ਸਕੂਲ ਵਿੱਚ ਮਨਾਇਆ ” ਵਿਸ਼ਵ ਪੁਸਤਕ ਦਿਵਸ “

(ਸਮਾਜ ਵੀਕਲੀ) : ਸਮੁੱਚੀ ਦੁਨੀਆ ਵਿੱਚ ਹਰ ਸਾਲ 23 ਅਪ੍ਰੈਲ ਨੂੰ ” ਵਰਲਡ ਬੁੱਕ ਡੇ ” ਭਾਵ ” ਵਿਸ਼ਵ ਪੁਸਤਕ ਦਿਵਸ ” ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਇਸ ਦੇ ਤਹਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸਿੱਖਿਆ ਬਲਾਕ ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ – ਰੂਪਨਗਰ ( ਪੰਜਾਬ ) ਵਿਖੇ ਸਮੁੱਚੇ ਸਕੂਲ ਸਟਾਫ ਵੱਲੋਂ ਵਿਦਿਆਰਥੀਆਂ ਨਾਲ ਮਿਲ ਕੇ ” ਵਿਸ਼ਵ ਪੁਸਤਕ ਦਿਵਸ ” ਸਕੂਲ ਵਿੱਚ ਮਨਾਇਆ ਗਿਆ। ਅਧਿਆਪਕਾਂ ਨੇ ਜੀਵਨ ਵਿੱਚ ਪੁਸਤਕ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ।

ਪੁਸਤਕ ਦੀ ਮਹਾਨਤਾ ਬਾਰੇ ਦੱਸਦੇ ਹੋਏ ਉੱਘੇ ਲੇਖਕ ਮਾਸਟਰ ਸੰਜੀਵ ਧਰਮਾਣੀ ਨੇ ਦੱਸਿਆ ਕਿ ਉਹ ਇੱਕ ਪੁਸਤਕ ਤੋਂ ਪ੍ਰੇਰਨਾ ਲੈ ਕੇ ਹੀ ਮਜ਼ਦੂਰ ਤੋਂ ਮਾਸਟਰ ਤੱਕ ਦੇ ਅਹੁਦੇ ‘ਤੇ ਪਹੁੰਚੇ ਹਨ। ਮਾਸਟਰ ਸੰਜੀਵ ਧਰਮਾਣੀ ਨੇ ਦੱਸਿਆ ਕਿ ਇੱਕ ਪੁਸਤਕ ਦੀ ਪ੍ਰੇਰਨਾ ਤੋਂ ਹੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਮਹਾਨ ਤਬਦੀਲੀ ਆਈ ਅਤੇ ਖੁਸ਼ਹਾਲੀ ਆਈ ਹੈ । ਇਸ ਮੌਕੇ ਸਕੂਲ ਦੇ ਸਟਾਫ ਵਲੋਂ ਵਿਦਿਆਰਥੀਆਂ ਨੂੰ ਲਾਇਬਰੇਰੀ ਦੀਆਂ ਪੁਸਤਕਾਂ ਪੜ੍ਹਨ ਅਤੇ ਜ਼ਿੰਦਗੀ ਵਿੱਚ ਪੁਸਤਕਾਂ ਖ਼ਰੀਦਣ ਅਤੇ ਪੁਸਤਕਾਂ ਨੂੰ ਥਾਂ ਦੇਣ ਲਈ ਸਮਝਾਇਆ ਅਤੇ ਪੁਸਤਕਾਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਲਾਇਬਰੇਰੀ ਦੀਆਂ ਪੁਸਤਕਾਂ ਨਿਰੰਤਰ ਪੜ੍ਹਨ ਦਾ ਵੀ ਅਹਿਦ ਲਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਤੀ ਪਤਨੀ
Next articleਜਿੰਦਗੀ ਖੁਸ਼ੀਆਂ ਨਾਲ