(ਸਮਾਜ ਵੀਕਲੀ) ਸਿੱਖਿਆ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸ਼੍ਰੀ ਸੰਜੀਵ ਸ਼ਰਮਾਂ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰ ਪਾਲ ਸ਼ਰਮਾਂ, ਪ੍ਰਿੰਸੀਪਲ ਜਿਲ੍ਹਾ ਸਿਖਲਾਈ ਸੰਸਥਾ ਨਾਭਾ ਸ਼੍ਰੀ ਸੰਦੀਪ ਨਾਗਰ, ਸ਼੍ਰੀ ਲਲਿਤ ਮੋਦਗਿੱਲ (ਡੀ.ਆਰ.ਸੀ. ਪਟਿਆਲਾ), ਸ਼੍ਰੀ ਅਜੇ ਕੁਮਾਰ (ਕੋਆਰਡੀਨੇਟਰ), ਸ਼੍ਰੀ ਯੁਵਰਾਜ ਅਰੋੜਾ (ਬੀ.ਆਰ.ਸੀ), ਸ਼੍ਰੀ ਦਵਿੰਦਰ ਸਿੰਘ (ਬੀ.ਆਰ.ਸੀ), ਸ਼੍ਰੀਮਤੀ ਗੁਰਵੀਰ ਕੌਰ (ਬੀ.ਆਰ.ਸੀ.) ਦੀ ਯੋਗ ਅਗਵਾਈ ਅਧੀਨ ਜ਼ਿਲ੍ਹਾ ਪਟਿਆਲਾ ਦੇ ਬਲਾਕ ਭੁਨਰਹੇੜੀ-1, ਭੁਨਰਹੇੜੀ-2, ਪਟਿਆਲਾ-1 ਦੇ ਗਣਿਤ ਅਧਿਆਪਕਾਂ ਦਾ ਇੱਕ ਰੋਜਾ ਸੈਮੀਨਾਰ ਅੱਜ ਮਿਤੀ 12 ਨਵੰਬਰ ਨੂੰ ਸਫਲਤਾ ਪੂਰਵਕ ਸਮਾਪਤ ਹੋਇਆ। ਇਸ ਸੈਮੀਨਾਰ ਦਾ ਆਯੋਜਨ ਸਰਕਾਰੀ ਹਾਈ ਸਕੂਲ ਸਾਹਿਬ ਨਗਰ ਥੇੜੀ ਪਟਿਆਲਾ ਵਿਖੇ ਕੀਤਾ ਗਿਆ ਜਿਸ ਵਿੱਚ ਪਟਿਆਲਾ ਜ਼ਿਲ੍ਹੇ ਦੇ ਤਿੰਨ ਬਲਾਕਾਂ ਦੇ ਗਣਿਤ ਅਧਿਆਪਕਾਂ ਨੇ ਸ਼ਿਰਕਤ ਕੀਤੀ। ਇਹ ਸੈਮੀਨਾਰ ਰਿਸੋਰਸ ਪਰਸਨ ਸ਼੍ਰੀਮਤੀ ਮੋਨਿਕਾ ਬਾਂਸਲ (ਗਣਿਤ ਅਧਿਆਪਕਾ), ਸ਼੍ਰੀ ਮਤੀ ਭਾਰਤੀ ਮਿੱਤਲ (ਗਣਿਤ ਅਧਿਆਪਕਾ), ਸ਼੍ਰੀ ਕਿ੍ਸ਼ਨ ਕੁਮਾਰ (ਗਣਿਤ ਅਧਿਆਪਕ), ਸ਼੍ਰੀਮਤੀ ਰੇਸ਼ਮਾ (ਗਣਿਤ ਅਧਿਆਪਕਾ), ਸ਼੍ਰੀਮਤੀ ਰਿੰਪੀ (ਗਣਿਤ ਅਧਿਆਪਕਾ) ਅਤੇ ਅਸ਼ੀਸ਼ ਬਜਾਜ (ਗਣਿਤ ਅਧਿਆਪਕ) ਦੀ ਰਹਿਨੁਮਾਈ ਹੇਠ ਲਗਾਇਆ ਗਿਆ ਜਿਸ ਵਿੱਚ ਅਧਿਆਪਕਾ ਨੂੰ ਮਾਰਚ 2026 ਵਿੱਚ ਹੋਣ ਜਾ ਰਹੀਆਂ ਬੋਰਡ ਪਰੀਖਿਆਵਾਂ ਦੀ ਤਿਆਰੀ, ਪ੍ਰਸ਼ਨ ਪੱਤਰਾ ਦੀ ਬਣਤਰ, ਗਣਿਤ ਵਿਸ਼ੇ ਨੂੰ ਰੋਚਕਤਾ ਭਰਪੁਰ ਬਨਾਉਣ, ਗਣਿਤ ਵਿਸ਼ੇ ਸੰਬੰਧੀ ਕਿਰਿਆਵਾਂ, ਗਣਿਤ ਵਿਸ਼ੇ ਦੀ ਆਮ ਜਿੰਦਗੀ ਵਿੱਚ ਵਰਤੋਂ, ਗਣਿਤ ਵਿਸ਼ੇ ਦੀ ਹੋਰ ਵਿਸ਼ਿਆਂ ਵਿੱਚ ਵਰਤੋਂ, ਮਹਾਨ ਗਣਿਤ ਵਿਗਿਆਨੀਆਂ ਦੇ ਜੀਵਨ ਅਤੇ ਉਨ੍ਹਾਂ ਦੇ ਖੋਜ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਸੈਮੀਨਾਰ ਦੌਰਾਨ ਵੱਖ-ਵੱਖ ਸਕੂਲਾਂ ਤੋਂ ਆਏ ਗਣਿਤ ਅਧਿਆਪਕਾਂ ਨੇ ਵੀ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਸਰਕਾਰ ਵੱਲੋਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਵੀਂ ਅਤੇ ਅਜੋਕੀ ਸਿੱਖਿਆ ਪ੍ਰਣਾਲੀ ਦੇ ਹਾਣੀ ਬਨਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਸੈਮੀਨਾਰ ਦੌਰਾਨ ਸ਼੍ਰੀ ਲਲਿਤ ਮੋਦਗਿੱਲ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸਮੁਹ ਅਧਿਆਪਕਾਂ ਅਤੇ ਬੀ. ਆਰ. ਸੀ ਸਾਹਿਬਾਨ ਵੱਲੋਂ ਸੁਚਾਰੂ ਢੰਗ ਨਾਲ ਲਗਾਏ ਜਾ ਰਹੇ ਸੈਮੀਨਾਰ ਲਈ ਸ਼ਲਾਘਾ ਕੀਤੀ।
HOME ਬਲਾਕ ਪੱਧਰੀ, ਜ਼ਿਲ੍ਹਾ ਪਟਿਆਲਾ ਦੇ ਗਣਿਤ ਅਧਿਆਪਕਾਂ ਦਾ ਇੱਕ ਰੋਜਾ ਸੈਮੀਨਾਰ ਸਫਲਤਾ...


