HOME ਸੁਖਦੇਵ ਰਿਆਤ ਦੀ ਹਿੰਦੀ ਕਾਵਿ ਪੁਸਤਕ *ਤੇਰੀ ਨਜ਼ਰ* ਦਾ ਲੋਕ ਅਰਪਣ

ਸੁਖਦੇਵ ਰਿਆਤ ਦੀ ਹਿੰਦੀ ਕਾਵਿ ਪੁਸਤਕ *ਤੇਰੀ ਨਜ਼ਰ* ਦਾ ਲੋਕ ਅਰਪਣ

1
ਬਰਨਾਲਾ   (ਸਮਾਜ ਵੀਕਲੀ)   (ਚੰਡਿਹੋਕ) ਬੀਤੇ ਦਿਨੀਂ ਗ਼ਜ਼ਲ ਮੰਚ ਬਰਨਾਲਾ ਵੱਲੋਂ ਗ਼ਜ਼ਲਗੋ ਸੁਖਦੇਵ ਰਿਆਤ (ਲੁਧਿਆਣਾ) ਦੀ ਹਿੰਦੀ ਕਾਵਿ ਪੁਸਤਕ ” ਤੇਰੀ ਨਜ਼ਰ ” ਨਜ਼ਮਾਂ ਤੇ ਗ਼ਜ਼ਲਾਂ ਦਾ ਲੋਕ ਅਰਪਣ ਬਾਬਾ ਆਲਾ ਸਿੰਘ ਪਾਰਕ ਵਿਚ ਕੀਤਾ ਗਿਆ। ਲੋਕ ਅਰਪਣ ਦੀ ਰਸਮ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਅਤੇ  ਸ਼ਾਇਰ ਤਰਸੇਮ ਨੇ ਸਾਂਝੇ ਤੌਰ ਤੇ ਅਦਾ ਕੀਤੀ।ਭਾਰਤੀ ਸਾਹਿਤ ਅਕੈਡਮੀ ਦੀ ਗਵਰਨਿੰਗ ਕੌਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਪੰਜਾਬੀ ਗ਼ਜ਼ਲ ਦੇ ਵਾਂਗ ਹਿੰਦੀ ਗ਼ਜ਼ਲ ਵੀ ਬਹੁਤ ਵਧੀਆ ਲਿਖੀ ਜਾ ਰਹੀ ਹੈ। ਪੰਜਾਬ ਵਿਚ ਹਿੰਦੀ ਗ਼ਜ਼ਲ ਲਿਖਣ ਵਾਲੇ ਬਹੁਤ ਥੋੜੇ ਲੇਖਕ ਹਨ।ਸੁਖਦੇਵ ਰਿਆਤ ਵਧਾਈ ਦੇ ਪਾਤਰ ਹਨ ਜਿੰਨਾ ਨੇ ਹਿੰਦੀ ਭਾਸ਼ਾ ਵਿਚ ਇਸ ਕਿਤਾਬ ਦੀ ਸਿਰਜਣਾ ਕੀਤੀ ਹੈ।ਸ਼ਾਇਰ ਤਰਸੇਮ ਨੇ ਕਿਹਾ ਕਿ ਸੁਖਦੇਵ ਰਿਆਤ ਦੀ ਕਵਿਤਾ ਰੋਮਾਂਸ ਦੇ ਨਾਲ ਸਮਾਜਵਾਦੀ ਵੀ ਹੈ।ਮੁਹੱਬਤ ਦੇ ਵਿਸ਼ੇ ਨੂੰ ਰਿਆਤ ਵਾਂਗ ਹਰ ਸ਼ਾਇਰ ਹੀ ਤਰਜੀਹ ਦਿੰਦਾ ਹੈ।ਡਾ.ਭੁਪਿੰਦਰ ਸਿੰਘ ਬੇਦੀ ਨੇ ਇਸ ਪੁਸਤਕ ਬਾਰੇ ਸੰਖੇਪ ਪੇਪਰ ਪੜ੍ਹਦਿਆਂ ਕਿਹਾ ਕਿ ਸ਼ਾਇਰ ਕੋਲ ਜੀਵਨ ਦਾ ਅਨੁਭਵ ਹੈ,ਅਹਿਸਾਸ ਹੈ, ਸ਼ਬਦਾਂ ਦੀ ਭਰਮਾਰ ਹੈ।ਉਸਦੀ ਕਵਿਤਾ ਮੀਂਹ ਵਾਂਗ ਵਰ੍ਹਦੀ,ਝਰਨੇ ਵਾਂਗ ਝਰਦੀ ,ਫੁੱਲਾਂ ਵਾਂਗ ਸੁਗੰਧ ਵੰਡਦੀ ਹੈ।ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਹਿੰਦੀ ਕਾਵਿ ਦੀ ਮਿਠਾਸ ਦੀ ਗੱਲ ਕੀਤੀ,ਉਸਨੇ ਲੇਖਕ ਨੂੰ ਪੰਜਾਬੀ ਵਿਚ ਕਵਿਤਾ ਲਿਖਣ ਦੀ ਪ੍ਰੇਰਨਾ ਵੀ ਦਿੱਤੀ। ਡਾ.ਸੰਪੂਰਨ ਸਿੰਘ ਟੱਲਵਾਲੀਆ ਨੇ ਕਿਹਾ ਕਿ ਇਸ ਪੁਸਤਕ ਤੇ ਗੋਸ਼ਟੀ ਵੀ ਕਰਵਾਈ ਜਾਵੇਗੀ।