HOME ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਮੁੱਖ...

ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਮੁੱਖ ਮੰਤਰੀ ਦੇ ਨਾਂ ਪੱਤਰ

 ਨਵਾਂਸ਼ਹਿਰ    (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਐੱਸ ਡੀ ਓ ਨਹਿਰੀ ਵਿਭਾਗ ਰਾਹੀਂ ਦਿੱਤਾ ਗਿਆ । ਇਸ ਵਿੱਚ ਮੰਗ ਕੀਤੀ ਗਈ ਕਿ ਨਵਾਂਸ਼ਹਿਰ ਜ਼ਿਲ੍ਹੇ ਅੰਦਰ ਵਾਅਦੇ ਅਨੁਸਾਰ ਹਰੇਕ ਖੇਤ ਅਤੇ ਘਰ ਨੂੰ ਨਹਿਰੀ ਪਾਣੀ ਪਹੁੰਚਦਾ ਕੀਤਾ ਜਾਵੇ । ਡਰੇਨਾਂ ਅਤੇ ਖਾਲਿਆਂ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ । ਬਰਸਾਤੀ ਪਾਣੀ ਨੂੰ ਸੰਭਾਲਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ । ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸਾਰਾ ਸਾਲ ਨਹਿਰੀ ਪਾਣੀ ਦਿੱਤਾ ਜਾਵੇ । ਇਸ ਮੌਕੇ ਐਸ ਡੀ ਓ ਅਤੇ ਸਟਾਫ ਵੀ ਹਾਜ਼ਰ ਰਿਹਾ। ਉਹਨਾਂ ਦੱਸਿਆ ਕਿ 9 ਜੂਨ ਨੂੰ ਨਹਿਰਾਂ ਵਿੱਚ ਪਾਣੀ ਛੱਡਿਆ ਜਾਵੇਗਾ । ਆਰਜ਼ੀ ਕੁਨੈਕਸ਼ਨ ਵੀ ਮਹਿਕਮੇ ਵੱਲੋਂ ਦੇਣ ਦਾ ਆਦੇਸ਼ ਹੈ। ਕੋਈ ਵੀ ਕਿਸਾਨ ਔਨ ਲਾਈਨ ਅਪਲਾਈ ਕਰ ਕੇ ਆਰਜ਼ੀ ਕੁਨੈਕਸ਼ਨ ਆਪਣੇ ਖਰਚੇ ਤੇ ਲੈ ਸਕਦਾ ਹੈ । ਉਹਨਾਂ ਹੋਰ ਵੀ ਕਿਸਾਨਾਂ ਨੂੰ ਨਹਿਰੀ ਪਾਣੀ ਸੰਬੰਧੀ ਆ ਰਹੀਆਂ ਮੁਸਕਲਾਂ ਨੂੰ ਹੱਲ ਕਰਨ ਦਾ ਯਕੀਨ ਦਵਾਇਆ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ , ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ , ਜਿਲ੍ਹਾ ਸਕੱਤਰ ਤਰਸੇਮ ਸਿੰਘ ਬੈਂਸ , ਕਿਰਤੀ ਕਿਸਾਨ ਯੂਨੀਅਨ ਇਸਤਰੀ ਵਿੰਗ ਦੇ ਪ੍ਰਧਾਨ ਸੁਰਜੀਤ ਕੌਰ , ਮਨਜੀਤ ਕੌਰ ਅਲਾਚੌਰ , ਇਲਾਕਾ ਪ੍ਰਧਾਨ ਨਵਾਂਸ਼ਹਿਰ ਕੁਲਬੀਰ ਸਿੰਘ ਸ਼ਾਹਪੁਰ , ,ਔੜ ਦੇ ਸੁਰਿੰਦਰ ਸਿੰਘ ਮਹਿਰਮ ਪੁਰ , , ਬਿੱਕਰ ਸਿੰਘ , ਅਵਤਾਰ ਸਿੰਘ , ਜੀਵਨ ਬੇਗੋਵਾਲ , ਚਰਨਜੀਤ ਸਿੰਘ , ਕਸ਼ਮੀਰ ਸਿੰਘ , ਤਾਰਾ ਸਿੰਘ , ਰਾਮ ਜੀ ਦਾਸ , ਮੱਖਣ ਸਿੰਘ ਭਾਨਮਜਾਰਾ , ਅਜੋਧ ਸਿੰਘ , ਬਲਵੀਰ ਸਿੰਘ ਆਦਿ ਹਾਜ਼ਰ ਸਨ । ਅਗਰ ਪੰਜਾਬ ਸਰਕਾਰ ਨੇ ਹਰੇਕ ਖੇਤ ਅਤੇ ਘਰ ਨੂੰ ਨਹਿਰੀ ਪਾਣੀ ਨਾ ਦਿੱਤਾ ਤਾਂ ਕਿਰਤੀ ਕਿਸਾਨ ਯੂਨੀਅਨ ਸਖ਼ਤ ਐਕਸ਼ਨ ਕਰਨ ਲਈ ਤਿਆਰ ਬਰ ਤਿਆਰ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਰਵਿੰਦਰ ਭੰਗਲ ਦਾ ਬਤੌਰ ਹੈੱਡਮਾਸਟਰ ਤਰੱਕੀ ਹੋਣ ਉਪਰੰਤ ਸਟਾਫ ਵੱਲੋਂ ਸਨਮਾਨ
Next articleਪਿੰਡ ਸੀਚੇਵਾਲ ਵਿਖੇ ਬੂਟੇ ਲਗਾ ਕਿ ਮਨਾਇਆ ਗਿਆ ਵਿਸ਼ਵ ਵਾਤਾਵਰਣ ਦਿਵਸ