਰੋਕਤ ਅਨੁਸਾਰ ਬਦਲਾਅ ਕਰਦੇ ਹਾਂ ਤਾਂ ਅਸੀ ਅੱਧਰੰਗ ਰੋਗ ਤੋਂ ਤਕਰੀਬਨ 50 % ਤਕ ਆਪਣਾ ਬਚਾਅ ਕਰ ਲੈਂਦੇ ਹਾਂ।
ਸੁਰਿੰਦਰਪਾਲ ਸਿੰਘ
ਐਮ.ਐਸ.ਸੀ (ਗਣਿਤ) ਐਮ.ਏ (ਅੰਗ੍ਰੇਜੀ,ਪੰਜਾਬੀ, ਧਾਰਮਿਕ ਸਿੱਖਿਆ)
ਕਿੱਤਾ ਅਧਿਆਪਨ।  ਸ੍ਰੀ ਅੰਮ੍ਰਿਤਸਰ ਸਾਹਿਬ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਮਿਊਨਿਟੀ ਹੈਲਥ ਸੈਂਟਰ ਟਿੱੱਬਾ ਵਿਖੇ ਰਾਤ ਸਮੇਂ ਆਪਣੀ ਡਿਊਟੀ ਦੌਰਾਨ ਸਰੁੱਖਿਆ ਨੂੰ ਲੈ ਕੇ ਸਟਾਫ਼ ਨਰਸਾਂ ਰੋਸ ਵਜੋਂ ਲਗਾਇਆ ਧਰਨਾ
Next articleਬਲਾਕ ਪੱਧਰੀ, ਜ਼ਿਲ੍ਹਾ ਪਟਿਆਲਾ ਦੇ ਗਣਿਤ ਅਧਿਆਪਕਾਂ ਦਾ ਇੱਕ ਰੋਜਾ ਸੈਮੀਨਾਰ ਸਫਲਤਾ ਪੂਰਵਕ ਸੰਪੰਨ