ਉਸਨੇ ਲੇਖਕ ਅਤੇ ਬੇਦੀ ਨੂੰ ਵਧਾਈ ਦਿੱਤੀ ਕਿ ਜੀਵਨ ਭਰ ਦੀਆਂ ਕਵਿਤਾਵਾਂ ਨੂੰ ਇਕ ਪੁਸਤਕ ਵਿਚ ਸਾਂਭਿਆਂ ਗਿਆ ਹੈ। ਸ਼ਾਇਰ ਸੁਖਦੇਵ ਰਿਆਤ ਨੇ ਗ਼ਜ਼ਲ ਮੰਚ  ਦੇ ਆਹੁਦੇਦਾਰਾਂ ਅਤੇ ਸਾਰੇ ਹੀ ਲੇਖਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।ਉਨ੍ਹਾ ਕਿਹਾ ਕਿ ਡਾ ਭੁਪਿੰਦਰ ਸਿੰਘ ਬੇਦੀ ਨੇ ਵਾਰ ਵਾਰ ਲਿਖਣ ਅਤੇ ਇਸ ਪੁਸਤਕ ਨੂੰ ਤਿਆਰ ਕਰਵਾਉਣ ਤੇ ਲੋਕ ਅਰਪਣ ਕਰਨ ਦਾ ਵਿਸ਼ੇਸ਼ ਉਪਰਾਲਾ ਕੀਤਾ ਹੈ ।ਇਸ ਪੁਸਤਕ ਵਿਚੋਂ ਜੇਕਰ ਕਿਸੇ ਵੀ ਪਾਠਕ ਨੂੰ ਇਕ ਸਤਰ ਵੀ ਛੋਹ ਜਾਂਦੀ ਹੈ ਤਾਂ ਮੇਰੇ ਲਿਖਣ ਦਾ ਮਕਸਦ ਪੂਰਾ ਹੋ ਜਾਵੇਗਾ। ਪੁਸਤਕ ਲੋਕ ਅਰਪਣ ਦੇ ਨਾਲ ਲੇਖਕ ਦਾ ਸਨਮਾਨ ਕੀਤਾ ਗਿਆ।  ਇਸ ਪੁਸਤਕ ਚਰਚਾ ਅਤੇ ਕਵੀ ਦਰਬਾਰ ਵਿਚ ਡਾ.ਰਾਮ ਪਾਲ ਸ਼ਾਹਪੁਰੀ , ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ ਦੇ ਪ੍ਰਧਾਨ ਅਤੇ ਆਲੋਚਕ ਤੇਜਿੰਦਰ ਚੰਡਿਹੋਕ, ਪੰਜਾਬੀ ਸਾਹਿਤ ਸਭਾ ਦੇ ਜਨਰਲ ਸਕੱਤਰ ਪਵਨ ਪਰਿੰਦਾ,ਮੇਜਰ ਸਿੰਘ ਸਹੌਰ,ਰਾਮ ਸਰੂਪ ਸ਼ਰਮਾਂ,ਰਘਬੀਰ ਸਿੰਘ ਗਿੱਲ ਕੱਟੂ, ਲਛਮਣ ਦਾਸ ਮੁਸਾਫਿਰ, ਹਾਕਮ ਰੂੜੇਕੇ,ਸਵਰਨਜੀਤ ਕੌਰ, ਪਾਲ ਸਿੰਘ ਲਹਿਰੀ,ਲਖਵਿੰਦਰ ਸਿੰਘ ਠੀਕਰੀਵਾਲ ਅਤੇ ਮੋਹਿਤ ਸ਼ਰਮਾਂ ਨੇ ਭਾਗ ਲਿਆ। ਮੰਚ ਦੇ ਪ੍ਰਧਾਨ ਜਗਜੀਤ ਸਿੰਘ ਗੁਰਮ ਨੇ ਸਾਰੇ ਆਏ ਹੋਏ ਲੇਖਕਾਂ ਤੇ ਸੁਖਦੇਵ ਰਿਆਤ ਦੀ ਪੁਸਤਕ ਲੋਕ ਅਰਪਣ ਲਈ ਵਧਾਈ ਤੇ ਧੰਨਵਾਦ ਕੀਤਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਿੰਡ ਬੇਹਰੜੀ ਵਿਖੇ ‘ਆਪ’ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸੰਜੀਵ ਚੌਧਰੀ ਚੇਚੀ ਵੱਲੋਂ ਅਹਿਮ ਮੀਟਿੰਗ; ਲੋਕਾਂ ਦੇ ਭਾਰਵੇਂ ਇਕੱਠ ਨੇ ਨੁਕੜ ਮੀਟਿੰਗ ਨੂੰ ਦਿੱਤਾ ਰੈਲੀ ਦਾ ਰੂਪ
Next articleਪਿੰਡ ਅੱਪਰਾ ਵਿਖੇ ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਕੇ ਕਈ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