ਜਿੰਦਗੀ ਖੁਸ਼ੀਆਂ ਨਾਲ

ਧਰਮਿੰਦਰ ਸਿੰਘ ਮੁੱਲਾਂਪੁਰੀ

(ਸਮਾਜ ਵੀਕਲੀ)

ਆਓ ਸਾਰੇ ਇਕੱਠੇ ਹੋ ਕੇ ਦਿਨ ਖੁਸ਼ੀਆਂ ਨਾਲ ਲੰਘਾਈਏ,
ਰਲ ਮਿਲ ਕੇ ਹੱਸ ਕੇ ਜਿੰਦਗੀ ਖੁਸ਼ੀਆਂ ਨਾਲ ਬਿਤਾਈਏ,

ਕਿਉਂ ਇੱਕ ਦੂਜੇ ਨਾਲ ਗੁੱਸੇ ਹੋ ਕੇ ਮਨ ਖਰਾਬ ਕਰਾਈਏ,
ਵਿੱਚ ਖੁਸ਼ੀ ਦੇ ਰਹਿ ਹਰ ਦਿਨ ਹੋਰ ਅੱਗੇ ਵਧਦੇ ਜਾਈਏ,

ਧੰਨ ਦੌਲਤ ਦਾ ਕੀ ਹੈ ਇਹ ਤਾਂ ਏਥੇ ਹੀ ਰਹਿ ਜਾਣਾ,
ਚੰਗਾ ਸੁਭਾਅ ਤੇ ਚੰਗੇ ਕੰਮਾਂ ਯਾਦਾਂ ਵਿੱਚ ਰਹਿ ਜਾਣਾ,

ਰੁਜਗਾਰ ਚਲਾਉਣਾ ਚੰਗਾ ਹੈ ਲਾਲਚ ਵਿੱਚ ਨੀ ਪੈਣਾ,
ਜੇ ਲਾਲਚ ਵਿੱਚ ਪੈ ਗਿਆ ਬੰਦਾ ਨਾ ਬੰਦਾ ਬਣ ਰਹਿਣਾ,

ਜਿੰਨੇ ਮਰਜੀ ਮਹਿਲ ਬਣਾ ਲੈ ਇੱਕ ਕਮਰੇ ‘ਚ ਹੈ ਰਹਿਣਾ,
ਨਾਲੇ ਤੇਰੀਆਂ ਕੋਠੀਆਂ ਕਾਰਾਂ ਤੋਂ ਕਿਸੇ ਨੇ ਕੀ ਹੈ ਲੈਣਾ,

ਜੇਕਰ ਹੋ ਗਿਆ ਵਾਧੂ ਪੈਸਾ ਕਰ ਲਵੀਂ ਮੱਦਦ ਲੋਕਾਂ ਦੀ,
ਦੁੱਗਣਾ ਹੋ ਕੇ ਮਿਲ ਜਾਣਾ ਜੇ ਭਲਾਈ ਕਰੇਂਗਾ ਲੋਕਾਂ ਦੀ,

ਧਰਮਿੰਦਰ ਐਵੇਂ ਦਿਨ ਰਾਤੀਂ ਨਾ ਭੱਜੀ ਮਗਰ ਪੈਸੇ ਦੇ,
ਇਹ ਲੋੜ ਜਿਨ੍ਹਾਂ ਹੀ ਚੰਗਾ ਵਾਧੂ ਕੰਮ ਨਾ ਆਵੇ ਕਿਸੇ ਦੇ।

ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਕੂਲ ਵਿੱਚ ਮਨਾਇਆ ” ਵਿਸ਼ਵ ਪੁਸਤਕ ਦਿਵਸ “
Next article“ਮਾਂ ਬੋਲੀ ਪੰਜਾਬੀ “